ਦੋਆਬਾ ਕਾਲਜ ਵਿੱਚ 83ਵਾਂ ਸਾਲਾਨਾ ਖੇਡ ਦਿਵਸ ਅਯੋਜਤ
ਜਲੰਧਰ, 26 ਫਰਵਰੀ, 2026: ਦੋਆਬਾ ਕਾਲਜ ਵਿੱਚ 83ਵਾਂ ਖੇਡ ਦਿਵਸ ਦਾ ਅਯੋਜਨ ਸ਼ਾਨੋ—ਸ਼ੋਕਤ, ਅਨੁਸ਼ਾਸਨ ਅਤੇ ਤਿਉਹਾਰ ਵਾਲੇ ਮਾਹੌਲ ਨਾਲ ਕੀਤਾ ਗਿਆ । ਸਮਾਰੋਹ ਦੀ ਪ੍ਰਧਾਨਗੀ ਦੋਆਬਾ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੰਦਰ ਮੋਹਨ ਨੇ ਕੀਤੀ । ਇਸ ਮੌਕੇ ’ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਇੰਸਪੈਕਟਰ ਮੀਨਾ ਕੁਮਾਰੀ ਪਵਾਰ, ਦੇਸ਼ ਦੀ ਮਸ਼ਹੂਰ ਵੇਟਲਿਫਟਰ ਨੇ ਆਪਣੀ ਸ਼ਾਨਦਾਰ ਮੌਜੂਦਗੀ ਦਾ ਅਹਿਸਾਸ ਕਰਵਾਇਆ । ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨਾਂ ਦੇ ਰੂਪ ਵਿੱਚ ਸੁਭਾਸ਼ ਸ਼ਰਮਾ, ਸਾਬਕਾ ਪ੍ਰਧਾਨ, ਇੰਪਰੂਵਮੈਂਟ ਟਰੱਸਟ, ਕਰਤਾਰਪੁਰ ਅਤੇ ਪ੍ਰਸਿੱਧ ਸਮਾਜਸੇਵਕ ਮੌਜੂਦ ਸਨ । ਪਤਵੰਤਿਆਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਅਯੋਜਕ ਸਚਿਵ ਡਾ. ਓਮਿੰਦਰ ਜੌਹਲ, ਪ੍ਰੋ. ਸੋਨਿਆ ਕਾਲੜਾ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ, ਪ੍ਰੋ. ਨਵੀਨ ਜੋਸ਼ੀ, ਪ੍ਰੋ. ਗੁਰਸਿਮਰਨ ਸਿੰਘ, ਪੋ੍ਰ. ਵਿਨੋਦ ਕੁਮਾਰ, ਡਾ. ਸੁਰਿੰਦਰ ਸ਼ਰਮਾ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਚੰਦਰ ਮੋਹਨ ਨੇ ਆਪਣੇ ਪ੍ਰੇਰਣਾਦਾਯਕ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਸਲ ਤਾਕਤ ਹਾਰ ਤੋਂ ਬਾਅਦ ਵੀ ਦੁਬਾਰਾ ਖੜ੍ਹੇ ਹੋਣ ਵਿੱਚ ਹੈ । ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਕੋਈ ਨਾ ਕੋਈ ਖੇਡ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ।
ਖੇਡ ਸਮਾਰੋਹ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਇੰਸਪੈਕਟਰ ਮੀਨਾ ਕੁਮਾਰੀ ਪਵਾਰ ਵੱਲੋਂ ਖੇਡ ਝੰਡਾ ਲਹਿਰ ਕੇ ਕੀਤਾ ਗਿਆ, ਜੋ ਏਕਤਾ ਅਤੇ ਨਿਰਪੱਖ ਖੇਡ ਭਾਵਨਾ ਦਾ ਪ੍ਰਤੀਕ ਹੈ । ਇਸ ਤੋਂ ਬਾਅਦ ਪ੍ਰਭਾਵਸ਼ਾਲੀ ਮਾਰਚ—ਪਾਸਟ ਦਾ ਅਯੋਜਨ ਹੋਇਆ, ਜਿਸ ਵਿੱਚ ਮੁੱਹਿ ਮਹਿਮਾਨ ਨੇ ਸਲਾਮੀ ਲਈ ਅਤੇ ਭਾਗੀਦਾਰੀਆਂ ਦੇ ਅਨੁਸਾਸ਼ਨ ਦੀ ਸ਼ਲਾਘਾ ਕੀਤੀ ।