ਦੋਆਬਾ ਕਾਲਜ ਵਿਖੇ ਕੈਂਸਰ ਜਾਗਰੂਕਤਾ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਕੈਂਸਰ ਜਾਗਰੂਕਤਾ ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਡਾ. ਸੁਰੇਸ਼ ਕੁਮਾਰ ਐਸ. ਪਟੇਲ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ ।

     ਜਲੰਧਰ, 5 ਫਰਵਰੀ, 2026: ਦੋਆਬਾ ਕਾਲਜ ਦੀ ਹੈਲਥ ਐਂਡ ਵੇਲਬਿੰਗ ਅਤੇ ਸਟੂਡੈਂਟ ਵੈਲਫੇਅਰ ਕਮੇਟੀ ਵੱਲੋਂ ਕੈਂਸਰ ਜਾਗਰੂਕਤਾ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸੁਰੇਸ਼ ਕੁਮਾਰ ਐਸ. ਪਟੇਲ (ਕੰਸਲਟੰਟ, ਮੈਡੀਕਲ ਔਨਕੋਲਾਜਿਸਟ ਅਤੇ ਹੈਮੋਟੋਲਾਜਿਸਟ) ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੌਡਾ, ਪ੍ਰੋ. ਸੁਰਜੀਤ ਕੌਰ, ਡਾ. ਨਿਰਮਲ ਸਿੰਘ ਅਤੇ ਪ੍ਰਾਧਿਆਪਕਾਂ ਨੇ ਕੀਤਾ । 
    ਹਾਜ਼ਰ ਨੂੰ ਸੰਬੋਧਤ ਕਰਦੇ ਹੋਏ ਡਾ. ਪਟੇਲ ਨੇ ਕੈਂਸਰ ਦੇ ਮਰੀਜ਼ਾਂ ਨੂੰ ਦਰਪੇਸ਼ ਮਨੋਵਿਗਿਆਨਕ ਅਤੇ ਸਮਾਜਿਕ—ਮਨੋਵਿਗਿਆਨਕ ਪਹਿਲੂਆਂ ’ਤੇ ਚਾਨਣਾ ਪਾਇਆ ਅਤੇ ਡਾਕਟਰੀ ਇਲਾਜ ਦੇ ਨਾਲ—ਨਾਲ ਭਾਵਨਾਤਮਕ ਸਹਾਇਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਕੈਂਸਰ ਦੇ ਇਲਾਜ ਦੇ ਲਈ ਮੈਡੀਕਲ ਔਨਕੋਲਾਜਿਸਟ, ਸਰਜਿਕਲ ਔਨਕੋਲਾਜਿਸ, ਰੇਡੀਏਸ਼ਨ ਔਨਕੋਲਾਜਿਸਟ, ਰੇਡੀਓਲੋਜਿਸਟ, ਪੈਥੋਲਾਜਿਸਟ ਅਤੇ ਪੈਲਿਏਟਿਵ ਕੇਅਰ ਮਾਹਿਰਾਂ ਸਮੇਤ ਸੁਪਰ—ਸਪੈਸ਼ਲਿਸਟਾਂ ਦੀ ਇੱਕ ਬਹੁ—ਅਨੁਸ਼ਾਸਨੀ ਟੀਮ ਦੀ ਲੋੜ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਂਸਰ ਦੇ ਇਲਾਜ ਦਾ ਮੁੱਖ ਉਦੇਸ਼ ਨਾ ਸਿਰਫ਼ ਜੀਵਨ ਨੂੰ ਲੰਮਾ ਕਰਨਾ ਹੈ, ਸਗੋਂ ਮਰੀਜਾਂ ਨੂੰ ਜੀਵਨ ਦੀ ਬਿਹਤਰ ਗੁਣਵੱਤਾ ਪ੍ਰਦਾਨ ਕਰਨਾ ਵੀ ਹੈ । 
    ਉਨ੍ਹਾਂ ਨੇ ਇਸ ਮੌਕੇ ’ਤੇ ਕੈਂਸਰ ਦੀ ਬਿਮਾਰੀ ਨਾਲ ਸੰਬੰਧਤ ਕਈ ਆਮ ਮਿੱਥਾਂ ਨੂੰ ਵੀ ਦੂਰ ਕੀਤਾ ।
    ਸੈਮੀਨਾਰ ਵਿੱਚ ਕੈਂਸਰ ਵਿਸ਼ਵ ਦਿਵਸ 2026 ਦੀ ਥੀਮ — ਯੂਨਾਇਟਡ ਬਾਈ ਯੂਨਿਕ — ਕੈਂਸਰ ਦੇ ਖ਼ਿਲਾਫ਼ ਲੜਾਈ ਵਿੱਚ — ਨੂੰ ਵੀ ਸਾਂਝਾ ਕੀਤਾ ਗਿਆ ਅਤੇ ਉਸ ’ਤੇ ਚਰਚਾ ਕੀਤੀ ਗਈ । 
     ਸੈਸ਼ਨ ਦੇ ਅੰਤ ਵਿੱਚ, ਡਾ. ਪਟੇਲ ਨੇ ਸਰੋਤਿਆਂ ਦੁਆਰਾ ਪੁੱਛੇ ਗਏ ਕਈ ਸਵਾਲਾਂ ਦੇ ਜਾਵਬ ਧੀਰਜ ਅਤੇ ਜਾਣਕਾਰੀ ਭਰਪੂਰ ਢੰਗ ਨਾਲ ਦਿੱਤੇ । ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋ. ਸਾਕਸ਼ੀ ਨੇ ਕੀਤਾ ਅਤੇ ਸੁਰਜੀਤ ਕੌਰ ਨੇ ਧੰਨਵਾਦ ਕੀਤਾ ।