ਦੋਆਬਾ ਕਾਲਜ ਵਿੱਚ ‘ਏਆਈ—ਆਧਾਰਤ ਵੈੱਬ ਐਪ ਨਿਰਮਾਣ’ ’ਤੇ ਵਰਕਸ਼ਾਪ ਅਯੋਜਤ
ਜਲੰਧਰ, 17 ਮਾਰਚ, 2026: ਦੋਆਬਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਐਂਡ ਆਈਟੀ ਵਿਭਾਗ, ਐਮਆਈਟੀਐਸ ਅਕਾਦਮੀ ਅਤੇ ਕਾਲਜ ਦੇ ਇਨੋਵੇਸ਼ਨ ਕਾਊਂਸਲ (ਜ਼ਜ਼ਙ) ਅਗਾਵਾਈ ਹੇਠ ‘ਏਆਈ—ਆਧਾਰਤ ਵੈੱਬ ਐਪ ਨਿਰਮਾਣ ਵਿਸ਼ੇ ’ਤੇ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਇੰਟਰਐਕਟਿਵ ਵਰਕਸ਼ਾਪ ਸਫ਼ਲਤਾਪੂਰਵਕ ਅਯੋਜਤ ਕੀਤੀ ਗਈ ।
ਮੱੁਖ ਬੁਲਾਰੇ ਐਮਆਈਟੀਐਸ ਅਕਾਦਮੀ ਦੇ ਸੀਨੀਅਰ ਆਈਟੀ ਇੰਸਟ੍ਰਕਟਰ ਅਖਿਲ ਕਪੂਰ ਨੇ ਆਪਣੇ ਵਿਹਾਰਕ ਅਤੇ ਸਰਲ ਪੇਸ਼ਕਾਰੀ ਰਾਹੀਂ ਇਹ ਪ੍ਰਦਰਸ਼ਤ ਕੀਤਾ ਕਿ ਕਿਸ ਤਰ੍ਹਾਂ ਇੱਕ ਏਆਈ ਐਜੰਟ ਨੇ ਬਹੁਤ ਹੀ ਘੱਟ ਸਮੇਂ ਵਿੱਚ ਇੱਕ ਪੂਰੀ ਤਰ੍ਹਾਂ ਕਾਰਜ਼ਸ਼ੀਲ ਵੈੱਬ ਐਪਲੀਕੇਸ਼ਨ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ । ਉਨ੍ਹਾਂ ਦੇ ਸੈਸ਼ਨ ਨੇ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀਆਂ ਦੀ ਵਿਵਾਹਰਕ ਵਰਤੋਂ ਤੋਂ ਜਾਣੂ ਕਰਵਾਇਆ । ਉਨ੍ਹਾਂ ਨੇ ਕਿਹਾ ਕਿ ਏਆਈ ਐਜੰਟ ਨੂੰ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਨਾਲ ਜੋੜ ਕੇ, ਇੱਕ ਬੇਸਿਕ ਵੇਬਸਾਇਡ ਇੰਟਰਫੇਸ ਬਣਾ ਕੇ ਅਤੇ ਦੋਨਾਂ ਨੂੰ ਇੰਟਰਗ੍ਰੇਟ ਕਰਕੇ, ਉਸਨੂੰ ਬਹੁਤ ਹੀ ਘੱਟ ਸਮੇਂ ਵਿੱਚ ਇੱਕ ਸੰਪੂਰਨ ਐਪਲੀਕੇਸ਼ਨ ਵਿੱਚ ਬਦਲਿਆ ਜਾ ਸਕਦਾ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਸਿੱਖਣ ਅਤੇ ਅਪਣਾਉਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਉਹ ਬਦਲਦੀ ਤਕਨੀਕੀ ਦੁਨੀਆ ਵਿੱਚ ਪ੍ਰਤੀਯੋਗੀ ਅਤੇ ਭਵਿੱਖ ਲਈ ਤਿਆਰ ਰਹਿ ਸਕਣ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ ਅਤੇ ਪ੍ਰੋ. ਸਾਕਸ਼ੀ ਨੇ ਐਮਆਈਟੀਐਸ ਅਕਾਦਮੀ ਦੇ ਰਿਸੋਰਸ ਪਰਸਨ ਸ਼੍ਰੀ ਅਖਿਲ ਕਪੂਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।

City Air News 

