ਦੋਆਬਾ ਕਾਲਜ ਕੰਪੀਟੀਸ਼ਨ ਸੇਂਟਰ ਸਥਾਪਤ

ਦੋਆਬਾ ਕਾਲਜ ਕੰਪੀਟੀਸ਼ਨ ਸੇਂਟਰ ਸਥਾਪਤ
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਜਾਣਕਾਰੀ ਦਿੰਦੇ ਹੋਏ। 

ਜਲੰਧਰ: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਦਸਿਆ ਕਿ ਕਾਲਜ ਵਿੱਚ ਦੋਆਬਾ ਕਾਲਜ ਕੰਪੀਟੀਸ਼ਨ ਸੇਂਟਰ ਦੀ ਸਥਾਪਨਾ ਕੀਤੀ ਗਈ ਹੈ ਜੋ ਕਿ ਗ੍ਰੇਜੂਏਸ਼ਨ ਅਤੇ ਪੋਸਟ ਗ੍ਰੇਜੂਏਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਡਿਗਰੀ ਦੇ ਨਾਲ ਨਾਲ ਕੰਪੀਟੀਟਿਵ ਪਰੀਖਿਆਵਾਂ ਦੇ ਲਈ ਤਿਆਰ ਕਰੇਗਾ। ਡਾ. ਭੰਡਾਰੀ ਨੇ ਕਿਹਾ ਕਿ ਇਸ ਸੇਂਟਰ ਵਲੋਂ ਵਿਦਿਆਰਥੀਆਂ ਨੂੰ ਵਿਭਿੰਨ ਕੰਪੀਟੀਟਿਵ ਪਰੀਖਿਆਵਾਂ ਦੀ ਲਿਖਤ ਤਿਆਰੀ ਦਾ ਗਿਆਨ ਅਤੇ ਸਮੱਗਰੀ ਜਿਸਦੇ ਤਹਿਤ ਜਰਨਲ ਨਾਲੇਜ, ਮੈਂਟਲ ਏਬਿਲਿਟੀ ਐਂਡ ਰੀਜ਼ਨਿੰਗ, ਮੈਥੇਮੇਟਿਕਸ, ਇੰਗਲਿਸ਼ ਅਤੇ ਇੰਟਰਵਿਊ ਟੈਕਨੀਕਸ ਦੇ ਬਾਰੇ ਵਿੱਚ ਜਾਣਕਾਰੀ ਮੁਹਇਆ ਕਰਵਾਈ ਜਾਵੇਗੀ। ਇਹ ਵਿਸ਼ੇਸ਼ ਕੋਚਿੰਗ ਕੋਈ ਵੀ ਡਿਗਰੀ ਕਰ ਰਹੇ ਕਿਸੀ ਵੀ ਕਾਲਜ ਦੇ ਵਿਦਿਆਰਥੀਆਂ ਨੂੰ ਰੋਜਾਨਾ ੲੈਕਸਪਰਟ ਪ੍ਰਾਧਿਆਪਕ ਪ੍ਰਦਾਨ ਕਰਣਗੇ ਜਿਨਾਂ ਦਾ ਖੁਦ ਇਨਾਂ ਲਿਖਿਤ ਪ੍ਰੀਖਿਆਵਾਂ ਅਤੇ ਇੰਟਰਵਿਉ ਵਿੱਚ ਸਫਲ ਹੋਣ ਦਾ ਤਜੁਰਬਾ ਰਿਹਾ ਹੈ। ਇਸ ਤਰਾਂ ਵਿਦਿਆਰਥੀਆਂ ਨੂੰ ਡਿਗਰੀ ਦੇ ਨਾਲ ਨਾਲ ਕਰਿਅਰ ਦੇ ਲਈ ਤਿਆਰ ਹੋਣ ਦਾ ਮੋਕਾ ਵੀ ਮਿਲੇਗਾ। ਜਿਸ ਤੋਂ ਉਨਾਂ ਦੀ ਸਫਲਤਾ ਦੀ ਰਾਹ ਅਸਾਨ ਅਤੇ ਸੁਨਿਸ਼ਚਿਤ ਹੋ ਜਾਵੇਗੀ। ਇਸ ਸੇਂਟਰ ਦੀ ਸਥਾਪਨਾ ਦੇ ਮੋਕੇ ਤੇ ਵਿਸ਼ੇਸ਼ ਤੋਰ ਤੇ ਅਯੋਜਤ ਕਵੇਸਟ ਫਾਰ ਨਾਲੇਜ ਵਿੱਚ ਪ੍ਰੋ. ਸੁਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਭਿੰਨ ਕੰਪੀਟੀਸ਼ਨਾਂ ਵਿੱਚ ਕਾਮਰਸ ਵਿਸ਼ੇ ਤੇ ਸਬੰਧਤ ਪੁੱਛੇ ਜਾਣ ਵਾਲੇ ਟਾਪਿਕਸ ਦੇ ਬਾਰੇ ਵੀ ਦਸਿਆ। ਪ੍ਰੋ. ਨਵੀਨ ਜੋਸ਼ੀ ਨੇ ਵਿਭਿੰਨ ਕੰਪੀਟੀਸ਼ਨਾਂ ਵਿੱਚ ਪੁੱਛੇ ਜਾਣ ਵਾਲੇ ਕੰਪਿਊਟਰ ਐਪਟੀਟਿਊਡ ਮਾਡਿਊਲ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਡਾ. ਸਿਮਰਨ ਸਿੱਧੂ ਨੇ ਕੰਪੀਟੀਸ਼ਨਾਂ ਵਿੱਚ ਪੁੱਛੇ ਜਾਣ ਵਾਲੇ ਕਰੰਟ ਇਵੇਂਟਸ ਸੇਕਸ਼ਨ ਦੇ ਬਾਰੇ ਵਿੱਚ ਦਸਿਆ। ਪ੍ਰੋ. ਸੁਖਵਿਦੰਰ ਸਿੰਘ ਨੇ ਵਿਦਿਆਰਥੀਆਂ ਨੂੰ ਕੰਪੀਟੀਸ਼ਨਾਂ ਦੀ ਤਿਆਰੀ ਕਰਨ ਦੀ ਵੱਖ ਵੱਖ ਸਟ੍ਰੇਟੇਜੀਜ਼ ਅਤੇ ਹਿਸਟਰੀ ਅਤੇ ਸੋਸ਼ਲ ਸਾਇੰਸਿਜ਼ ਦੇ ਮਾਡਿਉਲ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਦੀ ਜਾਣਕਾਰੀ ਦਿੱਤੀ। ਪ੍ਰੋ. ਸੰਦੀਪ ਚਾਹਲ ਨੇ ਇੰਗਲਿਸ਼ ਅਤੇ ਇੰਟਰਵਿਊ ਟੈਕਨੀਕਸ ਮਾਡਿਊਲ ਦੇ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਨੇਹਾ ਗੁਪਤਾ ਨੇ ਸਾਇਕਾਲਜੀ ਅਤੇ ਐਜੂਕੇਸ਼ਨ ਦੇ ਵਿਸ਼ੇ ਦੇ ਸਬੰਧਤ ਸਵਾਲਾਂ ਦੀ ਜਾਣਕਾਰੀ ਦਿੱਤੀ। ਪ੍ਰੋ. ਰਾਹੁਲ ਹੰਸ  ਨੇ ਹੋਟਲ ਮੈਨੇਜਮੇਂਟ ਵਿਸ਼ੇ ਦੇ ਸਬੰਧਤ ਸਵਾਲਾਂ ਬਾਰੇ ਵੀ ਦਸਿਆ। ਡਾ. ਨਰਿੰਦਰ ਕੁਮਾਰ ਨੇ ਸਾਇੰਸਿਜ਼ ਵਿਸ਼ੇ ਵਿੱਚ ਪੁੱਛੇ ਜਾਣ ਵਾਲੇ ਟਾਪਿਕਸ ਦੇ ਬਾਰੇ ਵਿਸਤਾਰਪੂਰਵ ਦਸਿਆ।