ਦੋਆਬਾ ਕਾਲਜ ਵਿੱਚ ਟੈਲੇਂਟ ਸ਼ੋ ਅਯੋਜਤ 

ਦੋਆਬਾ ਕਾਲਜ ਵਿੱਚ ਟੈਲੇਂਟ ਸ਼ੋ ਅਯੋਜਤ 
ਦੋਆਬਾ ਕਾਲਜ ਵਿੱਚ ਅਯੋਜ਼ਤ ਟੈਲੇਂਟ ਸ਼ੋ ਵਿੱਚ ਮੁੱਖ ਮਹਿਮਾਨ ਵਨੀਤ ਧੀਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ । ਨਾਲ ਵੱਖ—ਵੱਖ ਪੇਸ਼ਕਾਰੀ ਪੇਸ਼ ਕਰਦੇ ਹੋਏ ਵਿਦਿਆਰਥੀ ।

    ਜਲੰਧਰ, 12 ਅਕਤੂਬਰ, 2026: ਦੋਆਬਾ ਕਾਲਜ ਦੇ ਈਸੀਏ ਵਿਭਾਗ ਵੱਲੋਂ ਟੈਲੇਂਟ ਸ਼ੋ ਦਾ ਅਯੋਜਨ ਕੀਤਾ ਗਿਆ । ਜਿਸ ਵਿੱਚ ਵਨੀਤ ਧੀਰ—ਜਲੰਧਰ ਦੇ ਮੇਅਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ— ਡੀਨ ਈਸੀਏ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ । 
     ਪ੍ਰੋਗਰਾਮ ਦਾ ਸ਼ੁਭਾਰੰਭ ਪਵਿੱਤਰ ਜਯੋਤੀ ਜਗਾਉਣ ਅਤੇ ਗਾਇਤਰੀ ਮੰਤਰ ਦੇ ਉਚਾਰਣ ਨਾਲ ਹੋਇਆ।
    ਮੁੱਖ ਮਹਿਮਾਨ ਵਨੀਤ ਧੀਰ ਨੇ ਕਿਹਾ ਕਿ ਸਖ਼ਤ ਮਿਹਨਤ, ਸਮਾਂ ਪ੍ਰਬੰਧਨ ਅਤੇ ਦ੍ਰਿੜ ਇੱਛਾ ਸ਼ਕਤੀ ਨੂੰ ਸਫ਼ਲਤਾ ਦਾ ਆਧਾਰ ਦੱਸਿਆ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਉਦੇਸ਼ ਦੇ ਪ੍ਰਤੀ ਸਮਰਪਿਤ ਅਤੇ ਸਮੇਂ ਦਾ ਸਹੀ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਸ਼ਹਿਰ ਦੀ ਸਫ਼ਾਈ ਬਣਾਈ ਰੱਖਣ ਅਤੇ ਉਪਲਬੱਧ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ । ਅਧਿਆਪਨ ਨੂੰ ਇੱਕ ਮਹਾਨ ਅਤੇ ਪਵਿੱਤਰ ਪੇਸ਼ਾ ਦੱਸਦਿਆਂ ਉਨ੍ਹਾਂ ਨੇ ਸਮਾਜ ਦੇ ਨਿਰਮਾਣ ਵਿੱਚ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ । 
    ਇਸ ਤੋਂ ਪਹਿਲਾਂ ਡਾ. ਸਿਮਰਨ ਸਿੱਧੂ ਨੇ ਸਾਰੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਟੈਲੇਂਟ ਸ਼ੋ ਸਿਰਫ ਨਾਚ ਅਤੇ ਗਾਯਨ ਤੱਕ ਸੀਮਿਤ ਨਹੀਂ ਬਲਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਇੱਕ ਦੂਜੇ ਨਾਲ ਜੁੜਨ, ਵਿਭਿੰਨਤਾ ਦਾ ਸਤਿਕਾਰ ਕਰਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵਿਕਸਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ । 
