ਦੋਆਬਾ ਕਾਲਜ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ‘ਗਿਵ ਟੂ ਗੇਨ’ ਵਿਸ਼ੇ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ‘ਗਿਵ ਟੂ ਗੇਨ’ ਵਿਸ਼ੇ ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਪਰਵੀਨ ਅਬਰੋਲ ਅਤੇ ਮੀਨਾ ਕੇ. ਪਵਾਰ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ ।

ਜਲੰਧਰ, 9 ਮਾਰਚ, 2026: ਦੋਆਬਾ ਕਾਲਜ ਦੇ ਦੀਪਤੀ ਸੇਲ ਫਾਰ ਵੁਮੈਨ ਡਿਵੈਲਪਮੈਂਟ ਅਤੇ ਪ੍ਰਿਵੇਂਸ਼ਨ ਆਫ ਸੈਕਸੁਅਲ ਹਰਾਸਮੈਂਟ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਣ ‘ਗਿਵ ਟੂ ਗੇਨ’ — ਔਰਤਾਂ ਦੇ ਲਈ ਸਿੱਖਿਆ, ਸਾਮਾਜਿਕ ਭਾਗੀਦਾਰੀ ਅਤੇ ਬਰਾਬਰ ਮੌਕੇ ਪ੍ਰਦਾਨ ਕਰਨ ਦੇ ਵਿਸ਼ੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ । ਇਸ ਮੌਕੇ ’ਤੇ ਪਰਵੀਨ ਅਬਰੋਲ— ਪ੍ਰਧਾਨ, ਐਨਜੀਓ ਦਿਵਯ ਦ੍ਰਿਸ਼ਟੀ, ਜਲੰਧਰ ਅਤੇ ਮੀਨਾ ਕੇ. ਪਵਾਰ ਪ੍ਰਸਿੱਧ ਭਾਰਤੀ ਵੈਟਲਿਫਟਰ ਅਤੇ ਇੰਚਾਰਜ ਐਜੂਕੇਸ਼ਨ ਸੇਲ, ਜਲੰਧਰ ਬਤੌਰ ਰਿਸੋਰਸ ਪਰਸਨ ਹਾਜ਼ਰ ਹੋਈ । 
    ਇਸ ਸੈਮੀਨਾਰ ਦਾ ਉਦੇਸ਼ ਮਹਿਲਾ ਸਸ਼ਕਤੀਕਰਨ, ਉਨ੍ਹਾਂ ਦੇ ਅਧਿਕਾਰ ਅਤੇ ਸਮਾਜ ਵਿੱਚ ਸਾਮਾਨਤਾ ਦੇ ਮਹੱਤਵ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ । 
    ਪਰਵੀਨ ਅਬਰੋਲ ਨੇ ਔਰਤਾਂ ਦੀ ਪਹਿਚਾਨ, ਸਵੈ—ਸਵਿਕਾਰ ਅਤੇ ਆਤਮ ਵਿਸ਼ਵਾਸ ਦੇ ਮਹੱਤਵ ’ਤੇ ਜ਼ੌਰ ਦਿੱਤਾ । ਉਨ੍ਹਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮਹੱਤਵ ਨੂੰ ਸਮਝਾਇਆ ਅਤੇ ਦਹੇਜ਼ ਪ੍ਰਥਾ, ਮਹਿਲਾਵਾਂ ਦੇ ਅਧਿਕਾਰ ਅਤੇ ਲਿੰਗ ਭੇਦਭਾਵ ਵਰਗੇ ਸਾਮਾਜਿਕ ਮੁੱਦਿਆਂ ਦੀ ਚਰਚਾ ਕੀਤੀ । ਉਨ੍ਹਾਂ ਨੇ ਸਮਾਜ ਵਿੱਚ ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀ ਜ਼ਿੰਮੇਵਾਰੀਆਂ ਅਤੇ ਚੁਣੌਤੀਆਂ ’ਤੇ ਵੀ ਚਾਨਣਾ ਪਾਇਆ ਅਤੇ ਮਹਿਲਾ ਸਿੱਖਿਆ ਅਤੇ ਸਸ਼ਕਤੀਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ । ਨਾਲ ਹੀ ਉਨ੍ਹਾਂ ਨੇ ਮਹਿਲਾ ਸੁਰੱਖਿਆ ਨਿਯਮਾਂ, ਮਹਿਲਾ ਥਾਣਾ, ਲੜਕੀਆਂ ਦੀ ਸਿੱਖਿਆ ਅਤੇ ਭਲਾਈ ਲਈ ਸਰਕਾਰੀ ਯੋਜਨਾਵਾਂ ਅਤੇ ਮਹਿਲਾ ਉੱਦਮੀਆਂ ਅਤੇ ਸਟਾਰਟ—ਅਪ ਮੌਕੇ ਦੇ ਬਾਰੇ ਵੀ ਜਾਣਕਾਰੀ ਦਿੱਤੀ । 
