ਦੋਆਬਾ ਕਾਲਜ ਵਿੱਚ ਫਲੋਰਾ ਮੈਪਿੰਗ ਪ੍ਰੋਜੈਕਟ ਸਥਾਪਿਤ ਕੀਤਾ ਗਿਆ

ਜਲੰਧਰ, 25 ਜੂਨ, 2025: ਦੋਆਬਾ ਕਾਲਜ ਦੇ ਈਕੋ ਕਲੱਬ ਅਤੇ ਐਨਐਸਐਸ ਵਿਭਾਗ ਦੁਆਰਾ ਵਿਸ਼ਵ ਵਾਤਾਵਰਣ ਦੇ ਪ੍ਰਤੀ ਅਪਣਾ ਸਮਰਪਣ ਅਤੇ ਜ਼ਿੰਮੇਵਾਰੀ ਨਿਭਾਉਂਦੇ ਹੋਏ ਕਾਲਜ ਦੇ ਕੈਂਪਸ ਵਿੱਚ ਡੀਸੀਜੇ ਫਲੋਰਾ ਮੈਪਿੰਗ ਪ੍ਰੋਜੈਕਟ ਦੀ ਸਥਾਪਨਾ ਕੀਤੀ ਗਈ ਜਿਸਦੇ ਅੰਤਰਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਸ਼ਵਨੀ ਬੁਲਹੋਤਰਾ, ਡਾ. ਸ਼ਿਵਿਕਾ ਦਾਤਾ, ਡਾ. ਰਾਕੇਸ਼ ਕੁਮਾਰ, ਡਾ. ਅਰਸ਼ਦੀਪ ਸਿੰਘ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕਾਲਜ ਕੈਂਪਸ ਵਿੱਚ ਗ੍ਰੀਨ ਕਵਰ ਦੇ ਪਲਾਂਟੇਸ਼ਨ ਮੁਹਿੰਮ ਦੇ ਤਹਿਤ ਅਮਲਤਾਸ ਅਤੇ ਹੋਰ ਵੀ ਦੇਸੀ ਪ੍ਰਜਾਤੀਆਂ ਦੇ ਪੌਦੇ ਲਗਾਏ ਗਏ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਕਾਲਜ ਦੇ ਡੀਸੀਜੇ ਫਲੋਰਾ ਮੈਪਿੰਗ ਪ੍ਰੋਜੈਕਟ ਦੇ ਤਹਿਤ ਵਿਦਿਆਰਥੀਆਂ ਨੂੰ ਨਾਲ ਲੈ ਕੇ ਪੌਦੇ ਲਗਾਏ ਗਏ ਅਤੇ ਉਨ੍ਹਾਂ ਦੇ ਨਤੀਜਿਆਂ ਦਾ ਮੁਲਾਂਕਣ ਕੀਤਾ ਗਿਆ । ਕਾਲਜ ਕੈਂਪਸ ਵਿੱਚ ਗ੍ਰੀਨ ਕਵਰ ਦਾ ਮੁਲਾਂਕਣ ਕਰਦੇ ਹੋਏ ਇਹ ਪਾਇਆ ਗਿਆ ਕਿ ਸਾਲ 2021—22 ਵਿੱਚ ਕਾਲਜ ਵਿੱਚ ਟੋਟਲ ਫਲੋਰਾ ਦੀ ਗਿਣਤੀ 2128 ਪੌਦੇ ਸਨ ਜਦਕਿ ਸਾਲ 2022—23 ਵਿੱਚ ਵੱਧ ਕੇ 2515 ਦੀ ਤਾਦਾਤ ਵਿੱਚ ਹੋ ਗਏ । ਇਸਦਾ ਮਤਲਬ ਇਸ ਵਿੱਚ 18.1 ਪ੍ਰਤੀਸ਼ਤ ਦਾ ਵਾਧਾ ਹੋਇਆ । ਇਸੀ ਤਰ੍ਹਾਂ ਸਨ 2023—24 ਵਿੱਚ ਕਾਲਜ ਦਾ ਟੋਟਲ ਫਲੋਰਾ ਵੱਧ ਕੇ 3066 ਪੌਦੇ ਹੋ ਗਿਆ ਜੋਕਿ 21.9 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ । ਇਹ ਬਹੁਤ ਵੱਡੀ ਉਪਲਬੱਧੀ ਹੈ ਕਿ ਦੋਆਬਾ ਕਾਲਜ ਵਿੱਚ ਸਟਾਫ ਅਤੇ ਵਿਦਿਆਰਥੀਆਂ ਦੇ ਯਤਨਾਂ ਨਾਲ ਪਿੱਛਲੇ ਤਿੰਨ ਸਾਲਾਂ ਵਿੱਚ ਪੌਦਿਆਂ ਦੀ ਗਿਣਤੀ ਵਿੱਚ 45 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ । ਇਸਦਾ ਸਾਕਾਰਾਤਮਕ ਪ੍ਰਭਾਵ ਸਿਰਫ਼ ਕਾਲਜ ਕੈਂਪਸ ’ਤੇ ਹੀ ਨਹੀਂ ਸਗੋਂ ਆਲੇ—ਦੁਆਲੇ ਦੇ ਵਾਤਾਵਰਣ ’ਤੇ ਵੀ ਪਵੇਗਾ । ਇਨ੍ਹਾਂ ਸਾਰੀਆਂ ਦੇ ਅੰਤਰਗਤ ਇਸ ਵਿੱਚ 69 ਰੁੱਖਾਂ ਦੀ ਪ੍ਰਜਾਤੀਆਂ, 26 ਝਾੜੀਆਂ ਦੀ ਪ੍ਰਜਾਤੀਆਂ, 14 ਹਰਬਸ ਦੀ ਪ੍ਰਜਾਤੀਆਂ ਸ਼ਾਮਿਲ ਹਨ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਉਪਲਬੱਧੀ ਦੇ ਲਈ ਫਲੋਰਾ ਮੈਪਿੰਗ ਪ੍ਰੋਜੈਕਟ ਦੇ ਸੰਯੋਜਕ ਡਾ. ਰਾਕੇਸ਼ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ।