ਪੰਜਾਬੀ ਲੇਖਕ ਡਾ: ਗੁਰਇਕਬਾਲ ਸਿੰਘ ਨੂੰ ਸਦਮਾ

ਮਾਤਾ ਜੀ ਸੁਰਗਵਾਸ

ਪੰਜਾਬੀ ਲੇਖਕ ਡਾ: ਗੁਰਇਕਬਾਲ ਸਿੰਘ ਨੂੰ ਸਦਮਾ
ਸਰਦਾਰਨੀ ਮਹਿੰਦਰ ਕੌਰ ।

ਲੁਧਿਆਣਾ: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ ਤੇ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਿਜ ਦਾਖਾ ਦੇ ਸਾਬਕਾ ਪ੍ਰਿੰਸੀਪਲ ਡਾ, ਗੁਰਇਕਬਾਲ ਸਿੰਘ ਤੂਰ ਦੇ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਪਤਨੀ ਸਵਰਗੀ ਹਰਮੋਹਿੰਦਰ ਸਿੰਘ ਤੂਰ ਅੱਜ ਸ਼ਾਮੀਂ  ਚਲਾਣਾ ਕਰ ਗਏ ਹਨ। ਮਾਤਾ ਜੀ ਆਪਣੇ ਪਿੱਛੇ ਤਿੰਨ ਪੁੱਤਰਾਂ ਤੇ ਇੱਕ ਧੀ ਦਾ ਵਿਸ਼ਾਲ ਪਰਿਵਾਰ ਛੱਡ ਗਏ ਹਨ। ਉਹ ਲਗਪਗ 88 ਸਾਲਾਂ ਦੇ ਸਨ। 
ਮਾਤਾ ਜੀ ਦਾ ਅੰਤਿਮ ਸੰਸਕਾਰ 13,ਅਪਰੈਲ ਸਵੇਰੇ 10-30ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਵਿਖੇ ਹੋਵੇਗਾ। ਇਹ ਜਾਣਕਾਰੀ ਪਰਿਵਾਰਕ ਸੂਤਰਾਂ ਨੇ ਦਿੱਤੀ ਹੈ। 
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਾਬਕਾ ਪ੍ਰਧਾਨ ਡਾ: ਸੁਰਜੀਤ ਪਾਤਰ, ਗੁਰਭਜਨ ਗਿੱਲ,ਸਥਾਨਕ ਲੇਖਕ ਡਾ: ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ,ਸਹਿਜਪ੍ਰੀਤ ਸਿੰਘ ਮਾਂਗਟ, ਸਤੀਸ਼ ਗੁਲਾਟੀ, ਤਰਸੇਮ ਨੂਰ ਡਾ: ਅਸ਼ਵਨੀ ਭੱਲਾ, ਜਸਵਿੰਦਰ ਧਨਾਨਸੂ, ਕੰਵਲਜੀਤ ਸਿੰਘ ਸ਼ੰਕਰ ਤੇ ਅਸ਼ਵਨੀ ਜੇਤਲੀ ਨੇ ਵੀ ਡੁੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।