ਦੋਆਬਾ ਕਾਲਜ ਦੀ ਮਹਿਲਾ ਫੁੱਟਬਾਲ ਟੀਮ ਨੇ ਖੇਲੋ ਇੰਡੀਆ ਯੂਨਿਵਰਸਿਟੀ ਗੇਮਸ ਵਿੱਚ ਜਿੱਤਿਆ ਸਿਲਵਰ ਮੇਡਲ
ਜਲੰਧਰ, 18 ਦਸੰਬਰ, 2025: ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਹਾਲ ਹੀ ਵਿੱਚ ਰਾਜਸਥਾਨ ਦੇ ਜਯਪੁਰ ਵਿੱਚ ਅਯੋਜਿਤ ਖੇਲੋ ਇੰਡੀਆ ਯੂਨਿਵਰਸਿਟੀ ਗੇਮਸ ਵਿੱਚ ਜੀਐਨਡੀਯੂ ਦੀ ਮਹਿਆ ਫੁੱਟਬਾਲ ਟੀਮ ਵੱਲੋ ਦੋਆਬਾ ਕਾਲਜ ਦੀ ਟੀਮ ਮਹਿਲਾ ਫੁੱਟਬਾਲ ਦੀ ਖਿਡਾਰੀ ਮਲਿਕਾ ਮੰਡਲ, ਦੀਨਾਕਸ਼ੀ ਅਤੇ ਜਯਾ ਨੇ ਭਾਗ ਲੈਂਦੇ ਹੋਏ ਖੇਲੋ ਇੰਡੀਆ ਯੂਨਿਵਰਸਿਟੀ ਗੇਮਸ ਦੇ ਫਾਇਨਲ ਦੇ ਮੁਕਾਬਲੇ ਵਿੱਚ ਚੌਧਰੀ ਬੰਸੀ ਲਾਲ ਯੂਨਿਵਰਸਿਟੀ ਭਿਵਾਨੀ ਦੇ ਨਾਲ ਸਖ਼ਤ ਮੁਕਾਬਲਾ ਕਰਦੇ ਹੋਏ ਵਧੀਆ ਪ੍ਰਦਰਸ਼ਨ ਕੀਤਾ । ਇਸ ਮੁਕਾਬਲੇ ਵਿੱਚ ਚੌਧਰੀ ਬੰਸੀ ਲਾਲ ਯੂਨਿਵਰਸਿਟੀ ਦੀ ਖਿਡਾਰੀਆਂ ਨੇ ਗੋਲਡ ਮੇਡਲ ਜਿੱਤਿਆ ਅਤੇ ਜੀਐਨਡੀਯੂ ਦੀ ਲਕੜੀਆਂ ਦੀ ਟੀਮ ਨੇ ਸਿਲਵਰ ਮੇਡਲ ਪ੍ਰਾਪਤ ਕੀਤਾ । ਡਾ. ਭੰਡਾਰੀ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜੀਐਨਡੀਯੂ ਦੀ ਸਿਲਵਰ ਮੇਡਲ ਜੇਤੁ ਟੀਮ ਵਿੱਚ ਦੋਆਬਾ ਕਾਲਜ ਦੇ ਉਪਰੋਕਤ ਤਿੰਨ ਖਿਡਾਰੀ ਵੀ ਸ਼ਾਮਲ ਸਨ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਇਨ੍ਹਾਂ ਤਿੰਨਾਂ ਖਿਡਾਰੀ ਮਲਿਕਾ, ਦੀਨਾਕਸ਼ੀ ਅਤੇ ਜਯਾ ਨੂੰ ਇਸ ਉਪਲਬੱਧੀ ਲਈ ਮੁਬਾਰਕਬਾਦ ਦਿੱਤੀ ।
City Air News 


