ਦੋਆਬਾ ਕਾਲਜ ਵਿਖੇ ਮੈਥੇਮੇਟਿਕਸ ਵਿੱਚ ਵੀਕ ਡੇਰਿਵੇਟਿਕਸ ਦੇ ਐਪਲੀਕੇਸ਼ਨਸ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਮੈਥੇਮੇਟਿਕਸ ਵਿੱਚ ਵੀਕ ਡੇਰਿਵੇਟਿਕਸ ਦੇ ਐਪਲੀਕੇਸ਼ਨਸ ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਡਾ. ਰਾਮ ਜਿਵਾਰੀ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ ।

    ਜਲੰਧਰ, 12 ਮਾਰਚ, 2026: ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਮੈਥੇਮੇਟਿਕਸ ਵਿਭਾਗ ਨੇ ‘ਮੈਥੇਮੇਟਿਕਸ ਵਿੱਚ ਵੀਕ ਡੇਰਿਵੇਟਿਕਸ ਦੇ ਐਪਲੀਕੇਸ਼ਨਸ’ ਵਿਸ਼ੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ । ਇਸ ਵਿੱਚ ਡਾ. ਰਾਮ ਜਿਵਾਰੀ—ਮੈਥੇਮੇਟਿਕਸ ਵਿਭਾਗ ਆਈ.ਆਈ.ਟੀ. ਰੂੜਕੀ ਬਤੌਰ ਰਿਸੋਰਸ ਪਰਸਨ ਹਾਜ਼ਰ ਹੋਏ । 
    ਡਾ. ਰਾਜ ਜਿਵਾਰੀ ਨੇ ਆਪਣੇ ਸੰਬੋਧਨ ਵਿੱਚ ਵੀਕ ਡੇਰਿਵੇਟਿਕਸ ਦੀ ਪ੍ਰਮੁੱਖ ਅਵਧਾਰਣਾਵਾਂ ਨੂੰ ਸਰਲ ਅਤੇ ਯੋਜਨਾਬੱਧ ਢੰਗ ਨਾਲ ਸਮਝਾਇਆ । ਉਨ੍ਹਾਂ ਨੇ ਦੱਸਿਆ ਕਿ ਵੀਕ ਡੇਰਿਵੇਟਿਕਸ ਦਾ ਵਰਤੋ ਮੈਥੇਮੇਟਿਕਸ ਫਿਜ਼ਿਕਸ, ਇਮੇਜ਼ ਐਨਾਲਸਿਸ, ਕੰਪਿਊਟਰ ਵਿਜ਼ਨ, ਪਾਰਸ਼ੀਅਲ ਡਿਫ੍ਰੈਂਸ਼ਿਅਲ ਐਕਯੁਵੇਸ਼ਨਸ ਆਦਿ ਵਰਗੀ ਮੁਸ਼ਕਲ ਸਮੱਸਿਆ ਦਾ ਹਲ ਕਰਨ ਅਤੇ ਆਸਾਨ ਬਣਾਉਣ ਵਿੱਚ ਕੀਤਾ ਜਾਂਦਾ ਹੈ । 
     ਉਨਾਂ ਨੇ ਦੱਸਿਆ ਕਿ ਇਨ੍ਹਾਂ ਦੀ ਵਰਤੋ ਨਿਊਮੈਰਿਕਲ ਮੈਥੇਡਸੇ ਜਿਵੇਂ ਕੈਲਕੁਲਸ ਆਫ ਵੈਰਿਏਸ਼ਨਸ ਅਤੇ ਫਿਜ਼ਿਕਲ ਫਿਨੋਮਿਨਾਸ ਦੀ ਮਾਡਲਿੰਗ ਵਿੱਚ ਵੀ ਇਸਦੀ ਐਪਲੀਕੇਸ਼ਨ ਦੇ ਬਾਰੇ ਦੱਸਿਆ । 
    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਗਣਿਤ ਦੇ ਮਹੱਤਵਪੂਰਨ ਸਿਧਾਂਤਾਂ ਅਤੇ ਉਨ੍ਹਾਂ ਦੇ ਵਿਹਾਰਕ ਉਪਯੋਗਾਂ ਤੋਂ ਜਾਣੂ ਕਰਵਾਉਣਾ ਸੀ । ਇਸ ਮੌਕੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਗਣਿਤ ਵਿਭਾਗ ਦੇ ਮੁੱਖੀ ਡਾ. ਗੁਲਸ਼ਨ ਸ਼ਰਮਾ ਅਤੇ ਹੋਰ ਫੈਕਲਟੀ ਮੈਂਬਰਾਂ ਨੇ ਮੁੱਖ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ । 
    ਮੰਚ ਸੰਚਾਲਨ ਪ੍ਰੋ. ਸਾਕਸ਼ੀ ਭਾਰਦਵਾਜ ਨੇ ਕੀਤਾ ਅਤੇ ਪ੍ਰੋ. ਜਗਜੋਤ ਸਿੰਘ ਨੇ ਧੰਨਵਾਦ ਦਿੱਤਾ । ਇਹ ਸੈਮੀਨਾਰ ਗਣਿਤ ਦੇ ਵਿਦਿਆਰਥੀਆਂ ਦੇ ਲਈ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰੇਰਨਾਦਾਇਕ ਸਾਬਤ ਹੋਇਆ ।