    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਨੂੰ ਪਛਾਣਨ, ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਅਤੇ ਸਫ਼ਲਤਾ ਪ੍ਰਾਪਤ ਕਰਦੇ ਸਮੇਂ ਨਿਮਰ ਰਹਿਣ ਲਈ ਪ੍ਰੇਰਿਤ ਕੀਤਾ ।
    ਇਸ ਮੌਕੇ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਾਂ ਨੇ ਵਨੀਤ ਧੀਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । 
    ਪ੍ਰੋਗਰਾਮ ਵਿੱਚ ਵੱਖ—ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਇਸ ਵਿੱਚ ਵਿਦਿਆਰਥੀ ਧਰੂਵ ਸੁਮਨ ਨੇ ਹਿੰਦੀ ਗੀਤਾਂ ਦਾ ਗੀਟਾਰ ਮੈਸ਼ਅੱਪ, ਇੰਡੀਅਨ ਓਰਕੈਸਟ੍ਰਾ ਵਿੱਚ ਵਰਨਜੋਤ ਨੇ ਬਾਂਸੁਰੀ, ਧਰੂਵ ਸੁਮਨ ਨੇ ਗੀਟਾਰ ਅਤੇ ਗਗਨਦੀਪ ਨੇ ਤਬਲ ’ਤੇ ਆਪਣੀ ਪ੍ਰਸਤੁੱਤੀ ਦਿੱਤੀ, ਮੋਹਿਤ ਕਲਸੀ ਨੇ ਸੰਗੀਤਕਾਰਾਂ ਦੇ ਨਾਲ ਪੰਜਾਬੀ ਲੋਕ ਗੀਤ ਪੇਸ਼ ਕੀਤਾ । ਦੀਪਸ਼ੀਖ਼ਾ ਨੇ ਹਿਮਾਚਲੀ ਲੋਕ ਗੀਤ ਅਤੇ ਸਮਦੀਸ਼ਾ ਨੇ ਅਵਧੀ ਬਿਦਾਈ ਗੀਤ ਪੇਸ਼ ਕਰ ਸਾਰੀਆਂ ਨੂੰ ਪ੍ਰਭਾਵਿਤਾ ਕੀਤਾ । ਰੈਕਟ੍ਰੋ ਕੋਰਿਓਗ੍ਰਾਫੀ ਵਿੱਚ ਖ਼ੁਸ਼ਬੂ, ਕਲਪਨਾ, ਕੋਮਲ, ਸੁਭਾਸ਼, ਕ੍ਰਿਸ਼ਨਾ ਅਤੇ ਨੀਰਜ, ਅਪਸਰਾ ਆਲੀ ਕੋਰਿਓਗ੍ਰਾਫੀ ਵਿੱਚ ਅਨੁਕ੍ਰਿਤੀ, ਕਾਜਲ, ਭੂਮਿਕਾ, ਕ੍ਰੀਤਿਕਾ, ਸਮਰਿਧੀ ਅਤੇ ਦ੍ਰਿਸ਼ਟੀ, ਭੰਗੜਾ ਫਿਊਜ਼ਨ ਵਿੱਚ ਗੁਰਪ੍ਰੀਤ, ਗੌਰਵ ਅਤੇ ਵਿਵੇਕ, ਡਿਸਕੋ ਦੀਵਾਨੇ ਵਿੱਚ ਗੀਤੇਸ਼, ਤਾਨਿਆ ਅਤੇ ਵੰਸ਼ਿਕਾ ਅਤੇ ਸ਼ਾਨ—ਏ—ਪੰਜਾਬ ਡਾਂਸ ਵਿੱਚ ਗੁਰਪ੍ਰੀਤ, ਗੌਰਵ, ਦ੍ਰਿਸ਼ਟੀ, ਕਸ਼ਿਸ਼, ਅਰਸ਼ਦੀਪ ਅਤੇ ਸੁਮਿਤ ਨੇ ਡਾਂਸ ਪੇਸ਼ ਕੀਤਾ । ਕਾਲਜ ਦੀ ਕੁੜੀਆਂ ਦੀ ਗਿੱਧਾ ਟੀਮ ਨੇ ਸਾਰਿਆਂ ਦਾ ਮਨ ਮੋਹ ਲਿਆ । 
    ਅੰਤ ਵਿੱਚ ਈਸੀਏ ਵਿਭਾਗ ਦੀ ਡੀਨ ਡਾ. ਸਿਮਰਨ ਸਿੱਧੂ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ।