ਦੋਆਬਾ ਕਾਲਜ ਵਿੱਚ ਸਾਇਬਰ ਕ੍ਰਾਇਮ ’ਤੇ ਸੈਮੀਨਾਰ ਅਯੋਜਤ
ਜਲੰਧਰ, 6 ਫਰਵਰੀ, 2026: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਵੱਲੋਂ ਸਾਇਬਰ ਕ੍ਰਾਇਮ ’ਤੇ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਮਨਦੀਪ ਕੌਰ, ਜੁਆਇੰਟ ਕਮਿਸ਼ਨਰ ਨਗਰ ਨਿਗਮ, ਜਲੰਧਰ ਬਤੌਰ ਮੁੱਖ ਮਹਿਮਾਨ ਅਤੇ ਰਘਬੀਰ ਸਿੰਘ, ਸਬ—ਇੰਸਪੈਕਟਰ, ਸਾਂਝ ਕੇਂਦਰ ਬਤੌਰ ਮੁੱਖ ਬੁਲਾਰੇ ਦੇ ਰੂਪ ਵਿੱਚ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ, ਡਾ. ਸੁਰੇਸ਼ ਮਾਗੋ ਅਤੇ ਕਪਿਲ ਸ਼ਰਮਾ ਰਾਹੀਂ ਕੀਤਾ ਗਿਆ ।
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਅਨੁਸ਼ਾਸਤ, ਜਿੰਮੇਦਾਰ ਅਤੇ ਸਾਮਾਜਿਕ ਰੂਪ ਨਾਲ ਜਾਗਰੂਕ ਨੌਜਵਾਨਾਂ ਦੇ ਨਿਰਮਾਣ ਵਿੱਚ ਐਨਐਸਐਸ ਦੀ ਭੂਮਿਕਾ ’ਤੇ ਚਾਨਣਾ ਪਾਇਆ । ਡਾ. ਅਰਸ਼ਦੀਪ ਸਿੰਘ ਨੇ 7—ਦਿਨਾਂ ਦੀ ਐਨਐਸਐਸ ਕੈਂਪ ਦੀ ਗਤੀਵਿਧੀਆਂ ਦਾ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ।
ਆਪਣੇ ਪ੍ਰੇਰਨਾਦਾਇਕ ਸੰਬੋਧਨ ਵਿੱਚ ਡਾ. ਮਨਦੀਪ ਕੌਰ ਨੇ ਰਾਸ਼ਟਰ ਨਿਰਮਾਣ ਅਤੇ ਭਾਈਚਾਰਕ ਵਿਕਾਸ ਵਿੱਚ ਐਨਐਸਐਸ ਵਲੰਟੀਅਰਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੌਰ ਦਿੱਤਾ । ਉਨ੍ਹਾਂ ਨੇ ਭਾਰਤ ਦੀ ਅਮੀਰ ਅਤੇ ਪ੍ਰਾਚੀਨ ਸਭਿਅਤਾ, ਖਗੋਲ ਵਿਗਿਆਨ ਵਿੱਚ ਭਾਰਤ ਦੇ ਯੋਗਦਾਨ ਅਤੇ ਗਣਿਤ ਅਤੇ ਵਿਗਿਆਨ ਦੇ ਖੇਤਰ ਵਿੱਚ ਭਾਰਤੀ ਵਿਦਿਵਾਨਾਂ ਦੁਆਰਾ ਕੀਤੇ ਗਏ ਸ਼ਾਨਦਾਰ ਕੰਮ ਬਾਰੇ ਚਰਚਾ ਕੀਤੀ । ਨੈਤਿਕ, ਸੱਭਿਆਚਾਰਕ ਅਤੇ ਸੱਭਿਅਕ ਕਦਰਾਂ—ਕੀਮਤਾਂ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਨੌਜਵਾਨ ਵਲੰਟੀਅਰ ਸਮਾਜ ਵਿੱਚ ਜਾਗਰੂਕਤਾ, ਅਨੁਸ਼ਾਸਨ ਅਤੇ ਸਾਕਾਰਾਤਮਕ ਤਬਦੀਲੀ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
ਮੁੱਖ ਬੁਲਾਰੇ ਰਘਬੀਰ ਸਿੰਘ ਨੇ ਸਾਇਬਰ ਕ੍ਰਾਇਮ ਦੇ ਵੱਖ—ਵੱਖ ਪਹਿਲੂਆਂ ਦੇ ਚਾਨਣਾ ਪਾਇਆ, ਜਿਨ੍ਹਾਂ ਵਿੱਚ ਵੀਡੀਓ ਗ੍ਰਾਫੀ ਨਾਲ ਜੁੜਨ ਵਾਲੇ ਅਪਰਾਧ ਅਤੇ ਵੀਡੀਓ ਦਾ ਗਲਤ ਇਸਤੇਮਾਲ, ਡਿਜੀਟਲ ਅਰੇਸਟ ਫ੍ਰਾਡ, ਰੀਲ ਨਿਰਮਾਣ ਅਤੇ ਸੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਨਾਲ ਜੁੜੇ ਜ਼ੋਖਮ, ਗੂਗਲ ਲਿੰਕ ਦੇ ਮਾਧਿਅਮ ਰਾਹੀਂ ਆਨਲਾਈਨ ਠੱਗੀ ਅਤੇ ਹਾਟਸਪਾਟ ਦੇ ਰਾਹੀਂ ਇੰਟਰਨੈਟ ਸਾਂਝਾ ਕਰਨ ਤੋਂ ਪੈਦਾ ਹੋਣ ਵਾਲੇ ਸਾਇਬਰ ਜੋਖਮਾਂ ਵਿੱਚ ਸ਼ਾਮਲ ਹਨ । ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਵਿੱਚ ਡਿਜੀਟਲ ਸੁਰੱਖਿਆ ਅਤੇ ਤਕਨੀਕ ਦੇ ਜਿੰਮੇਦਾਰ ਉਪਯੋਗੀ ਦੇ ਪ੍ਰਤੀ ਜਾਗਰੂਕਤਾ ਵਧਾਈ ।
ਅੰਤ ਵਿੱਚ ਡਾ. ਅਰਸ਼ਦੀਪ ਸਿੰਘ ਨੇ ਧੰਨਵਾਦ ਕੀਤਾ ।

City Air News 

