ਦੋਆਬਾ ਕਾਲਜ ਵਿਖੇ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ ਗਈ

ਦੋਆਬਾ ਕਾਲਜ ਵਿਖੇ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ ਗਈ
ਦੋਆਬਾ ਕਾਲਜ ਵਿੱਚ ਡਾ. ਭੀਮ ਰਾਓ ਅੰਬੇਡਕਰ ਨੂੰ ਪੁਸ਼ਪਾਂਜਲੀ ਭੇਂਟ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ।

ਜਲੰਧਰ: ਦੁਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਪੋਲਿਟਿਕਲ ਸਾਇੰਸ ਅਤੇ ਜਰਨਲਿਜ਼ਮ ਅਤੇ ਮਾਸ ਕਮਿਊਨਿਕੇਸ਼ਨ ਵਿਭਾਗ ਵਲੋਂ ਭਾਰਤ ਦੇ ਸੰਵਿਧਾਨ ਦੇ ਪ੍ਰਮੁਖ ਵਾਸਤੂਕਾਰ, ਨਿਆਯਵਾਦ, ਅਰਥਾਸ਼ਾਸਤਰੀ, ਸਿਖਿਆਸ਼ਾਸਤਰੀ, ਰਾਜਨੀਤਗਯ ਅਤੇ ਸਮਾਜ ਸੁਧਾਰਕ- ਡਾ. ਭੀਮ ਰਾਓ ਅੰਡੇਡਕਰ ਦੀ 130ਵੀਂ ਜੰਯਤੀ ਮਣਾਈ ਗਈ ਅਤੇ ਉਨਾਂ ਨੂੰ ਸਾਰੇ ਸਟਾਫ ਅਤੇ ਪਿ੍ਰੰ. ਡਾ. ਪਰਦੀਪ ਭੰਡਾਰੀ ਨੇ ਸ਼ਰਧਾਂਜਿਲੀ ਦਿੱਤੀ।

ਪਿ੍ਰੰ. ਡਾ. ਪਰਦੀਪ ਭੰਡਾਰੀ ਨੇ ਪੁਸ਼ਪਾਂਜਲੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਦਿਖਾਏ ਰਸਤੇ ਤੇ ਚਲਣ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਨੂੰ ਆਪਣਾ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਆਪਣੇ ਜੀਵਨ ਵਿੱਚ ਉਨਾਂ ਦੇ  ਦਿਖਾਏ ਮਾਰਗ ਦਰਸ਼ਨ ਨੂੰ ਆਪਣੇ ਜੀਵਨ ਵਿੱਚ ਢਾਲਣ ਲਈ ਬਲ ਦਿੱਤਾ।

ਇਸ ਅਵਸਰ ਤੇ ਡਾ. ਵਿਨੇ ਗਿਰੋਤਰਾ, ਡਾ. ਸਿਮਰਨ ਸਿੱਧੂ, ਪ੍ਰੋ. ਸੋਮਨਾਥ ਸ਼ਰਮਾ, ਡਾ. ਨਿਰਮਲ ਸਿੰਘ, ਪ੍ਰੋ. ਗੁਲਸ਼ਨ, ਪ੍ਰੋ. ਪਿ੍ਰਆ ਚੋਪੜਾ, ਪ੍ਰੋ. ਮਨਜਿੰਦਰ ਸੂਦ, ਡਾ. ਵਿਨੀਤ ਮੇਹਤਾ, ਡਾ. ਅਵਿਨਾਸ਼ ਬਾਵਾ, ਡਾ. ਮੰਦੀਪ ਸਿੰਘ, ਪ੍ਰੋ. ਵਿਕਾਸ ਜੈਨ, ਡਾ. ਰਾਕੇਸ਼ ਕੁਮਾਰ, ਡਾ. ਮੁਨੀਸ਼ ਕੁਮਾਰ, ਪ੍ਰੋ. ਜਸਵਿੰਦਰ ਸਿੰਘ ਅਤੇ ਹੋਰ ਮੌਜੂਦ ਸਨ।