ਦੋਆਬਾ ਕਾਲਜ ਵਿੱਚ 7 ਦਿਨਾਂ ਦੀ ਵਿਸ਼ੇਸ਼ ਸਿਵਲ ਡਿਫੈਂਸ ਟ੍ਰੇਨਿੰਗ ਕੈਂਪ ਅਯੋਜਤ
ਜਲੰਧਰ, 3 ਫਰਵਰੀ, 2026: ਦੋਆਬਾ ਕਾਲਜ, ਜਲੰਧਰ ਵਿੱਚ ਪੰਜਾਬ ਹੋਮ ਗਾਰਡਸ ਅਤੇ ਸਿਵਲ ਡਿਫੈਂਸ, ਜਲੰਧਰ ਦੇ ਸਹਿਯੋਗ ਨਾਲ 7—ਦਿਨਾਂ ਦੀ ਸਿਵਲ ਡਿਫੈਂਸ ਕੋਰਸ ਦੀ ਟ੍ਰੇਨਿੰਗ ਅਤੇ ਕਪੈਸਿਟੀ ਬਿਲਡਿੰਗ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਟ੍ਰੇਨਿੰਗ ਕੈਂਪ ਵਿੱਚ ਵੱਖ—ਵੱਖ ਕਾਲਜਾਂ ਦੇ ਲਗਭਗ 180 ਪ੍ਰਤੀਭਾਗੀਆਂ ਨੇ ਹਿੱਸਾ ਲਿਆ । ਸ਼੍ਰੀ ਜਗਮਿੰਦਰ ਸਿੰਘ (ਇੰਸਪੈਕਟਰ)—ਕੰਪਨੀ ਕਮਾਂਡਰ ਨੇ ਸਾਰੇ ਵਲੰਟੀਅਰਜ਼ ਨੂੰ ਕੋਰਸ ਦੇ ਮੁੱਖ ਉਦੇਸ਼ ਦੇ ਬਾਰੇ ਦੱਸਿਆ ਜਿਵੇਂ ਆਫ਼ਤ ਦੀ ਤਿਆਰੀ ਅਤੇ ਐਮਰਜੇਂਸੀ ਰਿਸਪਾਂਸ ਦੇ ਬਾਰੇ ਜਾਗਰੂਕਤਾ, ਬੇਸਿਕ ਜੀਵਨ ਬਚਾਉਣ ਦੀ ਤਕਨੀਕਾਂ ਬਾਰੇ ਪ੍ਰਤੀਭਾਗੀਆਂ ਨੂੰ ਸ਼ਾਮਲ ਕਰਨਾ, ਬਚਾਅ, ਅੱਗ ਤੋਂ ਸੁਰੱਖਿਆ ਅਤੇ ਮੁੱਢਲੀ ਸਹਾਇਤਾ ਦੇ ਹੁਨਰਾਂ ਦਾ ਵਿਕਾਸ ਕਰਨਾ ਅਤੇ ਐਮਰਜੈਂਸੀ ਦੌਰਾਨ ਅਨੁਸ਼ਾਸਨ, ਟੀਮ ਵਰਕ ਅਤੇ ਲੀਡਰਸ਼ਿਪ ਨੂੰ ਵਧਾਵਾ ਦੇਣਾ ਆਦਿ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਪੰਜਾਬ ਹੋਮ ਗਾਰਡਸ ਅਤੇ ਸਿਵਲ ਡਿਫੈਂਸ ਜਲੰਧਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਲੰਟੀਅਰਾਂ ਨੂੰ ਟ੍ਰੇਨਿੰਗ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ । ਉਨ੍ਹਾਂ ਨੇ ਪੜ੍ਹਾਈ ਨੂੰ ਸਮਾਜ ਸੇਵਾ ਦੇ ਨਾਲ ਜੋੜਨ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ‘ਮਾਈ ਭਾਰਤ’ ਦੇ ਦ੍ਰਿਸ਼ਟੀਕੋਣ ਵਿੱਚ ਸਾਰਥਕ ਯੋਗਦਾਨ ਪਾਉਣ ਲਈ ਵਲੰਟੀਅਰਜ਼ਾਂ ਨੂੰ ਪ੍ਰੇਰਿਤ ਕੀਤਾ ।
ਇਹ ਸੱਤ ਦਿਨਾਂ ਦੀ ਵਿਸ਼ੇਸ਼ ਟ੍ਰੇਨਿੰਗ ਪ੍ਰੋਗ੍ਰਾਮ ਨੂੰ ਕਈ ਮਾਡੂਲਸ ਵਿੱਚ ਵੰਡਿਆ ਗਿਆ ਸੀ ਜਿਵੇਂ ਸਿਵਲ ਡਿਫੈਂਸ ਦੀ ਜਾਣ—ਪਛਾਣ, ਮੁੱਢਲੀ ਸਹਾਇਤਾ, ਅੱਗ ਬਝਾਉਣ ਦੀ ਤਕਨੀਕ, ਰੱਸੀ ਦੀ ਗੰਢਾ ਬੰਨ੍ਹ ਕੇ ਬਚਾਅ ਕਰਨਾ, ਙਸ਼ਞ ਆਫਤ ਦਾ ਪ੍ਰਬੰਧ, ਬਚਾਅ ਦੇ ਲਈ ਐਮਰਜੇਂਸੀ ਦੇ ਤੌਰ—ਤਰੀਕੇ ਆਦਿ । ਸਿਵਲ ਡਿਫੈਂਸ ਟ੍ਰੈਨਿੰਗ ਕੋਰਸ ਦੇ ਇਸ ਐਮਰਜੇਂਸੀ ਰਿਸਪਾਂਸ ਅਤੇ ਆਫਤ ਦੇ ਪ੍ਰਬੰਧ ਦੇ ਲਈ ਲੋੜੀਂਦੇ ਵਿਆਪਕ ਗਿਆਨ ਅਤੇ ਵਿਹਾਰਕ ਹੁਨਰ ਪ੍ਰਦਾਨ ਕੀਤੇ ਗਏ । ਡਾ. ਨਵਦੀਪ ਸਿੰਘ (ਇੰਸਪੈਕਟਰ)— ਕੰਪਨੀ ਕਮਾਂਡਰ ਨੇ ਅੱਗੇ ਕਿਹਾ ਕਿ ਇਸ ਕੋਰਸ ਨੂੰ ਪੂਰਾ ਕਰਕੇ ਪ੍ਰਤੀਭਾਗੀ ਜਿੰਮੇਦਾਰ, ਹੁਨਰ ਅਤੇ ਆਤਮਵਿਸ਼ਵਾਸੀ ਵਿਅਕਤੀ ਬਣਦੇ ਹਨ ਜੋ ਐਮਰੇਂਸੀ ਦੇ ਦੌਰਾਨ ਸਮਾਜ ਦੀ ਮਦਦ ਕਰਨ ਦੇ ਯੋਗ ਹੁੰਦੇ ਹਨ । ਇਹ ਟ੍ਰੇਨਿੰਗ ਨਾ ਕੇਵਲ ਜਾਨਾਂ ਬਚਾਉਂਦੀ ਹੈ ਸਗੋਂ ਭਾਈਚਾਰਕ ਲਚਕੀਲੇਪਣ ਅਤੇ ਤਿਆਰੀ ਨੂੰ ਵੀ ਉਤਸ਼ਾਹਿਤ ਕਰਦੀ ਹੈ ।
ਟ੍ਰੇਨਿੰਗ ਸਫ਼ਲਤਾਪੂਰਵਕ ਪੂਰੀ ਹੋਣ ’ਤੇ ਜਸਕਰਨ ਸਿੰਘ— ਬਟਾਲਿਅਨ ਕਮਾਂਡਰ ਨੇ ਪ੍ਰਤੀਭਾਰੀਆਂ ਨੂੰ ਪੁਰਸਕਾਰ ਅਤੇ ਸਰਟੀਫਿਕੇਟ ਵੰਡੇ । ਉਨ੍ਹਾਂ ਨੇ ਟ੍ਰੇਨਿੰਗ ਅਯੋਜਤ ਕਰਨ ਦੇ ਲਈ ਹਰ ਕਿਸਮ ਦੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਦੋਆਬਾ ਕਾਲਜ ਦੇ ਪ੍ਰਬੰਧਨ ਦਾ ਧੰਨਵਾਦ ਕੀਤਾ । ਇਸ ਮੌਕੇ ’ਤੇ ਧਰਮਿੰਦਰ ਸਿੰਘ— ਸਿਵਲ ਡਿਫੈਂਸ ਇੰਚਾਰਜ਼ ਅਤੇ ਜਰਨੈਲ ਸਿੰਘ— ਕੰਪਨੀ ਕਮਾਂਡਰ ਵੀ ਮੌਜੂਦ ਸਨ ।

City Air News 

