ਦੋਆਬਾ ਕਾਲਜ ਵਿੱਚ ਈਕੋ ਪਾਰਕਸ ਦੀ ਸਥਾਪਨਾ ’ਤੇ ਸ਼ਾਰਟ ਟਰਮ ਕੋਰਸ ਅਯੋਜਤ

ਦੋਆਬਾ ਕਾਲਜ ਵਿੱਚ ਈਕੋ ਪਾਰਕਸ ਦੀ ਸਥਾਪਨਾ ’ਤੇ ਸ਼ਾਰਟ ਟਰਮ ਕੋਰਸ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸਕਿੱਲ ਡਿਵੈਲਪਮੈਂਟ ਕੋਰਸ ਵਿੱਚ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ, ਡਾ. ਅਸ਼ਵਨੀ ਅਤੇ ਡਾ. ਰਾਕੇਸ਼ ।

     ਜਲੰਧਰ, 3 ਜੁਲਾਈ, 2025: ਦੋਆਬਾ ਕਾਲਜ ਦੀ ਡੀਸੀਜੇ ਪਰਸਨੈਲਿਟੀ ਡਿਵੈਲਪਮੈਂਟ ਸੈਂਟਰ ਨੇ ਐਨਜੀਓ ਦਸਤਕ ਵੈਲਫੇਅਰ ਕਾਊਂਸਿਲ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੇ ਐਨਪੀਈ 2020 ਦੇ ਇੰਡੀਅਨ ਨੌਲਜ ਸਿਸਟਮ ਅਤੇ ਮਲਟੀਡਿਸਪਲਨਿਰੀ ਪੜ੍ਹਾਈ ਦੀ ਥੀਮ ਦੇ ਅੰਤਰਗਤ ਈਕੋ ਪਾਰਕਸ ਦੀ ਸਥਾਪਨਾ ਵਿੱਚ ਤਿੱਤਲੀਆਂ ਦੀ ਭੂਮਿਕਾ ’ਤੇ ਸਕਿੱਲ ਡਿਵੈਲਪਮੈਂਟ ਕੋਰਸ ਨੂੰ ਕਰਵਾਇਆ ਗਿਆ ।     
    ਇਸਦੇ ਤਹਿਤ ਐਨਜੀਓ ਦਸਤਕ ਨਾਲ ਜੁੜੇ ਵਾਤਾਵਰਣ ਮਾਹਿਰ ਸ਼੍ਰੀ ਪ੍ਰਵੀਨ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਸ਼ਹਿਰ ਦੇ ਵੱਖ—ਵੱਖ ਥਾਵਾਂ ’ਤੇ ਉਨ੍ਹਾਂ ਵੱਲੋਂ ਈਕੋ ਪਾਰਕਸ ਸਥਾਪਤ ਕਰਨ ਵਿੱਚ ਕੀਤੇ ਗਏ ਆਪਣੇ ਤਜ਼ਰੁਬਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਜਦੋਂ ਵੀ ਅਸੀਂ ਕਿਤੇ ਪੌਦਾ ਲਗਾਉਣ ਅਭਿਆਨ ਵਿੱਚ ਭਾਗ ਲੈਂਦੇ ਹਾਂ ਤਾਂ ਸਾਨੂੰ ਪੌਦਾ ਲਗਾਉਣ ਤੋਂ ਬਾਅਦ ਉਸਨੂੰ ਸਾਰਾ ਸਾਲ ਅਪਣਾ ਕੇ ਉਸਦੀ ਦੇਖਭਾਲ ਅਤੇ ਸਮੇਂ—ਸਮੇਂ ’ਤੇ ਜੇਕਰ ਉਸ ਪੌਦੇ ਨੂੰ ਕੋਈ ਬਿਮਾਰੀ ਲੱਗ ਜਾਵੇ ਤਾਂ ਉਸਦੇ ਇਲਾਜ ਲਈ ਢੁੱਕਵੇਂ ਪ੍ਰਬੱਧ ਕਰ, ਉਸਨੂੰ ਬੋਹੜ ਦੇ ਰੁੱਖ ਵਿੱਚ ਬਦਲਣ ਲਈ ਸਾਰਥਕ ਯਤਨ ਕੀਤੇ ਜਾਣੇ ਚਾਹੀਦੇ ਹਨ । ਉਨ੍ਹਾਂ ਨੇ ਕਿਹਾ ਕਿ ਪੌਦਿਆਂ ਨੂੰ ਤਿੱਤਲੀਆਂ ਅਤੇ ਪੰਛੀ ਪੋਸ਼ਣ ਪ੍ਰਦਾਨ ਕਰਦੇ ਹਨ। 
