ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਨਾਟਕ ਮਨ ਮਿੱਟੀ ਦਾ ਬੋਲਿਆ ਦਾ ਸਫਲ ਮੰਚਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਤੀਸਰੇ ਪੰਜ ਰੋਜਾ ਨਾਟਕ ਮੇਲੇ ਦੇ ਪੰਜਵੇਂ ਅਤੇ ਆਖਰੀ ਦਿਨ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਨਾਟਕ ਮਨ ਮਿੱਟੀ ਦਾ ਬੋਲਿਆ ਦਾ ਸਫਲ ਮੰਚਨ ਕੀਤਾ ਗਿਆ। ਨਾਟਕਕਾਰ ਸ਼ਬਦੀਸ਼ ਵੱਲੋੰ ਲਿਖੇ ਇਸ ਇੱਕ ਪਾਤਰੀ ਨਾਟਕ ਵਿੱਚ ਰੰਗਮੰਚ ਦੀ ਪ੍ਰਸਿੱਧ ਅਭਿਨੇਤਰੀ ਅਨੀਤਾ ਸ਼ਬਦੀਸ਼ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।
ਅੰਮ੍ਰਿਤਸਰ, 27 ਅਪ੍ਰੈਲ, 2024: ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਤੀਸਰੇ ਪੰਜ ਰੋਜਾ ਨਾਟਕ ਮੇਲੇ ਦੇ ਪੰਜਵੇਂ ਅਤੇ ਆਖਰੀ ਦਿਨ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਨਾਟਕ ਮਨ ਮਿੱਟੀ ਦਾ ਬੋਲਿਆ ਦਾ ਸਫਲ ਮੰਚਨ ਕੀਤਾ ਗਿਆ। ਨਾਟਕਕਾਰ ਸ਼ਬਦੀਸ਼ ਵੱਲੋੰ ਲਿਖੇ ਇਸ ਇੱਕ ਪਾਤਰੀ ਨਾਟਕ ਵਿੱਚ ਰੰਗਮੰਚ ਦੀ ਪ੍ਰਸਿੱਧ ਅਭਿਨੇਤਰੀ ਅਨੀਤਾ ਸ਼ਬਦੀਸ਼ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।
ਮਨ ਮਿੱਟੀ ਦਾ ਬੋਲਿਆ ਨਾਟਕ ਭਾਰਤੀ ਸਮਾਜ ਵਿੱਚ ਇਸਤਰੀ ਦੀ ਹੋਣੀ-ਅਨਹੋਣੀ ਤੇ ਆਧਾਰਿਤ ਸੀ। ਇਹ ਨਾਟਕ ਦੇਸ਼-ਵਿਦੇਸ਼ ਦੇ ਵਸੀਹ ਦਾਇਰੇ ਵਿੱਚ ਬਲਾਤਕਾਰ ਦਾ ਸ਼ਿਕਾਰ ਔਰਤਾਂ ਦੀ ਤ੍ਰਾਸਦੀ ਬਿਆਨ ਕਰ ਗਿਆ। ਇਸ ਨਾਟ ਕਥਾ ਵਿੱਚ ਸਮਾਜ ਦੇ ਵੱਖ-ਵੱਖ ਵਰਗ ਦੀਆਂ ਔਰਤਾਂ ਦਾ ਦਰਦ ਬਿਆਨ ਕੀਤਾ ਗਿਆ ਜਿਸ ਵਿੱਚ ਅੰਤਾਂ ਦੀ ਗਰੀਬੀ ਭੋਗਦੇ ਪਰਿਵਾਰਾਂ ਦੀ ਦਲਿਤ ਇਸਤਰੀ ਵੀ ਹੈ ਅਤੇ ਸਿਆਸੀ-ਸਮਾਜੀ ਸਵਾਲਾਂ ਸਰੋਕਾਰਾਂ ਪ੍ਰਤੀ ਸੁਚੇਤ ਤੇ ਸਾਹਤਿਕ ਸੁਭਾਅ ਵਾਲ਼ੀ ਇਸਤਰੀ ਵੀ ਹੈ। ਇੱਕ ਸੁਚੇਤ ਔਰਤ ਜਿਉਂ ਹੀ ਖ਼ੁਦਕੁਸ਼ੀ ਦੇ ਰਾਹ ਪੈਂਦੀ ਹੈ, ਉਸਦੇ ਸਾਹਮਣੇ ਪਾਕਸਿਤਾਨ ਦੀ ਮੁਖ਼ਤਾਰਾਂ ਮਾਈ ਆ ਖੜੀ ਹੁੰਦੀ ਹੈ, ਜਿਸਨੇ ਗਰੀਬੀ ਦੇ ਬਾਵਜੂਦ ਜ਼ੋਰਾਵਰਾਂ ਦਾ ਸਾਹਮਣਾ ਕਰਦੇ ਹੋਏ ਸੰਘਰਸ਼ ਦੀ ਮਸ਼ਾਲ ਜਗਾ ਰੱਖੀ।
ਇਸ ਮੌਕੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ ਅਤੇ ਡਰਾਮਾ ਕਲੱਬ ਵੱਲੋਂ ਰੰਗਮੰਚ ਉਤਸਵ ਕਰਾਉਣ ਦੇ ਉੱਦਮ ਦੀ ਸ਼ਲਾਘਾ ਕੀਤੀ। ਡਾ. ਅਮਨਦੀਪ ਸਿੰਘ ਇੰਚਾਰਜ ਯੂਥ ਵੈਲਫਿਅਰ ਨੇ ਬੋਲਿਆ ਕਿਹਾ ਕੇ ਐਸੇ ਨਾਟਕ ਮੇਲੇ ਹਰ ਸਾਲ ਲੱਗਦੇ ਰਹਿਣੇ ਚਾਹੀਦੇ ਹਨ ਇਹਨਾਂ ਨਾਲ ਨੌਜਵਾਨ ਪੀੜੀ ਨੂੰ ਸਹੀ ਸੇਧ ਮਿਲਦੀ ਹੈ। ਉਹਨਾਂ ਇਸ ਤੀਸਰੇ ਸਾਲਾਨਾ ਰੰਗਮੰਚ ਉਤਸਵ ਦੇ ਸਫਲਤਾਪੂਰਵਕ ਸੰਪੰਨ ਹੋਣ ਤੇ ਡਰਾਮਾ ਕਲੱਬ ਦੇ ਇੰਚਾਰਜ ਡਾ. ਸੁਨੀਲ ਕੁਮਾਰ, ਫਾਉਂਡਰ ਕਨਵੀਨਰ ਹਰਪ੍ਰੀਤ ਸਿੰਘ, ਆਵਾਜ਼ ਰੰਗਮੰਚ ਟੋਲੀ ਦੇ ਡਾਇਰੈਕਟਰ ਕੰਵਲ ਰੰਧੇਅ, ਨਵਨੀਤ ਰੰਧੇਅ ਨੂੰ ਵਧਾਈ ਦਿੱਤੀ। ਹਰਪ੍ਰੀਤ ਸਿੰਘ ਵੱਲੋਂ ਇਸ ਨਾਟਕ ਮੇਲੇ ਵਿੱਚ ਸਪਾਂਸਰਸ਼ਿਪ ਅਤੇ ਪ੍ਰਬੰਧਨ ਸਬੰਧੀ ਅਹਿਮ ਯੋਗਦਾਨ ਪਾਉਣ ਵਾਲੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਕੀਤੇ ਯਤਨਾਂ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਡਾ. ਸੁਨੀਲ ਕੁਮਾਰ ਵੱਲੋਂ ਸਭ ਦਾ ਤਹਿ ਦਿਲੋੰ ਧੰਨਵਾਦ ਕੀਤਾ ਗਿਆ।
City Air News 

