ਦੋਆਬਾ ਕਾਲਜ ਵਿਖੇ ਸਪੋਰਟਸ ਟ੍ਰਰਾਇਲ 25 ਮਈ ਨੂੰ

ਦੋਆਬਾ ਕਾਲਜ ਵਿਖੇ ਸਪੋਰਟਸ ਟ੍ਰਰਾਇਲ 25 ਮਈ ਨੂੰ
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਸਪੋਰਟਸ ਟ੍ਰਰਾਇਲ ਦੀ ਜਾਣਕਾਰੀ ਦਿੰਦੇ ਹੋਏ। 

ਜਲੰਧਰ, 17 ਮਈ, 2023: ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਵਿਭਿੰਨ ਸਪੋਰਟਸ ਡਿਸਪਲਿਨ ਮੌਜੂਦ ਹਨ ਤਾਕਿ ਵਿਦਿਆਰਥੀਆਂ ਨੂੰ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ। ਇਸ ਦੇ ਲਈ ਕਾਲਜ ਪਰਿਸਰ ਵਿੱਚ ਅੰਤਰ ਰਾਸ਼ਟਰੀ ਸਤਰ ਦਾ ਵਡਾ ਇੰਡੋਰ ਸੋਪਰਟਸ ਸਟੇਡਿਅਮ, ਜਿਸ ਵਿੱਚ ਅੰਤਰ ਰਾਸ਼ਟਰੀ ਸਤਰ ਦੇ ਬੈਡਮਿੰਟਨ ਕੋਰਟਸ, ਸਵੀਮਿੰਗ ਪੂਲ, ਜਿਮ, ਕ੍ਰਿਕੇਟ, ਹੈਂਡਬਾਲ, ਫੁਟਬਾਲ ਗ੍ਰਾਉਂਡਾਂ ਸ਼ਾਮਿਲ ਹਨ। ਪਿਛਲੇ ਕੲੀਂ ਸਾਲਾਂ ਤੋਂ ਇਸ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਕਾਲਜ ਦੇ ਵਿਦਿਆਰਥੀ ਵਿਭਿੰਨ ਖੇਲਾਂ ਵਿੱਚ ਯੂਨੀਵਰਸਿਟੀ, ਸਟੇਟ ਅਤੇ ਰਾਸ਼ਟਰੀ ਸਤਰ ਵਿੱਚ ਵਦਿਆ ਪ੍ਰਦਰਸ਼ਨ ਕਰਦੇ ਰਹੇ ਹਨ। 

ਪਿ੍ਰੰ. ਡਾ. ਪ੍ਰਧੀਪ ਭੰਡਾਰੀ ਨੇ ਕਿਹਾ ਕਿ ਇਸੇ ਹੀ ਕੜੀ ਵਿੱਚ ਫਿਜ਼ੀਕਲ ਐਜੂਕੇਸ਼ਨ ਵਿਭਾਗ ਸਾਲ 2023-24 ਦੇ ਲਈ ਸਪੋਰਟਸ ਟ੍ਰਰਾਇਲ ਅਯੋਜਤ ਕਰਨ ਜਾ ਰਿਹਾ ਹੈ ਜਿਸ ਵਿੱਚ ਲੜਕੇਆਂ ਅਤੇ ਲੜਕਿਆਂ  ਦੇ ਫੁਟਬਾਲ, ਵਾਲੀਬਾਲ, ਖੋ-ਖੋ, ਰੈਸਲਿੰਗ, ਬੈਡਮਿੰਟਨ, ਤਾਇਕਵਾਂਡੋ, ਪੈਂਚਾਕਸਿਲਾਟ, ਕਰਾਟੇ, ਵੁਸ਼ੂ, ਸਵੀਮਿੰਗ, ਐਥਲੈਟਿਕਸ, ਸ਼ੂਟਿੰਗ (ਪਿਸਟਲ ਅਤੇ ਰਾਇਫਲ), ਬੋਕਸਿੰਗ, ਰਗਬੀ ਅਤੇ ਸਾਫਟਬਾਲ ਦੇ ਟ੍ਰਾਇਅਲ 25 ਮਈ, 2023 ਨੂੰ ਸਵੇਰੇ 9 ਵਜੇ ਤੋਂ ਲਿਤੇ ਜਾਣਗੇ। ਚੁਣੇ ਗਏ ਖਿਲਾੜਿਆਂ ਨੂੰ ਪ੍ਰੋਫਾਰਮੇਂਸ ਅਤੇ ਉਪਲਬਧਿਆਂ ਦੇ ਅਧਾਰ ਤੇ ਫੁਲਫ੍ਰੀਸ਼ਿਪ, ਹਾਸਟਲ ਅਤੇ ਡਾਇਟ ਆਦਿ ਦੀ ਸੁਵਿਧਾ ਦਿੱਤੀ ਜਾਵੇਗੀ। ਸਬੰਧਿਤ ਵਿਦਿਆਰਥੀ ਇਨਾਂ ਸਪੋਰਟਸ ਟ੍ਰਰਾਇਲਾਂ ਦੇ ਲਈ ਪ੍ਰੋ. ਵਿਨੋਦ- ਫਿਜੀਕਲ ਐਜੁਕੇਸ਼ਨ ਵਿਭਾਗ ਦੇ ਨਾਲ ਸੰਪਰਕ ਕਰ ਸਕਦੇ ਹਨ।