ਉਨ੍ਹਾਂ ਨੇ ਨੌਜਵਾਨਾਂ ਨੂੰ ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ ਦੀ ਦੋਰਵਰਤੋਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ । ਬੀ.ਕਾਮ ਸਮੈਟਰ ਛੇਵੇਂ ਦੀ ਵਿਦਿਆਰਥਣ ਨਮਰਤਾ ਨੇ ਇਮਾਨਦਾਰੀ, ਨਿਰਪੱਖਤਾ ਅਤੇ ਖੇਡ ਦੇ ਨਿਯਮਾਂ ਦੀ ਪਾਲਣਾ ਦੀ ਸਹੁੰ ਦਿਲਵਾਈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਚਰਿੱਤਰ ਨਿਰਮਾਣ, ਅਨੁਸਾਸ਼ਨ ਅਤੇ ਲੀਡਰਸ਼ਿਪ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਉਨ੍ਹਾਂ ਨੇ ਕਾਲਜ ਦੀਆਂ ਖੇਡ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ ।
ਮੁਕਾਬਲਿਆਂ ਦੀ ਸ਼ੁਰੂਆਤ ਲੜਕਿਆਂ ਅਤੇ ਲੜਕੀਆਂ ਦੇ ਵਰਗ ਲਈ 200 ਮੀਟਰ ਦੌੜ ਦੇ ਫਾਈਨਲ ਨਾਲ ਹੋਈ । ਇਸ ਤੋਂ ਬਾਅਦ 100 ਮੀਟਰ ਹੀਟਸ ਅਤੇ ਫਾਇਨਲ, 400 ਮੀਟਰ ਦੌੜ, 4%100 ਮੀਟਰ ਰਿਲੈ ਰੈਸ, ਗੌਲਾ ਸੱੁਟਣਾ ਅਤੇ ਲੰਬੀ ਛਲਾਂਗ ਵਰਗੀ ਵੱਖ—ਵੱਖ ਟੈ੍ਰਕ ਅਤੇ ਫੀਲਡ ਪ੍ਰਤੀਯੋਗਿਤਾਵਾਂ ਅਯੋਜਤ ਕੀਤੀ ਗਈ । ਗੈਰ—ਖਿਡਾਰੀਆਂ, ਅਧਿਆਪਕਾਂ ਅਤੇ ਨਾਨ ਅਧਿਆਪਕ ਕਰਮਚਾਰੀਆਂ ਦੇ ਲਈ ਵਿਸ਼ੇਸ਼ ਦੌੜ ਪ੍ਰਤੀਯੋਗਤਾਵਾਂ ਅਤੇ ਬੌਰੀ ਦੌੜ, ਸੈਕ ਰੈਸ, ਤਿੰਨ ਲੱਤਾਂ ਦੌੜ ਅਤੇ ਰੱਸਾਕਸੀ ਵਰਗੇ ਮਨੋਰਜੰਕ ਖੇਡਾਂ ਵਿੱਚ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਮਨੋਰੰਜਨ ਬਣਾ ਦਿੱਤਾ । ਪਲੇਅਰ ਕੈਟਾਗਰੀ ਵਿੱਚ ਲੜਕਿਆਂ ਵਿੱਚ ਬੇਟ ਐਥਲਿਟ ਅਸ਼ਫੁਲ ਮੰਡਲ ਅਤੇ ਨਾਨ ਪਲੇਅਰ ਲੜਕਿਆਂ ਕੈਟਾਗਰੀ ਵਿੱਚ ਦਾਨਿਸ਼ ਭੱਟ ਘੋਸ਼ਿਤ ਕੀਤੇ ਗਏ । ਇਸੀ ਹੀ ਤਰ੍ਹਾਂ ਲੜਕੀਆਂ ਵਿੱਚ ਪਲੇਅਰ ਕੈਟਾਗਰੀ ਵਿੱਚ ਪ੍ਰੀਤੀ ਅਤੇ ਨਾਨ ਪਲੇਅਰ ਲੜਕੀਆਂ ਵਿੱਚ ਕੈਟਾਗਰੀ ਵਿੱਚ ਮਮਤਾ ਬੇਸਟ ਐਥਲਿਸਟ ਘੋਸ਼ਿਤ ਕੀਤੇ ਗਏ ।
ਸਮਾਰੋਹ ਦਾ ਸੰਪੰਨ ਪੁਰਸਕਾਰ ਵੰਡਣ, ਲੱਕੀ ਡ੍ਰਾ ਅਤੇ ਸੰਸਕ੍ਰਿਤਕ ਪ੍ਰੋਗਰਾਮ ਦੇ ਨਾਲ ਹੋਇਆ । ਇਹ ਖੇਡ ਸਮਾਰੋਹ ਨ ਕੇਵਲ ਖਿਡਾਰੀਆਂ ਦੀ ਪ੍ਰਤੀਭਾ ਦਾ ਪ੍ਰਦਰਸ਼ਨ ਸੀ, ਇਸਨੇ ਸੰਸਥਾ ਦੇ ਸੰਪੂਰਨ ਸਿੱਖਿਆ ਦੇ ਸੰਕਲਪ ਨੂੰ ਵੀ ਮਜ਼ਬੂਤ ਕੀਤਾ । ਜਿਸ ਵਿੱਚ ਸਰੀਰਕ ਜੋਸ਼ ਅਤੇ ਨੈਤਿਕ ਨਾਲ—ਨਾਲ ਚਲਦੇ ਹਨ । ਮੰਚ ਸੰਚਾਲਨ ਪ੍ਰੋ. ਸਾਕਸ਼ੀ ਅਤੇ ਡਾ. ਸ਼ਿਵਿਕਾ ਦੱਤਾ ਨੇ ਬਖ਼ੂਬੀ ਕੀਤਾ ।

City Air News 

