ਦੋਆਬਾ ਕਾਲਜ ਵਿੱਚ ਬਿਜਨੈਸ ਕਮਿਊਨੀਕੇਸ਼ਨ ਫਾਰ ਇੰਡਸਟ੍ਰੀ ਸ਼ਾਰਟ ਟਰਮ ਕੋਰਸ ਕਰਵਾਇਆ ਗਿਆ

ਦੋਆਬਾ ਕਾਲਜ ਵਿੱਚ ਬਿਜਨੈਸ ਕਮਿਊਨੀਕੇਸ਼ਨ ਫਾਰ ਇੰਡਸਟ੍ਰੀ ਸ਼ਾਰਟ ਟਰਮ ਕੋਰਸ ਕਰਵਾਇਆ ਗਿਆ
ਦੋਆਬਾ ਕਾਲਜ ਵਿੱਚ ਅਯੋਜਤ ਸ਼ਾਰਟ ਟਰਮ ਕੋਰਸ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੋਏ ਪ੍ਰੋ. ਸੰਦੀਪ ਚਾਹਲ, ਡਾ. ਅਮਰਜੀਤ ਸਿੰਘ ਸੈਨੀ ਅਤੇ ਪ੍ਰੋ. ਰਾਹੁਲ ਭਾਰਦਵਾਜ।

ਜਲੰਧਰ, 13 ਮਾਰਚ, 2026: ਦੋਆਬਾ ਕਾਲਜ ਦੇ ਡੀਸੀਜੇ ਪਰਸਨੈਲਿਟੀ ਡਿਵੈਲਪਮੈਂਟ ਸੈਂਟਰ ਵੱਲੋਂ ਬੀ.ਕਾਮ ਸਮੈਸਟਰ 2 ਦੇ 70 ਵਿਦਿਆਰਥੀਆਂ ਨੂੰ 30 ਘੰਟੇ ਦਾ ਸ਼ਾਰਟ ਟਰਮ— ਸਕਿੱਲ ਡਿਵੈਲਪਮੈਂਟ ਕੋਰਸ— ਬਿਜਨੈਸ ਕਮਿਊਨੀਕੇਸ਼ਨ ਫਾਰ ਇੰਡਸਟ੍ਰੀ ਕਰਵਾਇਆ ਗਿਆ । ਪ੍ਰੋ. ਸੰਦੀਪ ਚਾਹਲ— ਕੋਰਸ ਕਾਰਡੀਨੇਟਰ ਨੇ ਵਿਦਿਆਰਥੀਆਂ ਨੂੰ ਵੱਖ—ਵੱਖ ਪ੍ਰਕਾਰ ਦੇ ਰਿਜ਼ੂਮੇ, ਜਾਬ ਐਪਲੀਕੇਸ਼ਨਸ, ਬਾਇਓਡਾਟਾ, ਸੈਲਫ ਇੰਟ੍ਰੋਡੈਕਸ਼ਨ, ਸਿਚਿਊਏਸ਼ਨਲ ਡਾਇਲਾਗਸ, ਸੀਵੀ ਲੇਖਣ ਅਤੇ ਬੇਸਿਕ ਗ੍ਰਾਮਰ ਦੇ ਕਾਂਪੋਨੇਂਟਸ ਕਰਵਾਏ । ਡਾ. ਅਮਰਜੀਤ ਸੈਨੀ ਨੇ ਕਮਰਸ਼ਿਅਲ ਲੇਟਰਸ, ਬਿਜਨੇਸ ਲੇਟਰਸ, ਮਿੰਟ ਰਾਇਟਿੰਗ ਅਤੇ ਅਜੈਂਡਾ ਲੇਖਨ ’ਤੇ ਕੰਮ ਕਰਵਾਇਆ । ਪ੍ਰੋ. ਰਾਹੁਲ ਭਾਰਦਵਾਜ ਨੇ ਪਰਸਨਲ ਲੇਟਰਸ, ਕਮਿਊਨੀਕੇਸ਼ਨਸ ਸਕਿੱਲਸ, ਰਿਪੋਰਟ ਰਾਇਟਿੰਗ ਅਤੇ ਕੰਵਰਸੇਸ਼ਨਲ ਸਕਿੱਲਸ ’ਤੇ ਕੰਮ ਕਰਵਾਇਆ । 
    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਡੀਸੀਜੇ ਪਰਸਨੈਲਿਟੀ ਡਿਵੈਲਪਮੈਂਟ ਦੇ ਪ੍ਰਾਧਿਆਪਕਾਂ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਕਾਮਰਸ ਦੇ ਵਿਦਿਆਰਥੀਆਂ ਦੇ ਲਈ ਕਰਵਾਏ ਗਏ ਇਨ੍ਹਾਂ ਵਿਸ਼ਿਆਂ ਦੀ ਅੱਜ ਦੇ ਦੌਰ ਵਿੱਚ ਇੰਡਟਸਟ੍ਰੀ ਅਤੇ ਵੱਖ—ਵੱਖ ਕੰਪਿਟਿਸ਼ਨਾਂ ਵਿੱਚ ਬਹੁਤ ਉਪਯੋਗੀ ਹਨ ।