ਕਿੱਥੇ ਹੈ ਸਕੂਨ   

ਕਿੱਥੇ ਹੈ ਸਕੂਨ   
ਕਿਰਨ ਸਿੰਘ ਟਾਰਾਂਟੋ।

ਕੁਦਰਤ ਨਾਰਾਜ਼ ਹੈ ।
ਇਹ ੳਦਾਸ ਸ਼ਾਮ
ਸੁੰਨਸਾਨ ਸੜਕਾਂ
ਗੁੰਮਸੁੰਮ ਹਵਾਵਾਂ
ਘਰ ਦੇ ਬਾਹਰ, ਘਰ ਦੇ ਅੰਦਰ
ੳਹੀ ਤਨਹਾਈ।  
ਖਾਮੋਸ਼ ਨਿਗਾਹਾਂ
ਬੇਖੌਫ ਰਾਹਾਂ
ਗਮਗੀਨ ਪਲ,
ਓਹੀ ਕਾਗਜ਼ ਤੇ ਓਹੀ ਕਲਮ ।
ਓਹੀ ਨਜ਼ਮਾਂ
ਹਰ ਰੋਜ਼ ਹਰ ਪਲ
ਓਹੀ ਜ਼ਿੰਦਗੀ, ਓਹੀ ਮੁਕਾਮ ।
ਕਿੱਥੇ ਗਏ ?
ੳਹ ਦਿਲਕਸ਼ ਨਜ਼ਾਰੇ
ਓਹ ਰੌਣਕਾਂ, ਓਹ ਮਹਿਫਲਾਂ
ਓਹ ਹਵਾ ਦੇ ਬੁਲਾਰੇ ।
ਓਹ ਖੁਸ਼ੀਆਂ ਦੇ ਮੌਸਮ
ਓਹ ਹਾਸੇ ਓਹ ਨਾਚ ਗਾਣੇ ।
ਹੁਣ ਤਾਂ ਬਸ ਹਰ ਪਾਸੇ
ਖਾਮੋਸ਼ੀ ਜਹੀ ਛਾਈ ਹੈ ।  
ਸ਼ਾਂਤ ਜਿਹਾ ਵਾਤਾਵਰਣ
ੳਦਾਸ ਜਿਹਾ ਮੌਸਮ ।
ਹੈਰਾਨ ਜਹੇ ਪੰਛੀ
ਪਰੇਸ਼ਾਨ ਜਹੇ ਲੋਕ ।
ਸੱਭ ਤੋਂ ਦੂਰ
ਬਹੁਤ ਮਜਬੂਰ ।
ਮੇਰੇ ਵਰਗੇ ਜੋ ਸਕੂਨ ਦੀ ਤਲਾਸ਼ ਵਿੱਚ
ਭੱਜੇ ਫਿਰਦੇ ਸਨ ,
ਹੁਣ ਸਕੂਨ ਹੀ ਸਕੂਨ ਹੈ ।
ਤਨਹਾਇ ਦਾ ਜਨੂੰਨ ਹੈ ।
ਇੱਕ ਦੂਸਰੇ ਤੋਂ ਦੂਰ ਰਹੋ
ਇਹ ਕਹਿ ਰਿਹਾ ਕਨੂੰਨ ਹੈ ।
ਸਾਰੀ ਦੁਨੀਆਂ ਅੱਜ ਖਾਮੋਸ਼ ਹੈ ।
ਚਾਰੋਂ ਪਾਸੇ ਸੁੰਨਮਸਾਨ ਹੈ ।
ਇਨਸਾਨ ਹੈਰਾਨ ਹੈ 
ਲੱਗਦਾ ਹੈ ਜਿਵੇਂ 
ਕੁਦਰਤ ਨਾਰਾਜ਼ ਹੈ ।
ਮੰਨੋ ਨਾ ਮੰਨੋ ਮੇਰਾ ਦਿਲ ਕੰਹਿਦਾ ਹੈ
ਕੁਦਰਤ ਨਾਰਾਜ਼ ਹੈ 
ਰੱਬ ਨਾਰਾਜ਼ ਹੈ ।।   
-ਕਿਰਨ ਸਿੰਘ ਟਾਰਾਂਟੋ