ਦੋਆਬਾ ਕਾਲਜ ਵਿੱਚ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਅਯੋਜਤ
ਜਲੰਧਰ, 24 ਫਰਵਰੀ, 2026: ਦੋਆਬਾ ਕਾਲਜ ਵਿੱਚ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ (ਸੀਜ਼ਨ 5) ਦਾ ਸਫ਼ਲਤਾਪੂਰਵਕ ਅਯੋਜਨ ਕੀਤਾ ਗਿਆ । ਇਸ ਚੈਂਪਿਆਨਸ਼ਿਪ ਦਾ ਉਦੇਸ਼ ਵਿਦਿਆਰਥੀਆਂ ਵਿੱਚ ਖੇਡ ਭਾਵਨਾ, ਟੀਮਵਰਕ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ । ਇਸ ਟੂਰਨਾਮੈਂਟ ਵਿੱਚ ਵੱਖ—ਵੱਖ ਕਲਾਸਾਂ ਅਤੇ ਵਿਭਾਗਾਂ ਦੀ ਕੁੱਲ 15 ਟੀਮਾਂ ਨੇ ਉਤਸਾਹਪੂਰਵਕ ਭਾਗ ਲਿਆ । ਮੁਕਾਬਲੇ ਦੀ ਸ਼ੁਰੂਆਤ 7 ਪ੍ਰੀ—ਕਵਾਟਰ ਫਾਇਨਲ ਮੁਕਾਬਲਾਂ ਨਾਲ ਹੋਈ, ਜਿਸਨੇ ਪੂਰੇ ਪ੍ਰੋਗਰਾਮ ਵਿੱਚ ਜੋਸ਼ ਅਤੇ ਉਤਸ਼ਾਹ ਭਰ ਦਿੱਤਾ । ਇਸ ਤੋਂ ਬਾਅਦ 7 ਕੁਆਟਰ ਫਾਇਨਲ ਮੁਕਾਬਲੇ ਅਤੇ 2 ਸੈਮੀਫਾਇਨਲ ਮੁਕਾਬਲੇ ਖੇਡੇ ਗਏ ਜਿਸ ਵਿੱਚ ਚੋਟੀ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਭਾਵਨਾ, ਦ੍ਰਿੜਤਾ ਅਤੇ ਵਧੀਆ ਤਾਲਮੇਲ ਦਾ ਪ੍ਰਦਰਸ਼ਨ ਕੀਤਾ । ਇਸ ਚੈਂਪਿਅਨਸ਼ਿਪ ਦਾ ਫਾਇਨਲ ਮੁਕਾਬਲਾ ਬੈਜ਼ਰ ਬਟਾਲਿਅਨ ਅਤੇ ਸਟ੍ਰੀਟ ਸਮੈਸ਼ਰ ਦੇ ਵਿੱਚ ਖੇਡੀਆ ਗਿਆ । ਇਹ ਮੈਚ ਬਹੁਤ ਹੀ ਦਿਲਚਸਪ ਅਤੇ ਮੁਕਾਬਲੇ ਵਾਲਾ ਰਿਹਾ ਜਿਸਨੇ ਦਰਸ਼ਕਾਂ ਨੂੰ ਅੰਤ ਤੱਕ ਜੋੜੀ ਰੱਖਿਆ । ਬੈਜਰ ਬਟਾਲਿਅਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ ਅਤੇ ਚੈਂਪਿਅਨਸ਼ਿਪ ਟ੍ਰਾਫੀ ਆਪਣੇ ਨਾਮ ਕੀਤੀ ।
ਫਾਇਨਲ ਮੈਚ ਦੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਕਮਲ ਹਸਪਤਾਲ ਦੇ ਡਾ. ਸਤਪਾਲ ਗੁਪਤਾ ਹਾਜ਼ਰ ਰਹੇ । ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਦੀ ਸਰਾਹਨਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਰੀਰਕ ਫਿਟਨੈਸ ਅਤੇ ਸਮੁੱਚੇ ਵਿਕਾਸ ਲਈ ਖੇਡਾਂ ਵਿੱਚ ਸਰਗਰਮ ਭਾਗੀਦਾਰੀ ਲੈਣ ਲਈ ਪ੍ਰੇਰਿਤ ਕੀਤਾ । ਚੈਂਪਿਅਨਸ਼ਿਪ ਜੇਤੂ ਬੈਜਰ ਬਟਾਲੀਅਨ ਅਤੇ ਕਾਲਜ ਸਟਾਫ ਟੀਮ ਦੇ ਵਿੱਚ ਇੱਕ ਦੋਸਤਾਨਾ ਮੈਚ ਵੀ ਖੇਡਿਆ ਗਿਆ । ਇਹ ਮੁਕਾਬਲਾ ਬਹੁਤ ਹੀ ਦਿਲਚਸਪ ਅਤੇ ਮਨੋਰੰਜਕ ਰਿਹਾ । ਇਸ ਹੀ ਦੋਸਤਾਨਾ ਮੈਚ ਵਿੱਚ ਕਾਲਜ ਦੀ ਟੀਮ ਜੇਤੂ ਰਹੀ, ਜਿਸ ਵਿੱਚ ਦਰਸ਼ਕਾਂ ਵਿੱਚ ਉਤਸਾਹ ਅਤੇ ਆਨੰਦ ਦੀ ਲਹਿਰ ਦੌੜ ਗਈ।
ਇਸ ਚੈਂਪਿਅਨਸ਼ਿਪ ਦਾ ਸਫਲ ਸੰਚਾਲਨ ਪ੍ਰਬੰਧਕ ਕਮੇਟੀ ਦੇ ਮੈਂਬਰ ਵੱਲੋਂ ਕੀਤਾ ਗਿਆ, ਜਿਸ ਵਿੱਚ ਡਾ. ਓਮਿੰਦਰ ਜੌਹਲ, ਡਾ. ਗੁਲਸ਼ਨ ਸ਼ਰਮਾ, ਪ੍ਰੋ. ਗੁਰਸਿਮਰਨ ਸਿੰਘ, ਪ੍ਰੋ. ਵਿਸ਼ਾਲ ਸ਼ਰਮਾ ਸਨ ।
ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ (ਸੀਜ਼ਨ 5) ਖੇਡ ਭਾਵਨਾ, ਏਕਤਾ ਅਤੇ ਉਤਸ਼ਾਹ ਦਾ ਇੱਕ ਸ਼ਾਨਦਾਰ ਉਦਾਹਰਣ ਸਾਬਤ ਹੋਈ ।

City Air News 

