ਪੰਜਾਬੀ ਲੇਖਕ ਸਭਾ ਦੀ ਮੀਟਿੰਗ ਵਿੱਚ ਗੁਰਜੀਤ ਸਹੋਤਾ ਦੀਆਂ ਗ਼ਜ਼ਲਾਂ ਅਤੇ ਇੰਦਰਜੀਤ ਪਾਲ ਕੌਰ ਭਿੰਡਰ ਦੀ ਕਹਾਣੀ 'ਤੇ  ਹੋਈ ਚਰਚਾ

ਪੰਜਾਬੀ ਲੇਖਕ ਸਭਾ (ਰਜਿ:)  ਦੀ ਮਹੀਨਾਵਾਰ ਮੀਟਿੰਗ ਅੱਜ ਪੰਜਾਬੀ ਭਵਨ ਵਿਖੇ ਸਭਾ ਦੇ ਪ੍ਰਧਾਨ ਡਾ. ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਗ਼ਜ਼ਲਗੋ ਗੁਰਜੀਤ ਸਹੋਤਾ ਨੇ ਚਾਰ ਗ਼ਜ਼ਲਾਂ ਅਤੇ ਡਾ. ਇੰਦਰਜੀਤਪਾਲ ਕੌਰ ਭਿੰਡਰ ਨੇ ਕਹਾਣੀ  'ਬਦਲਦੇ ਸਮੀਕਰਣ' ਪੇਸ਼ ਕੀਤੀ।

ਪੰਜਾਬੀ ਲੇਖਕ ਸਭਾ ਦੀ ਮੀਟਿੰਗ ਵਿੱਚ ਗੁਰਜੀਤ ਸਹੋਤਾ ਦੀਆਂ ਗ਼ਜ਼ਲਾਂ ਅਤੇ ਇੰਦਰਜੀਤ ਪਾਲ ਕੌਰ ਭਿੰਡਰ ਦੀ ਕਹਾਣੀ 'ਤੇ  ਹੋਈ ਚਰਚਾ

ਲੁਧਿਆਣਾ, 4 ਅਕਤੂਬਰ, 2026: ਪੰਜਾਬੀ ਲੇਖਕ ਸਭਾ (ਰਜਿ:)  ਦੀ ਮਹੀਨਾਵਾਰ ਮੀਟਿੰਗ ਅੱਜ ਪੰਜਾਬੀ ਭਵਨ ਵਿਖੇ ਸਭਾ ਦੇ ਪ੍ਰਧਾਨ ਡਾ. ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਗ਼ਜ਼ਲਗੋ ਗੁਰਜੀਤ ਸਹੋਤਾ ਨੇ ਚਾਰ ਗ਼ਜ਼ਲਾਂ ਅਤੇ ਡਾ. ਇੰਦਰਜੀਤਪਾਲ ਕੌਰ ਭਿੰਡਰ ਨੇ ਕਹਾਣੀ  'ਬਦਲਦੇ ਸਮੀਕਰਣ' ਪੇਸ਼ ਕੀਤੀ।

ਦੋਵਾਂ ਲੇਖਕਾਂ ਦੀਆਂ ਰਚਨਾਵਾਂ ਉਪਰ ਭਖਵੀਂ ਚਰਚਾ ਹੋਈ, ਜਿਸ ਵਿੱਚ ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਰਾਜਦੀਪ ਤੂਰ, ਪ੍ਰਭਜੋਤ ਸੋਹੀ, ਅਜੀਤ ਪਿਆਸਾ, ਕੇ. ਸਾਧੂ ਸਿੰਘ, ਦਰਸ਼ਨ ਬੋਪਾਰਾਏ, ਸੁਰੇਸ਼ ਹੰਸ, ਅਵਿਨਾਸ਼ਦੀਪ ਸਿੰਘ, ਨਿਰਮਲ ਸਿੰਘ ਅਤੇ ਅਸ਼ਵਨੀ ਜੇਤਲੀ 'ਪ੍ਰੇਮ' ਨੇ ਹਿੱਸਾ ਲਿਆ।

ਤਰਲੋਚਨ ਝਾਂਡੇ, ਅਜੀਤ ਪਿਆਸਾ, ਪ੍ਰੋ ਰਵਿੰਦਰ ਭੱਠਲ, ਮੇਜਰ ਸਿੰਘ ਛੀਨਾ, ਕੇ.ਸਾਧੂ ਸਿੰਘ,  ਹਰਬੰਸ ਸਿੰਘ ਅਖਾੜਾ ਨੇ ਕਵਿਤਾਵਾਂ ਪੇਸ਼ ਕੀਤੀਆਂ।

ਮੀਟਿੰਗ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਉਚੇਚੇ ਤੌਰ 'ਤੇ ਸ਼ਾਮਿਲ ਹੋਏ।

ਸਭਾ ਦੇ ਪ੍ਰਧਾਨ ਡਾ. ਗੁਰਇਕਬਾਲ ਸਿੰਘ ਨੇ ਪਾਸ਼ ਯਾਦਗਾਰੀ ਸਥਾਨ ਨੂੰ ਇਲਾਕੇ ਦੇ ਕੁਝ ਰਸੂਖਦਾਰ ਲੋਕਾਂ ਵੱਲੋਂ ਹੜੱਪਣ ਦੀ ਵਿੱਢੀ ਨਾਪਾਕ ਕੋਸ਼ਿਸ਼ ਦੀ ਨਿੰਦਾ ਬਾਰੇ ਮਤਾ ਪੇਸ਼ ਕੀਤਾ  ਅਤੇ ਇਸਨੂੰ ਆਪਣੇ ਮੁਢਲੇ ਸਰੂਪ ਅਤੇ ਮੁੱਖ ਮਨੋਰਥ ਅਨੁਸਾਰ ਹੀ ਕਾਇਮ ਰੱਖੇ ਜਾਣ ਦੀ ਮੰਗ ਕੀਤੀ ਗਈ, ਇਹ ਮਤਾ ਹਾਜ਼ਰ ਲੇਖਕਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ।

ਉਪਰੰਤ ਪਿਛਲੇ ਦਿਨੀਂ ਵਿਛੋੜਾ ਦੇ ਗਏ ਪ੍ਰਸਿੱਧ ਹਾਸ ਲੇਖਕ ਕੇ. ਐਲ. ਗਰਗ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।