ਦੋਆਬਾ ਕਾਲਜ ਵਿਖੇ ਪ੍ਰੋਫੈਸ਼ਨਲ ਡਿਵੈਲਪਮੇਂਟ ਅਤੇ ਕਮਿਉਨਿਕੇਸ਼ਨ ਸਿਕਲਸ ਤੇ ਕੋਰਸ ਅਯੋਜਤ

ਦੋਆਬਾ ਕਾਲਜ ਦੇ ਪਰਸਨੇਲਿਟੀ ਡਿਵੈਲਪਮੇਂਟ ਸੈਂਟਰ ਵਲੋਂ ਬੀਕਾਮ ਦੇ ਵਿਦਿਆਰਥੀਆਂ ਦੇ ਲਈ ਪ੍ਰੋਫੈਸ਼ਨਲ ਡਿਵੈਲਪਮੇਂਟ ਅਤੇ ਕਮਿਉਨਿਕੇਸ਼ਨ ਸਿਕਲਸ- ਐਡ-ਆਨ-ਕੋਰਸ 30 ਦਿਨਾਂ ਦਾ ਸਿਕਲ ਡਿਵੈਲਪਮੇਂਟ ਸਰਟੀਫਿਕੇਟ ਕੋਰਸ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਸੰਦੀਪ ਚਾਹਲ- ਸੰਯੋਜਕ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਦੋਆਬਾ ਕਾਲਜ ਵਿਖੇ ਪ੍ਰੋਫੈਸ਼ਨਲ ਡਿਵੈਲਪਮੇਂਟ ਅਤੇ ਕਮਿਉਨਿਕੇਸ਼ਨ ਸਿਕਲਸ ਤੇ ਕੋਰਸ ਅਯੋਜਤ
ਦੁਆਬਾ ਕਾਲਜ ਵਿਖੇ ਕਾਰਜਸ਼ਾਲਾ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ, ਡਾ. ਨਮਰਤਾ, ਪ੍ਰੋ. ਰਾਹੁਲ ਭਾਰਦਵਾਜ, ਡਾ. ਅੰਬਿਕਾ, ਪ੍ਰੋ. ਵਰੁਣ ਅਤੇ ਪ੍ਰੋ. ਨੇਹਾ ਵਿਦਿਆਰਥੀਆਂ ਨੂੰ ਕਾਰਜ ਕਰਵਾਉਂਦੇ ਹੋਏ।

ਜਲੰਧਰ, 4 ਅਪ੍ਰੈਲ, 2023: ਦੋਆਬਾ ਕਾਲਜ ਦੇ ਪਰਸਨੇਲਿਟੀ ਡਿਵੈਲਪਮੇਂਟ ਸੈਂਟਰ ਵਲੋਂ ਬੀਕਾਮ ਦੇ ਵਿਦਿਆਰਥੀਆਂ ਦੇ ਲਈ ਪ੍ਰੋਫੈਸ਼ਨਲ ਡਿਵੈਲਪਮੇਂਟ ਅਤੇ ਕਮਿਉਨਿਕੇਸ਼ਨ ਸਿਕਲਸ- ਐਡ-ਆਨ-ਕੋਰਸ 30 ਦਿਨਾਂ ਦਾ ਸਿਕਲ ਡਿਵੈਲਪਮੇਂਟ ਸਰਟੀਫਿਕੇਟ ਕੋਰਸ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਸੰਦੀਪ ਚਾਹਲ- ਸੰਯੋਜਕ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਉਪਰੋਕਤ ਸੈਂਟਰ ਵਲੋਂ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਦੇ ਉਦੇਸ਼ ਦੇ ਲਈ ਅਜਿਹੇ  ਸਾਰਥਕ 30 ਦਿਨਾਂ ਦੇ ਐਡ-ਆਨ-ਕੋਰਸ ਲਗਾਏ ਜਾ ਰਹੇ ਹਨ ਤਾਕਿ ਵਿਦਿਆਰਥੀਆਂ ਦੇ ਕਮਿਉਨਿਕੇਸ਼ਨ ਸਿਕਲਸ ਅਤੇ ਵੱਖ ਵੱਖ ਪੜਾਵਾਂ ਵਿੱਚ ਆਉਣ ਵਾਲੇ ਮਾਡਿਊਲਸ ਦੇ ਬਾਰੇ ਵੀ ਟ੍ਰੇਨਿੰਗ ਦਿੱਤੀ ਜਾ ਸਕੇ। ਡਾ. ਭੰਡਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੋਜਗਾਰ ਪਾਉਣ ਅਤੇ ਆਪਣੀ ਪਰਸਨੇਲਿਟੀ ਨਿਖਾਰਣ ਵਿੱਚ ਸਹਾਇਤਾ ਮਿਲੇਗੀ।

ਪ੍ਰੋ. ਸੰਦੀਪ ਚਾਹਲ ਨੇ ਇਸ ਕੋਰਸ ਦੇ ਦੋਰਾਨ ਵਿਦਿਆਰਥੀਆਂ ਨੂੰ ਇੰਟਰਵਿਉ ਸਿਕਲਸ, ਲੈਕਚਰੇਟ, ਸਿਚੁਏਸ਼ਨਲ ਰਿਏਕਸ਼ਨ ਟੇਸਟ, ਵਰਡ ਐਸੋਸਿਏਸ਼ਨ ਟੇਸਟ, ਪਿਕਚਰ ਸਟੋਰੀ ਰਾਇਟਿੰਗ ਟੇਸਟ, ਗਰੁਪ ਡਿਸਕਸ਼ਨ, ਸਿਚੁਏਸ਼ਨਲ ਡਾਇਲਾਗਸ ਅਤੇ ਪਰਸਨਲ ਇੰਟਰਵਿਉ ਦੇ ਗੁਰ ਸਿਖਾਏ। ਡਾ. ਅੰਬਿਕਾ ਭੱਲਾ ਨੇ ਵਿਦਿਆਰਥੀਆਂ ਨੂੰ ਸ਼ਬਦਾਂ ਦਾ ਸਹੀ ਉਚਾਰਨ, ਸਿਨੋਨਿਮਸ, ਏਂਟੋਨਿਮਸ, ਹੋਮੋਨਿਮਸ, ਪੇਅਰ ਆਫ ਵਰਡਸ, ਕਨਫਿਊਜ਼ੇਬਲ ਵਰਡਸ ਦੇ ਬਾਰੇ ਵਿੱਚ ਦੱਸਿਆ। ਪ੍ਰੋ. ਰਾਹੁਲ ਭਾਰਦਵਾਜ ਨੇ ਡ੍ਰੈਸ ਕੋਡ, ਏਟਿਕੇਟਸ, ਟੇਬਲ ਮੈਨਰਸ, ਜੈਸਚਰਸ ਅਤੇ ਡ੍ਰੈਸਿੰਗ ਸੈਂਸ ਦੇ ਬਾਰੇ ਵਿੱਚ ਵੀ ਡਿੰਮਾਸਟ੍ਰੇਸ਼ਨ ਦਿੱਤੀ। ਪ੍ਰੋ. ਨੇਹਾ ਗੁਪਤਾ ਨੇ ਵਿਦਿਆਰਥੀਆਂ ਨੂੰ ਹਊਮਨ ਪ੍ਰਸਨੇਲਿਟੀ ਦੇ ਵੱਖ ਵੱਖ ਪ੍ਰਕਾਰਾਂ ਦੀ ਜਾਣਕਾਰੀ ਪ੍ਰਦਾਨ ਕੀਤੀ। ਪ੍ਰੋ. ਪ੍ਰਵੀਨ ਕੁਮਾਰੀ ਨੇ ਲਿਖਾਈ ਦੀ ਸਿਕਲਸ, ਵੱਖ ਵੱਖ ਸਾਇਕੋਲਾਜੀ ਬੇਸਡ ਟੇਸਟ ਅਤੇ ਸਟ੍ਰੈਸ ਬਸਟਰ ਤਕਨੀਕਾਂ ਦੇ ਬਾਰੇ ਵਿੱਚ ਦੱਸਿਆ।