ਕ੍ਰੀਏਟਿਵ ਰਾਈਟਿੰਗ ਟੈਸਟ ਅਯੋਜਤ

ਕ੍ਰੀਏਟਿਵ ਰਾਈਟਿੰਗ ਟੈਸਟ ਅਯੋਜਤ
ਦੁਆਬਾ ਕਾਲਜ ਵਿਖੇ ਅਯੋਜਤ ਕ੍ਰੀਏਟਿਵ ਰਾਇਟੰਗ ਟੈਸਟ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ ਵਿਦਿਆਰਥੀਆਂ ਦੇ ਨਾਲ।

ਜਲੰਧਰ,  31 ਮਾਰਚ, 2022: ਦੁਆਬਾ ਕਾਲਜ ਦੀ ਕਾਲਜ ਮੈਗਜੀਨ ਦੋਆਬ ਦੇ ਵੱਖ-ਵੱਖ ਸੈਕਸ਼ਨਾਂ ਦੇ ਸਟੂਡੈਂਟ ਅਡੀਟਰ ਦੀ ਚੌਣ ਲਈ ਕ੍ਰੀਏਟਿਵ ਰਾਈਟਿੰਗ ਟੈਸਟ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਦੋਆਬ ਮੈਗਜ਼ੀਨ ਦੇ ਚੀਫ ਅਡੀਟਰ ਪ੍ਰੋ. ਰਾਜੀਵ ਆਨੰਦ, ਵੱਖ ਵੱਖ ਸੈਕਸ਼ਨਾਂ ਦੇ ਟੀਚਰਸ ਅਤੇ ਵਿਦਿਆਰਥੀਆਂ ਨੇ ਕੀਤਾ। 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕ੍ਰਿਏਟਿਵ ਰਾਈਟਿੰਗ ਟੇਸਟ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ  ਕਰਨ ਦਾ ਸਹੀ ਮੰਚ ਪ੍ਰਦਾਨ ਕਰਦਾ ਹੈ ਜਿਸ ਵਿੱਚ ਕਿ ਵਿਦਿਆਰਥੀ ਆਪਣੀ ਪੜਾਈ ਦੇ ਦੌਰਾਨ ਸਟੂਡੇਂਟ ਅਡੀਟਰ ਦੀ ਜਿਮੇਦਾਰੀ ਦੀ ਭੂਮਿਕਾ ਨੂੰ ਬਖੂਬੀ ਨਿਭਾ ਸਕਦੇ ਹਨ। ਇਸ ਮੌਕੇ ਤੇ ਵੱਖ ਵੱਖ ਕਲਾਸਾਂ ਦੇ ਤਕਰੀਬਨ 88 ਵਿਦਿਆਰਥੀਆਂ ਨੇ ਮੈਗਜ਼ੀਨ ਦੇ ਵੱਖ ਵੱਖ ਸੈਕਸ਼ਨਾਂ ਦੇ ਲਈ ਦਿਤੇ ਗਏ ਟਾਪਿਕਸ ਤੇ ਆਪਣੇ ਵਿਚਾਰ ਲਿਖਤ ਰੂਪ ਵਿੱਚ ਪ੍ਰਗਟ ਕੀਤੇ।