ਦੋਆਬਾ ਕਾਲਜ ਨੂੰ ਬੀ.ਐਸ.ਸੀ. ਮੈਡੀਕਲ ਲੈਬ ਟੈਕਨੋਲੋਜੀ ਕੋਰਸ ਸ਼ੁਰੂ ਕਰਨ ਦੀ ਮਿਲੀ ਮੰਜੂਰੀ

ਦੋਆਬਾ ਕਾਲਜ ਨੂੰ ਬੀ.ਐਸ.ਸੀ. ਮੈਡੀਕਲ ਲੈਬ ਟੈਕਨੋਲੋਜੀ ਕੋਰਸ ਸ਼ੁਰੂ ਕਰਨ ਦੀ ਮਿਲੀ ਮੰਜੂਰੀ
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਜਾਣਕਾਰੀ ਦਿੰਦੇ ਹੋਏ ।

ਜਲੰਧਰ, 1 ਜੁਲਾਈ, 2025: ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਗੁਰੂ ਨਾਨਕ ਦੇਵ ਯੂਨਿਵਰਸਿਟੀ ਵੱਲੋਂ ਦੋਆਬਾ ਕਾਲਜ, ਜਲੰਧਰ ਨੂੰ ਇਸ ਹੀ ਸੈਸ਼ਨ ਤੋਂ ਅੱਜ ਦੇ ਗਲੋਬਲ ਯੁੱਗ ਵਿੱਚ ਬਹੁ—ਪ੍ਰਚਲਿਤ ਬੀ.ਐਸ.ਸੀ. (ਆਨਰਜ਼) ਮੈਡੀਕਲ ਲੈਬ ਟੈਕਨੋਲੋਜੀ ਦਾ ਕੋਰਸ ਸ਼ੁਰੂ ਕਰਨ ਦੀ ਮੰਜੂਰੀ ਦੇ ਦਿੱਤੀ ਗਈ ਹੈ । ਡਾ. ਭੰਡਾਰੀ ਨੇ ਕਿਹਾ ਕਿ ਜੀਐਨਡੀਯੂ ਨਿਰੀਖਣ ਟੀਮ ਨੇ ਕਾਲਜ ਦੇ ਸਾਇੰਸ ਬਲਾਕ ਦੇ ਅਕਾਦਮਿਕ ਢਾਂਚੇ, ਸਾਇੰਸ ਪ੍ਰਯੋਗਸ਼ਾਲਾ ਦੀ ਗੁਣਵੱਤਾ ਅਤੇ ਡੀਬੀਟੀ ਸਟਾਰ ਕਾਲਜ ਸਕੀਮ ਦੇ ਦੌਰਾਨ ਕਾਲਜ ਵੱਲੋਂ ਕੀਤੀ ਗਈ ਵਧੀਆ ਕਾਰਗੁਜਾਰੀ ਦੀ ਜਾਂਚ ਕਰਨ ਉਪਰਾਂਤ ਇਸ ਵਿਦਿਅਕ ਸੰਸਥਾ ਨੂੰ ਇਸ ਸ਼ਾਨਦਾਰ ਕੋਰਸ ਦੀ ਪ੍ਰਵਾਨਗੀ ਦਿੱਤੀ ਗਈ ਹੈ । 
ਡਾ. ਭੰਡਾਰੀ ਨੇ ਕਿਹਾ ਕਿ ਇਸ ਕੋਰਸ ਨੂੰ ਕਰਨ ਤੋਂ ਬਾਅਦ ਵਿਦਿਆਰਥੀ ਸਰਕਾਰੀ ਅਤੇ ਨਿਜੀ ਮੈਡੀਕਲ ਸੰਸਥਾਵਾਂ ਵਿੱਚ ਮੈਡੀਕਲ ਲੈਬ ਟੇਕਨੀਸ਼ੀਅਨ, ਕਲੀਨਿਕ ਲੈਬੋਰਟਰੀ ਸਾਇੰਟਿਸਟ, ਡਾਇਗਨੋਸਟਿਕ ਲੈਬ ਓਪਰੇਟਰ, ਬਲੱਡ ਬੈਂਕ, ਮਾਇਕ੍ਰੋਬਾਇਓਲੋਜੀ ਟੇਕਨੀਸ਼ੀਅਨ, ਪੈਥਾਲੋਜੀ ਟੇਕਨੀਸ਼ੀਅਨ ਆਦਿ ਦੇ ਤੌਰ ’ਤੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਦੇ ਹਨ ।