ਸਤਿਬੀਰ ਸਿੰਘ ਸਿੱਧੂ ਨੂੰ ਸਦਮਾ
ਵੱਡੇ ਭਰਾ ਨਾਜਰ ਸਿੰਘ ਸਿੱਧੂ ਦਾ ਦੇਹਾਂਤ- ਅੰਤਿਮ ਅਰਦਾਸ 10 ਦਸੰਬਰ ਨੂੰ ਹੋਵੇਗੀ
ਲੁਧਿਆਣਾ, 8 ਦਸੰਬਰ, 2025: ਅੱਜ ਕੱਲ੍ਹ ਟੋਰੰਟੋ ਵੱਸਦੇ ਤੇ ਪੰਜਾਬੀ ਟ੍ਰਿਬਿਊਨ ਦੇ ਵਿਸ਼ੇਸ਼ ਪ੍ਰਤੀਨਿਧ ਤੇ ਪਹਿਲਾਂ ਲੁਧਿਆਣਾ ਤੋਂ ਲੰਮਾ ਸਮਾਂ ਇਸੇ ਅਖ਼ਬਾਰ ਦੇ ਪ੍ਰਤੀਨਿਧ ਰਹੇ ਸਤਿਬੀਰ ਸਿੰਘ ਸਿੱਧੂ ਦੇ ਵੱਡੇ ਭਰਾ ਨਾਜ਼ਰ ਸਿੰਘ ਸਿੱਧੂ ਦਾ ਪਿੰਡ ਸੇਲਬਰਾਹ(ਬਠਿੰਡਾ) ਵਿਖੇ ਬੀਤੇ ਦਿਨੀਂ ਦੇਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਸਿੱਧੂ ਪਰਿਵਾਰ ਨਾਲ ਵੱਡੇ ਵੀਰ ਦੇ ਵਿਛੋੜੇ ਤੇ ਦੁੱਖ ਪ੍ਰਗਟ ਕੀਤਾ ਹੈ। ਨਾਜਰ ਸਿੰਘ ਸਿੱਧੂ ਦੀ ਵਿੱਛੜੀ ਰੂਹ ਦੀ ਸ਼ਾਂਤੀ ਲਈ 10 ਦਸੰਬਰ ਦੁਪਹਿਰ 12. 30 ਵਜੇ ਉਨ੍ਹਾਂ ਦੇ ਜੱਦੀ ਪਿੰਡ ਸੇਲਬਰਾਹ ਜ਼ਿਲ੍ਹਾ ਬਠਿੰਡਾ ਵਿਖੇ ਭੋਗ ਤੇ ਅੰਤਿਮ ਅਰਦਾਸ ਹੋਵੇਗੀ। ਸਤਿਬੀਰ ਸਿੰਘ ਵੱਡੇ ਵੀਰ ਦੀਆਂ ਅੰਤਿਮ ਰਸਮਾਂ ਲਈ ਪੰਜਾਬ ਆਏ ਹੋਏ ਹਨ।
City Air News 


