ਦੋਆਬਾ ਕਾਲਜ ਵਿਖੇ ਫਸਟ ਟਾਇਮ ਯੂਵਾ ਵੋਟਰ ਦੇ ਲਈ ਵਿਸ਼ੇਸ਼ ਕਨਸੈਸ਼ਨ ਘੋਸ਼ਿਤ

ਦੋਆਬਾ ਕਾਲਜ ਵਿਖੇ ਫਸਟ ਟਾਇਮ ਯੂਵਾ ਵੋਟਰ ਦੇ ਲਈ ਵਿਸ਼ੇਸ਼ ਕਨਸੈਸ਼ਨ ਘੋਸ਼ਿਤ
ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਫਸਟ ਟਾਇਮ ਯੂਵਾ ਵੋਟਰ ਨੂੰ ਸਪੈਸ਼ਲ ਕਨਸੈਸ਼ਨ ਦੇਣ ਦੀ ਘੋਸ਼ਣਾ ਕਰਦੇ ਹੋਏ ।  

ਜਲੰਧਰ, 31 ਮਈ, 2024: ਪ੍ਰਿੰ ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਦੇ ਚੌਣਾਂ ਵਿੱਚ ਮੇਰਾ ਵੋਟ ਵੇਰਾ ਕਰਤਵਯ ਥੀਮ ਦੀ ਪਾਲਣਾ ਕਰਦੇ ਹੋਏ ਜੋ ਯੂਵਾ ਪ੍ਰਜਾਤੰਤਰ ਨੂੰ ਮਜਬੂਤ ਕਰਨ ਦੇ ਲਈ ਪਹਿਲੀ ਵਾਰ ਆਪਣਾ ਵੋਟ ਦਾ ਅਧਿਕਾਰ ਇਸਤੇਮਾਲ ਕਰਣਗੇ ਉਨ੍ਹਾਂ ਨੂੰ ਕਾਲਜ ਵਿੱਚ ਇਸ ਸੈਸ਼ਨ ਵਿੱਚ ਕਿਸੀ ਵੀ ਕੋਰਸ ਦੇ ਪਹਿਲੇ ਸਮੈਸਟਰ ਵਿੱਚ ਦਾਖਿਲਾ ਲੈਂਦੇ ਸਮੇਂ ਕਾਲਜ ਵੱਲੋਂ ਵਿਸ਼ੇਸ਼ ਕਨਸੈਸ਼ਨ ਦਿੱਤਾ ਜਾਵੇਗਾ । 
ਪ੍ਰਿੰ ਭੰਡਾਰੀ ਨੇ ਕਿਹਾ ਕਿ ਸਾਰੇ ਯੂਵਾਵਾਂ ਨੂੰ ਦੇਸ਼ ਦੇ ਪ੍ਰਜਾਤੰਤਰ ਨੂੰ ਮਜਬੂਤ ਕਰਨ ਦੇ ਲਈ ਅੱਗੇ ਵੱਧ ਕੇ ਉਤਸ਼ਾਹ ਦੇ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਸਾਕਾਰਾਤਮਕ ਇਸਤੇਮਾਲ ਕਰਨਾ ਚਾਹੀਦਾ ਹੈ ।