ਦੋਆਬਾ ਕਾਲਜ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ’ਤੇ ਵਰਕਸ਼ਾਪ ਅਤੇ ਪ੍ਰਦਰਸ਼ਨੀ ਅਯੋਜਤ

ਦੋਆਬਾ ਕਾਲਜ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ’ਤੇ ਵਰਕਸ਼ਾਪ ਅਤੇ ਪ੍ਰਦਰਸ਼ਨੀ ਅਯੋਜਤ
ਦੋਆਬਾ ਕਾਲਜ ਵਿਖੇ ਅਯੋਜਤ ਵਰਕਸ਼ਾਪ ਅਤੇ ਫੋੋਟੋ ਪ੍ਰਦਰਸ਼ਨੀ ਵਿੱਚ ਕਰਮਵੀਰ ਸੰਧੂ, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕ ਤਸਵੀਰਾਂ ਦਾ ਮੁਲਾਂਕਣ ਕਰਦੇ ਹੋਏ । 

ਜਲੰਧਰ, 20 ਅਗਸਤ, 2025: ਦੋਆਬਾ ਕਾਲਜ ਦੇ ਪੋਸਟ ਗ੍ਰੈਜੁਏਟ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ ਸਮਰਪਿਤ 6 ਦਿਨਾਂ ਦੀ ਡਿਜੀਟਲ ਫੋਟੋਗ੍ਰਾਫੀ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਅਯੋਜਨ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਕੀਤਾ ਗਿਆ ।  ਸ਼੍ਰੀ ਕਰਮਵੀਰ ਸੰਧੂ— ਪ੍ਰਸਿੱਧ ਫੋਟੋਗ੍ਰਾਫਰ ਬਤੌਰ ਕਾਰਜਸ਼ਾਲਾ ਸੰਚਾਲਕ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ—ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
    ਇਸ ਦੌਰਾਨ ਕਰਮਵੀਰ ਸੰਧੂ ਨੇ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਦੇ ਵੱਖ—ਵੱਖ ਗੁਣ ਸਿਖਾਉਂਦੇ ਹੋਏ ਉਨ੍ਹਾਂ ਨੂੰ ਤਸਵੀਰ ਖੀਚਦੇ ਸਮੇਂ ਇੱਕ ਫੋਟੋਗ੍ਰਾਫਰ ਦੀ ਅੱਖ ਨਾਲ ਬਾਰੀਕੀਆਂ ਨੂੰ ਦੇਖਣ ਦਾ ਮਹੱਤਵ, ਫੋਟੋਗ੍ਰਾਫੀ ਦੀ ਦੋਹਰੀ ਭੂਮਿਕਾ ਯਾਨਿ ਕਿ ਕਲਾਤਮਕ ਅਤੇ ਡਾਕੂਮੈਂਟਰੀ ਗੁਣ ਅਤੇ ਫੋਟੋਗ੍ਰਾਫੀ ਦੇ ਤਕਨੀਕੀ ਪਹਿਲੂਆਂ ਜਿਵੇਂ ਕਿ ਹਿਸਟੋਗ੍ਰਾਮ, ਗ੍ਰੇ ਸਕੇਲ, ਕੋਨਟ੍ਰਾਸਟ, ਗੇਲਵਿੰਗ ਸਕੇਲ, ਲਾਇਟਿੰਗ ਤਕਨੀਕ ਇਸਤੇਮਾਲ ਕੀਤੇ ਜਾਣ ਵਾਲੇ ਵੱਖ—ਵੱਖ ਉਪਕਰਣਾਂ ਅਤੇ ਫੋਟੋ ਫ੍ਰੇਮਿੰਗ ਦੀ ਕਲਾ ’ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। 
    ਇਸ ਵਰਕਸ਼ਾਪ ਦੇ ਆਖਰੀ ਦਿਨ ਵਿਦਿਆਰਥੀਆਂ ਨੇ ‘ਮਾਈ ਬੇਸਟ ਫੋਟੋੋ’ ਦੀ ਥੀਮ ਦੇ ਅੰਤਰਗਤ 120 ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ । ਵੱਖ—ਵੱਖ ਪਹਿਲੂਆਂ ਦੇ ਮੁਲਾਂਕਣ ਤੋਂ ਬਾਅਦ ਵਿਦਿਆਰਥੀ ਚਰਣਜੀਤ ਸਿੰਘ—ਐਮਏਜੇਐਮਸੀ ਸਮੈਸਟਰ—1 ਨੇ ਪਹਿਲਾ, ਮਨੀ—ਬੀਜੇਐਮਸੀ ਸਮੈਸਟਰ—3 ਨੇ ਦੂਜਾ ਅਤੇ ਰਾਹੁਲ ਐਮਏਜੇਐਮਸੀ ਸਮੈਸਟਰ—1 ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪ੍ਰਿਯੰਕਾ ਐਮਏਜੇਐਮਸੀ ਸਮੈਸਟਰ—1 ਅਤੇ ਗਰਿਮਾ ਬੀਜੇਐਮਸੀ ਸਮੈਸਟਰ—5 ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ । 
     ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਸ਼੍ਰੀ ਕਰਮਵੀਰ ਸੰਧੂ, ਡਾ. ਸਿਮਰਨ ਸਿੱਧੂ ਅਤੇ ਡਾ. ਪ੍ਰਿਯਾ ਚੋਪੜਾ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ । 
     ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਿਸੇ ਵੀ ਵਿਸ਼ੇ ਦਾ ਪ੍ਰੈਕਟੀਕਲ ਗਿਆਨ, ਰੋਜ਼ਗਾਰ ਦੇ ਲਈ ਬਹੁਤ ਹੀ ਜ਼ਰੂਰੀ ਹੈ । ਇਸੀ ਦਿਸ਼ਾ ਵਿੱਚ ਕਾਲਜ ਦਾ ਜਰਨਲਿਜ਼ਮ ਵਿਭਾਗ ਆਪਣੇ ਵਿਦਿਆਰਥੀਆਂ ਨੂੰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਉਦਯੋਗ ਨਾਲ ਸੰਬੰਧਤ ਪ੍ਰੈਕਟੀਕਲ ਜਾਣਕਾਰੀ, ਇਸ ਤਰ੍ਹਾਂ ਦੀ ਵਰਕਸ਼ਾਪਸ ਅਤੇ ਸੈਮੀਨਾਰ ਦੇ ਮਾਧਿਅਮ ਰਾਹੀ ਦਿੰਦੇ ਹਨ । ਜਿਸਦੇ ਲਈ ਉਹ ਵਧਾਈ ਦੇ ਹੱਕਦਾਰ ਹਨ ।