ਦੋਆਬਾ ਕਾਲਜ ਵਿਖੇ ਫਲੈਰਿੰਗ ਅਤੇ ਮਿਕਸੋਲਾਜੀ ਵਿਸ਼ੇ ’ਤੇ ਵਰਕਸ਼ਾਪ ਅਯੋਜਤ
ਜਲੰਧਰ, 12 ਸਤੰਬਰ, 2023 ਦੋਆਬਾ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਆਫ ਟੂਰਿਜ਼ਮ ਅਤੇ ਹੋਟਲ ਮੈਨਜਮੈਂਟ ਵਿਭਾਗ ਵੱਲੋਂ ਫਲੈਰਿੰਗ ਅਤੇ ਮਿਕਸੋਲਾਜੀ ਵਿਸ਼ੇ ’ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਹਰਦੀਪ ਸਿੰਘ— ਬਾਰ ਮੈਨੇਜਮੈਂਟ ਸ਼ੈਰਲਾੱਕ ਇਟਰੀਟ ਐਂਡ ਬਾਰ ਬਤੌਰ ਕਾਰਜ ਸੰਚਾਲਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਾਰੀ, ਪੋ੍ਰ. ਰਾਜੇਸ਼ ਕੁਮਾਰ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਭਾਗ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਟੂਰਿਜ਼ਮ ਐਂਡ ਹੋਟਲ ਇੰਡਸਟ੍ਰੀਜ਼ ਉਦਯੋਗ ਦੀ ਡਿਮਾਂਡ ਨਾਲ ਸੰਬੰਧਤ ਵਰਕਸ਼ਾਪ, ਸੈਮੀਨਾਰ ਅਤੇ ਇੰਡਸਟ੍ਰੀਜ਼ ਵਿਜ਼ੀਟ ਕਰਵਾਉਂਦਾ ਰਹਿੰਦਾ ਹੈ ਤਾਕਿ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਦੇ ਕੋਰਸ ਦੇ ਵਿਦਿਆਰਥੀ ਉਪਰੋਕਤ ਖੇਤਰਾਂ ਵਿੱਚ ਵਧੀਆ ਪਲੇਸਮੈਂਟ ਪਾ ਸਕਣ ।
ਹਰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਫਲੈਰਿੰਗ ਅਤੇ ਮਿਕਸੋਲਾਜੀ ਦੇ ਅੰਤਰਗਤ ਵੱਖ ਵੱਖ ਪ੍ਰਕਾਰ ਦੇ ਮੈਕਟਾਲ ਬਣਾਉਣ ਦੇ ਤਰੀਕੇ ਅਤੇ ਬਿਵਰੇਜਿਸ ਦੀ ਮਿਕਸੋਲਾਜੀ ਦੇ ਤਰੀਕੇ ਬਾਰੇ ਸਿਖਾਇਆ । ਉਨ੍ਹਾਂ ਨੇ ਕਿਹਾ ਮਿਕਸੋਲਾਜੀ ਇਕ ਵਿਸ਼ੇਸ਼ ਤਕਨੀਕ ਹੈ ਜਿਸ ਨਾਲ ਅਸੀਂ ਪੀਣ ਵਾਲੇ ਪਦਾਰਥਾਂ ਨੂੰ ਸੋਹਣੇ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ ।
ਪ੍ਰੋਂ ਰਾਜੇਸ਼ ਕਮਾਰ ਨੇ ਵੀ ਮਿਕਸੋਲਾਜੀ ਦੇ ਗੁਣਾਂ ਦੀ ਚਰਚਾ ਕੀਤੀ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰੋ. ਰਾਜੇਸ਼ ਕੁਮਾਰ ਨੇ ਹਰਦੀਪ ਸਿੰਘੰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।
ਇਸ ਮੌਕੇ ਤੇ ਪ੍ਰੋ. ਰਾਜੇਸ਼ ਕੁਮਾਰ, ਪ੍ਰੋ. ਪ੍ਰਦੀਪ ਕੁਮਾਰ, ਪ੍ਰੋ. ਜਗਮੀਤ, ਪ੍ਰੋ. ਹਰਪ੍ਰੀਤ ਕੌਰ ਅਤੇ ਲੈਬ ਟੈਕਨਿਸ਼ੀਅਨ ਹਰਪ੍ਰੀਤ ਸਿੰਘ ਹਾਜ਼ਰ ਸਨ ।
City Air News 

