ਦੋਆਬਾ ਕਾਲਜ ਵੱਲੋਂ ਸਾਇਕਲੋਥੋਨ ਅਯੋਜਤ 

ਦੋਆਬਾ ਕਾਲਜ ਵੱਲੋਂ ਸਾਇਕਲੋਥੋਨ ਅਯੋਜਤ 
ਦੋਆਬਾ ਕਾਲਜ ਵੱਲੋਂ ਅਯੋਜਤ ਸਾਇਕਲੋਥੋਨ ਰੈਲੀ  ਦਾ ਆਗਾਜ਼ ਕਰਦੇ ਹੋਏ ਡਾ. ਗੁਰਬੀਰ ਸਿੰਘ ਗਿਲ, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕ ।  

ਜਲੰਧਰ,  29 ਸਤੰਬਰ 2022: ਦੋਆਬਾ ਕਾਲਜ ਦੇ ਡੀਸੀਜੇ ਬਾਇਕਰਜ਼ ਕਲੱਬ ਅਤੇ ਐਨਐਸਐਸ ਯੂਨਿਟ ਵੱਲੋਂ ਇਕ ਭਾਰਤ ਸ਼੍ਰੇਠ ਭਾਰਤ ਅਭਿਆਨ ਦੇ ਅੰਤਰਗਤ ਸ਼ਹੀ ਭਗਤ ਸਿੰਘ ਦੇ 115ਵੇਂ ਜਨਮਦਿਵਸ ਮਨਾਉਣ ਦੇ ਲਈ ਦੋਆਬਾ ਕਾਲਜ ਕੈਂਪਸ ਤੋਂ ਬੱਲਾਂ ਪਿੰਡ ਤੱਕ 30 ਪ੍ਰਾਧਿਆਪਕ ਅਤੇ ਵਿਦਿਆਰਥੀਆਂ ਰਾਹੀਂ ਸਾਇਕਲੋਥੋਨ ਰੈਲੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਗੁਰਬੀਰ ਸਿੰਘ ਗਿੱਲ- ਹਾਰਟ ਦੇ ਮਾਹਰ (ਸ਼ਹੀਦ ਬੰਤਾ ਸਿੰਘ ਸੰਘਵਾਲ ਦੇ ਪੌਤੇ), ਜਨਤਾ ਹਸਪਤਾਲ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ- ਸੰਯੋਜਕ, ਪ੍ਰੋ. ਸੁਖਵਿੰਦਰ ਸਿੰਘ, ਡਾ. ਅਰਸ਼ਦੀਪ ਸਿੰਘ – ਐਨਐਸਐਸ ਸੰਯੋਜਕ, ਡਾ. ਸੁਰੇਸ਼ ਮਾਗੋ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ । 
    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਜੀਵਨ ਦੀ ਪ੍ਰੇਰਨਾ ਲੈ ਕੇ ਦੇਸ਼ ਹਿਤ ਵਿੱਚ ਰਾਸ਼ਟਰ ਦੀ ਭਾਵਨਾ ਦੇ ਨਾਲ ਕੰਮ ਕਰਨਾ ਚਾਹੀਦਾ ਹੈ । 
    ਡਾ. ਓਮਿੰਦਰ ਜੌਹਨ ਨੇ ਸ਼ਹੀਦ ਬੰਦਾ ਸਿੰਘ ਸੰਘਵਾਲ ਦੇ ਦੇਸ਼ਭਗਤੀ ਦੀ ਮਿਸਾਲ ਦਿੰਦੇ ਹੋਏ ਆਪਣੇ ਦੇਸ਼ ਅਤੇ ਸਮਾਜ ਦੇ ਲਈ ਨਿਸ਼ਕਾਮ ਭਾਵਨਾ ਦੇ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ । 
    ਮੁੱਖ ਮਹਿਮਾਨ ਡਾ. ਗੁਰਬੀਰ ਸਿੰਘ ਗਿੱਲ ਨੇ ਸਾਇਕਲ ਰੈਲੀ ਨੂੰ ਫਲੈਗ ਆਫ ਕਰਦੇ ਹੋਏ ਦੇਸ਼ ਨੂੰ ਆਜ਼ਾਦੀ ਕਰਵਾਉਣ ਵਿੱਚ ਸ਼ਹੀਦ ਭਗਤ ਸਿੰਘ ਅਤੇ ਹੋਰ ਦੇਸ਼ ਭਗਤਾਂ ਅਤੇ ਸ਼ਹੀਦਾਂ ਦੇ ਯੋਗਦਾਨ ਦੇ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਰਾਸ਼ਟਰ ਏਕਤਾ ਅਤੇ ਆਪਸੀ ਸੋਹਾਰਦ ਦੀ ਭਾਵਨਾ ਅਪਨਾ ਕੇ ਦੇਸ਼ ਨੂੰ ਤਰੱਕੀ ਦੇ ਰਸਤੇ ਤੇ ਲੈ ਜਾਣ ਲਈ ਪ੍ਰੇਰਿਤ ਕੀਤਾ । ਡਾ. ਸੁਰੇਸ਼ ਮਾਗੋ ਨੇ ਸਾਇਕਲ ਰੈਲੀ ਦੇ ਬੱਲਾਂ ਪਿੰਡ ਪਹੁੰਚਨ ’ਤੇ ਵਿਦਿਆਰਥੀਆਂ ਨੂੰ ਵਿਭਿੰਨ ਪ੍ਰਕਾਰ ਦੇ ਯੋਗਆਸਨ ਅਤੇ ਕਸਰਤ ਕਰਵਾਏ ।