ਦੋਆਬਾ ਕਾਲਜ ਵਿੱਚ ਪਰੰਪਰਿਕ ਖੇਡ ਮੁਕਾਬਲੇ ਅਯੋਜਤ

ਦੋਆਬਾ ਕਾਲਜ ਵਿੱਚ ਪਰੰਪਰਿਕ ਖੇਡ ਮੁਕਾਬਲੇ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਪਰੰਪਰਿਕ ਖੇਡ ਦੇ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਦੇ ਨਾਲ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਵਿਦਿਆਰਥੀਗਣ । ਨਾਲ ਵੱਖ—ਵੱਖ ਮੁਕਾਬਲੇ ਵਿੱਚ ਭਾਗ ਲੈਂਦੇ ਹੋਏ ਵਿਦਿਆਰਥੀ ।

ਜਲੰਧਰ, 8 ਸਤੰਬਰ, 2025: ਦੋਆਬਾ ਕਾਲਜ ਵਿੱਚ ਭਾਰਤੀ ਹਾਕੀ ਟੀਮ ਦੇ ਮਹਾਨ ਖਿਡਾਰੀ ਮੇਜਰ ਧਿਆਨਚੰਦ ਨੂੰ ਸਮਰਪਿਤ ਕਾਲਜ ਦੇ ਐਨਐਸਐਸ ਅਤੇ ਫਿਜ਼ੀਕਲ ਐਜੁਕੇਸ਼ਨ ਵਿਭਾਗ ਦੁਆਰਾ ਪਰੰਪਰਿਕ ਖੇਡ ਮੁਕਾਬਲੇ ਦਾ ਅਯੋਜਤ ਕੀਤਾ ਗਿਆ । ਇਸ ਮੌਕੇ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਦੇ ਮਾਰਗ ਦਰਸ਼ਨ ਵਿੱਚ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਦੀ ਮਹੱਤਤਾ ’ਤੇ ਜ਼ੋਰ ਦੇਣ ਦੇ ਲਈ ਅਯੋਜਤ ਕੀਤੇ ਗਏ ਇਸ ਖੇਡ ਸਮਾਗਮ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ । 
ਇਸ ਮੌਕੇ ’ਤੇ ਕਾਲਜ ਦੇ ਵਿਦਿਆਰਥੀਆਂ ਦੇ ਲਈ ਸਕੀਪਿੰਗ, ਪੁਸ਼ਅੱਪ, ਸਿਟਅੱਪਸ, ਰਿੰਗ ਗੇਮ, ਟੱਗ ਆਫ ਵਾਰ, ਪਲੈਂਕ ਚੈਲੇਂਜ ਅਤੇ ਪ੍ਰੋਪੰਜਾਂ ਦੇ ਮੁਕਾਬਲੇ ਕਰਵਾਏ ਗਏ ।ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਸਾਲ ਦਾ ਰਾਸ਼ਟਰੀ ਖੇਡ ਦਿਵਸ ਦਾ ਥੀਮ ਹੀ ਸਰੀਰਿਕ ਫਿਟਨਸ ਅਤੇ ਸ਼ਾਂਤੀਪੂਰਨ ਸਮਾਜ ਵੱਲ ਹੀ ਸੀ । ਉਨ੍ਹਾਂ ਨੇ ਕਿਹਾ ਕਿ ਇੱਕ ਰਿਪੋਰਟ ਦੇ ਅਨੁਸਾਰ ਦੇਸ਼ ਦੇ ਪਿੰਡਾਂ ਵਿੱਚ 35 ਸਾਲ ਵਿੱਚ ਮੋਟਾਪਾ 5 ਗੁਣਾ ਵੱਧ ਗਿਆ ਹੈ ਅਤੇ ਜਨਮਾਨਸ ਵਿੱਚ 35 ਪ੍ਰਤੀਸ਼ਤ ਊਰਜਾ ਦੀ ਘਾਟ ਵੇਖਣ ਨੂੰ ਮਿਲੀ ਜੋ ਕਿ ਬੜਾ ਹੀ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਨੌਜਵਾਨ ਹੀ ਇੱਕ ਸਿਹਤਮੰਦ ਸਮਾਜ ਅਤੇ ਇੱਕ ਵਿਕਸਤ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ । ਨਤੀਜਿਆਂ ਵਿੱਚ ਸਕਿਪਿੰਗ ਇਵੇਂਟ ਵਿੱਚ ਸਾਗਰ ਪਹਿਲਾ, ਸ਼ਿਵਮ ਦੂਜਾ ਅਤੇ ਗੌਰਵ ਤੀਜੇ ਸਥਾਨ ’ਤੇ ਰਹੇ । ਲੜਕੀਆਂ ਵਿੱਚ ਰਿਧੀ ਪਹਿਲਾ, ਹਿਮਾਂਸ਼ੂ ਦੂਜਾ ਅਤੇ ਲਕਸ਼ਮੀ ਤੀਜੇ ’ਤੇ ਰਹੇ । ਪੁਸ਼ਅੱਪ ਵਿੱਚ ਅਸ਼ਫੁਲ ਪਹਿਲਾ, ਅਮਿਤਪਾਲ ਦੂਜਾ ਅਤੇ ਰਾਹੁਲ ਤੀਜੇ ਸਥਾਨ ’ਤੇ ਰਹੇ । ਲੜਕੀਆਂ ਵਿੱਚ ਗੁਰਮੀਤ ਪਹਿਲਾ, ਜਯਾ ਦੂਜਾ ਅਤੇ ਪਲਕ ਤੀਜੇ ’ਤੇ ਰਹੇ । ਸਿਟਅੱਪ ਵਿੱਚ ਸ਼ਿਵਾ ਪਹਿਲਾ, ਨਿਖਿਲ ਦੂਜਾ ਅਤੇ ਪ੍ਰਿਯਾਂਸ਼ ਤੀਜੇ ਸਥਾਨ ’ਤੇ ਰਹੇ । ਲੜਕੀਆਂ ਵਿੱਚ ਨੀਤੂ ਪਹਿਲਾ, ਪ੍ਰਤਿਮਾ ਦੂਜਾ ਤੇ ਪ੍ਰੀਤੀ ਤੀਜੇ ਸਥਾਨ ’ਤੇ ਰਹੇ । ਪਲੈਂਕ ਚੈਲੇਂਜ ਵਿੱਚ ਰਿਸ਼ਬ ਪਹਿਲਾ, ਪ੍ਰਤਾਪ ਦੂਜਾ ਅਤੇ ਅਮਨ ਤੀਜੇ ਸਥਾਨ ’ਤੇ ਰਹੇ । ਲੜਕੀਆਂ ਵਿੱਚ ਅਨੁਪ੍ਰਿਯਾ ਪਹਿਲਾ, ਪ੍ਰੇਰਣਾ ਦੂਜਾ ਅਤੇ ਜੀਤ ਤੀਜੇ ਸਥਾਨ ’ਤੇ ਰਹੇ । ਪ੍ਰੋਪੰਜਾ ਵਿੱਚ ਕਮਲ ਪਹਿਲਾ, ਸਾਕੇਤ ਦੂਜਾ ਅਤੇ ਰਾਹੁਲ ਤੀਜੇ ’ਤੇ ਰਹੇ । ਲੜਕੀਆਂ ਵਿੱਚ ਦੀਸ਼ਾ ਪਹਿਲਾ, ਤਾਨਿਆ ਦੂਜਾ ਅਤੇ ਨਿਤਿਕਾ ਤੀਜੇ ਸਥਾਨ ’ਤੇ ਰਹੇ । ਕਾਲਜ ਦੇ ਕੰਪਿਊਟਰ ਸਾਇੰਸ ਐਂਡ ਆਈ.ਟੀ. ਵਿਭਾਗ ਨੇ ਲੜਕਿਆਂ ਵਿੱਚ ਟੱਗ ਆਫ ਵਾਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ । ਇਸੀ ਤਰ੍ਹਾਂ ਕੰਪਿਊਟਰ ਸਾਇੰਸ ਐਂਡ ਆਈ.ਟੀ. ਵਿਭਾਗ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਣ ਦੇ ਲਈ ਮੇਜਰ ਧਿਆਨਚੰਦ ਟ੍ਰਾਫੀ ਪ੍ਰਦਾਨ ਕੀਤੀ ਗਈ ।   
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ ਅਤੇ ਡਾ. ਓਮਿੰਦਰ ਜੌਹਲ ਨੇ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਡਾ. ਪ੍ਰਿਯਾ ਚੋਪੜਾ ਨੇ ਮੰਚ ਸੰਚਾਲਨ ਬਖੂਬੀ ਕੀਤਾ ।