    ਪ੍ਰੋ. ਸੰਦੀਪ ਚਾਹਲ— ਸੰਯੋਜਕ ਅਤੇ ਪ੍ਰਧਾਨ ਐਨਜੀਓ ਦਸਤਕ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਵਿਸ਼ਵ ਵਿੱਚ ਸਾਰੇ ਰੁੱਖ ਪੌਦਿਆਂ ਨੂੰ ਪਰਾਗਣ ਦੀ ਪ੍ਰਕਿਰਿਆ ਮਧੂ—ਮੱਖੀਆਂ ਅਤੇ ਤਿਤੱਲੀਆਂ ਦੁਆਰਾ ਸੁਚਾਰੂ ਅਤੇ ਨਿਰੰਤਰ ਢੰਗ ਨਾਲ ਕੀਤੀ ਜਾਂਦੀ ਹੈ ਜਿਸ ਨਾਲ ਸਾਨੂੰ ਸਬਜ਼ੀਆਂ ਅਫੇ ਫੱਲ ਪ੍ਰਾਪਤ ਹੁੰਦੇ ਹਨ । ਉਨ੍ਹਾਂ ਕਿਹਾ ਕਿ ਤਿਤੱਲੀਆਂ ਦੁਅਰਾ ਦਿੱਤੇ ਗਏ ਆਂਡਿਆਂ ਤੋਂ ਨਿਕਲਣ ਵਾਲੀਆਂ ਸੂੰਡੀਆਂ ਹੀ ਸਾਰੇ ਪੰਛੀਆਂ ਦਾ ਮੁੱਖ ਭੋਜਨ ਹਨ ਕਿਉਂਕਿ ਇਹ ਪ੍ਰੋਟੀਨ ਨਾਨ ਭਰਪੂਰ ਹੁੰਦੀਆਂ ਹਨ । 
    ਡਾ. ਅਸ਼ਵਨੀ ਬੁਲਹੋਤਰਾ ਨੇ ਦੋਆਬਾ ਕਾਲਜ ਕੈਂਪਸ ਵਿੱਚ ਡੀਬੀਟੀ ਬੌਟੈਨਿਕਲ ਪਾਰਕ ਵਿੱਚ ਐਨਜੀਓ ਦਸਤਕ ਵੈਲਫੇਅਰ ਕਾਂਊਸਿਲ ਵੱਲੋਂ ਸਥਾਪਤ ਡੀਸੀਜੇ ਬਟਰਫਲਾਈ ਪਾਰਕ ਅਤੇ ਸਿਟਰਮ ਪੌਦੇ ’ਤੇ ਅੰਡੇ ਦੇਣ ਵਾਲੀ ਲੇਮਨ ਤਿਤਲੀ, ਅੱਕ ਦੇ ਪੌਦੇ ’ਤੇ ਅੰਡੇ ਦੇਣ ਵਾਲੀ ਟਾਇਗਰ ਤਿਤਲੀ ਅਤੇ ਹੋਰ ਵੀ ਪੌਦਿਆਂ ’ਤੇ ਅੰਡੇ ਦੇਣ ਵਾਲੀ ਕੇਬੇਜ਼ ਬਟਰਫਲਾਈ, ਪੈਨਸੀ ਤਿਤਲੀ ਆਦਿ ਦੇ ਲਾਇਫ ਸਾਇਕਲ ਅਤੇ ਮਹੱਤਤਾ ’ਤੇ ਜਾਣਕਾਰੀ ਪ੍ਰਦਾਨ ਕੀਤੀ । ਡਾ. ਰਾਕੇਸ਼ ਕੁਮਾਰ ਨੇ ਕੈਂਪਸ ਵਿੱਚ ਮੌਜੂਦ ਵੱਖ—ਵੱਖ ਪੌਦਿਆਂ ਦੇ ਫੁੱਲਾਂ ਦੀ ਉਤਪੱਤੀ, ਉਨ੍ਹਾਂ ਉੱਪਰ ਆਉਣ ਵਾਲੇ ਵੱਖ—ਵੱਖ ਕੀਟ—ਪਤੰਗਾਂ ਅਤੇ ਵੱਖ—ਵੱਖ ਪੌਦਿਆਂ ਦੀ ਵਾਤਾਵਰਣ ਵਿੱਚ ਅਨੁਕੁਲਤਾ ਬਾਰੇ ਜਾਣਕਾਰੀ ਦਿੱਤੀ । 
    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਕੋਰਸ ਦੇ ਅੰਤਰਗਤ ਇੰਨੀ ਮਹੱਤਵਪੂਰਣ ਜਾਣਕਾਰੀ ਦੇਣ ਦੇ ਲਈ ਬੁਲਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਹੋਇਆ ਕਿਹਾ ਕਿ ਅੱਜ ਦੇ ਦੌਰ ਵਿੱਚ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਆਪਣੇ ਸਾਰੇ ਕੋਰਸ ਦੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਵਾਤਾਵਰਣ ਨਾਲ ਸੰਬੰਧਤ ਉਨ੍ਹਾਂ ਦੀ ਜ਼ਿੰਮੇਵਾਰੀਆਂ ਦਾ ਅਹਿਸਾਸ ਸਮੇਂ—ਸਮੇਂ ’ਤੇ ਕਰਵਾ ਸਕੀਏ ।