    ਮੀਨਾ ਕੇ. ਪਵਾਰ ਨੇ ਵਿਦਿਆਰਥੀਆਂ ਦੇ ਨਾਲ ਆਪਣੇ ਜ਼ਿੰਦਗੀ ਦੇ ਪ੍ਰੇਰਣਾਦਾਯਕ ਅਨੁਭਵਾਂ ਨੂੰ ਸਾਂਝਾ ਕੀਤਾ । ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸਾਧਾਰਣ ਅਤੇ ਆਰਥਿਕ ਰੂਪ ਨਾਲ ਕਮਜ਼ੋਰ ਪਰਿਵਾਰ ਵਿਚੋਂ ਨਿਕਲ ਸਖ਼ਤ ਮੇਹਨਤ, ਦ੍ਰਿੜ ਸੰਕਲਪ ਅਤੇ ਸਮਰਪਣ ਦੇ ਜ਼ੋਰ ’ਤੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਤਮ ਨਿਰਭਰ, ਆਤਮ ਵਿਸ਼ਵਾਸੀ ਅਤੇ ਦ੍ਰਿੜ ਸੰਕਲਪ ਬਣਨ ਦੇ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਸੁਪਨਿਆਂ ਨੂੰ ਸਾਹਤ ਅਤੇ ਨਿਰੰਤਰ ਪੂਰਾ ਕਰਨ ਦਾ ਸੰਦੇਸ਼ ਦਿੱਤਾ ।
    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ‘ਗਿਵ ਟੂ ਗੇਨ” ਥੀਮ ਦੇ ਅੰਤਰਗਤ ਸਮਾਜ ਵਿੱਚ ਸਾਰੇ ਖੇਤਰਾਂ ਵਿੱਚ ਮਹਿਲਾਵਾਂ ਦੀ ਸਾਮਾਨਤਾ ’ਤੇ ਆਧਾਰਿਤ ਭਾਗੀਦਾਰੀ ਹੋਣੀ ਚਾਹੀਦੀ ਹੈ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਾਲਜ ਵਿੱਚ 50 ਪ੍ਰਤੀਸ਼ਤ ਵਿਦਿਆਰਥੀ ਕੁੜੀਆਂ ਹਨ ਅਤੇ 50 ਪ੍ਰਤੀਸ਼ਤ ਸਟਾਫ਼ ਔਰਤਾਂ ਹਨ, ਜੋ ਕਿ ਸੰਸਥਾ ਦੀ ਲਿੰਗ ਸਮਾਨਤਾ ਅਤੇ ਔਰਤਾਂ ਦੀ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਸਪਸ਼ਟ ਤੌਰ ’ਤੇ ਦਰਸਾਉਂਦਾ ਹੈ । 
    ਪ੍ਰੋਗਰਾਮ ਦੇ ਅੰਤ ਵਿੱਚ ਪ੍ਰਸ਼ਨ ਉੱਤਰ ਸੈਸ਼ਨ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਉਤਸਾਹ ਨਾਲ ਭਾਗ ਲਿਆ ਅਤੇ ਆਪਣੇ ਸਵਾਲਾਂ ਦੇ ਹੱਲ ਕਰਵਾਏ । ਇਸ ਮੌਕੇ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੌਢਾ ਅਤੇ ਪ੍ਰੋ. ਪਰਮਜੀਤ ਕੌਰ—ਸੰਯੋਜਕਾਂ ਨੇ ਦੋਵੇਂ ਰਿਸੋਰਸ ਪਰਸਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । 
     ਅੰਤ ਵਿੱਚ ਪ੍ਰੋ. ਗਰਿਮਾ ਚੌਢਾ ਨੇ ਧੰਨਵਾਦ ਪ੍ਰਸਤਾਵ ਦਿੰਦੇ ਹੋਏ ਆਏ ਹੋਏ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਆਭਾਰ ਪ੍ਰਗਟ ਕੀਤਾ ।