ਦੋਆਬਾ ਕਾਲਜ ਵਿੱਖੇ ਸ਼ਖਸੀਅਤ ਨਿਰਮਾਣ ਤੇ ਅਧਿਆਪਕ ਦੀ ਭੂਮਿਕਾ ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਖੇ ਸ਼ਖਸੀਅਤ ਨਿਰਮਾਣ ਤੇ ਅਧਿਆਪਕ ਦੀ ਭੂਮਿਕਾ ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਖੇ ਅਯੋਜਤ ਸੈਮੀਨਾਰ ਵਿੱਚ ਡਾ. ਉਦਯਨ ਆਰਿਆ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ।

ਜਲੰਧਰ, 13 ਅਕਤੂਬਰ, 2023: ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਦੁਆਰਾਂ ਸ਼ਖਸੀਅਤ ਨਿਰਮਾਣ ਵਿੱਚ ਅਧਿਆਪਕ ਦੀ ਭੂਮਿਕਾ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਉਦਯਨ ਆਰਿਆ, ਪਿ੍ਰੰਸੀਪਲ, ਗੁਰੂ ਵਿਰਜਾਨੰਦ ਗੁਰੂਕੁਲ ਮਹਾਵਿਦਆਲਿਆ, ਕਰਤਾਰਪੁਰ ਬਤੌਰ ਮੁੱਖ ਵੱਕਤਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਮੁੱਖ ਵਕਤਾ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਸਾਡਾ ਦੇਸ਼ ਗੁਰੂ ਚੇਲੇ ਪਰੰਪਰਾ ਅਤੇ ਗੁਰੂਕੁਲ ਸਿੱਖਿਆ ਪਰੰਪਰਾ ਦੇ ਲਈ ਜਾਣਿਆ ਜਾਂਦਾ ਹੈ ਜਿਸ ਦੇ ਤਹਿਤ ਪ੍ਰਾਚੀਨ ਕਾਲ ਤੋਂ ਹੀ ਗੁਰੂ ਚੇਲੇ ਦੇ ਆਪਸੀ ਸੰਬੰਧਾਂ ਨਾਲ ਵਿਦਿਆਰਥੀਆਂ ਦਾ ਚਹੁੰਮੁੱਖੀ ਵਿਕਾਸ ਹੁੰਦਾ ਹੈ।

ਡਾ. ਉਦਯਨ ਆਰਿਆ ਨੇ ਆਧੁਨਿਕ ਪਰਿਵੇਸ਼ ਵਿੱਚ ਅਧਿਆਪਕ ਦੀ ਭੂਮਿਕਾ ਤੇ ਚਰਚਾ ਕੀਤੀ। ਉਨਾਂ ਨੇ ਕਿਹਾ ਕਿ ਅਧਿਆਪਕ ਦੇ ਲਈ ਆਤਮ ਨਰੀਖੱਣ ਅਤੇ ਆਤਮ ਮੰਥਨ ਮਹਤਵਪੂਰਨ ਗੁਣ  ਹੈ। ਜਿਸ ਤੋਂ ਕਿ ਉਹ ਆਪਣੀ ਸ਼ਖਸੀਅਤ ਵਿੱਚ ਲਗਾਤਾਰ ਨਿਖਾਰ ਲਿਆ ਸਕਦੇ ਹਨ। ਜਿਸ ਦਾ ਸਿੱਧਾ ਅਸਰ ਵਿਦਿਆਰਥੀਆਂ ਤੱਕ ਪਹੁੰਚਦਾ ਹੈ। ਉਨਾਂ ਨੇ ਯੋਗਤਾ ਦੀ ਪਰਿਭਾਸ਼ਾ ਦਿੰਦੇ ਹੋਏ ਕਿਾਹ ਕਿ ਕਿਸੀ ਦੀ ਅਯੋਗਤਾ ਤੋਂ ਪ੍ਰਭਾਵਿਤ ਹੋਏ ਬਿਨਾਂ ਆਪਣੀ ਸ਼ਖਸੀਅਤ ਦਾ ਉੱਚ ਪੱਧਰ ਬਣਾਏ ਰੱਖਣਾ ਹੀ ਅਸਲੀ ਯੋਗਤਾ ਹੈ। ਉਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਆਪਣੇ ਟੀਚੇ ਤੋਂ ਵਿਚਲਿਤ ਹੋਏ ਬਿਨਾਂ ਕੰਮ ਕਰਨਾ ਇੱਕ ਬਹੁਤ ਵੱਡੀ ਚੁਨੋਤੀ ਹੈ ਇਸ ਵਿੱਚ ਅਧਿਆਪਕ ਦੇ ਮਾਰਗਦਰਸ਼ਨ ਤੋਂ ਹੀ ਟੀਚੇ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।