ਦੋਆਬਾ ਕਾਲਜ ਵਿਖੇ ਹੋਟਲ ਇੰਡਸਟਰੀ ਵਿੱਚ ਰੋਜ਼ਗਾਰ ਦੇ ਅਵਸਰਾਂ ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਹੋਟਲ ਇੰਡਸਟਰੀ ਵਿੱਚ ਰੋਜ਼ਗਾਰ ਦੇ ਅਵਸਰਾਂ ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਵਰਕਸ਼ਾਪ ਵਿੱਚ ਹਰਦੀਪ ਸਿੰਘ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ।

ਜਲੰਧਰ, 18 ਅਕਤੂਬਰ, 2023: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਵਲੋਂ ਹੋਟਲ ਇੰਡਸਟਰੀ ਵਿੱਚ ਰੋਜ਼ਗਾਰ ਦੇ ਅਵਸਰਾਂ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਹਰਦੀਪ ਸਿੰਘ- ਜੀਆਈਸੀਐਸ ਬਤੌਰ ਮੁੱਖ ਵੱਕਤਾ, ਲਖਵਿੰਦਰ ਕੌਰ- ਡਾਇਰੈਕਟਰ ਅਤੇ ਪੁਨੀਤ ਸ਼ਰਮਾ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਰਾਜੇਸ਼ ਕੁਮਾਰ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਆਪਣੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੂੰ ਸਫਲ ਐਂਟਰਪੇ੍ਰਨਿਓਰ ਬਨਾਉਣ ਵਿੱਚ ਉਨਾਂ ਨੂੰ ਸਦਾ ਹੀ ਹੋਟਲ ਉਦਯੋਗ ਨਾਲ ਸਬੰਧਤ ਇਸ ਤਰਾਂ ਦੀ ਵਰਕਸ਼ਾਪ ਅਯੋਜਤ ਕਰਵਾਉਂਦਾ ਰਹਿੰਦਾ ਹੈ। 

ਹਰਦੀਪ ਸਿੰਘ ਨੇ ਕਿਹਾ ਕਿ ਗਲੋਬਲਾਈਜੇਸ਼ਨ ਦੇ ਦੌਰ ਵਿੱਚ ਹੋਟਲ ਇੰਡਸਟਰੀ ਵਿੱਚ ਰੋਜਗਾਰ ਅਤੇ ਅੰਤਰਪ੍ਰੇਨਿਓਰਸ਼ਿਪ ਦੇ ਲਈ ਭਰਪੂਰ ਅਵਸਰ ਉਪਲਬੱਧ ਹੈ। ਵਦੀਆ ਟ੍ਰੇਨਿੰਗ ਲੈ ਕੇ ਵਿਦਿਆਰਥੀ ਇਸ ਖੇਤਰ ਵਿੱਚ ਅੰਤਰਰਾਸ਼ਟਰੀ ਕਰਿਅਰ ਬਣਾ ਸਕਦੇ ਹਨ। ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹੋਸਪਿਟੇਲਿਟੀ ਅਤੇ ਟੂਰੀਜ਼ਮ ਦੇ ਸੈਕਟਰ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ- ਪੰਜਾਬ, ਦਿੱਲੀ, ਹੈਦਰਾਬਾਦ, ਮੁੰਮਬਈ, ਬੈਂਗਲੁਰੂ ਅਤੇ ਬਾਕੀ ਦੇਸ਼ਾਂ ਜਿਵੇਂ ਕਿ ਮਾਲਦੀਵਸ, ਮਲੇਸ਼ਿਆ, ਦੁਬਈ, ਸਿੰਗਾਪੁਰ, ਆਸਟ੍ਰੇਲਿਆ ਅਤੇ ਕੈਨੇਡਾ ਵਿੱਚ ਉਪਲੱਬਧ ਵੱਖ ਵੱਖ ਰੋਜ਼ਗਾਰ ਦੇ ਖੇਤਰਾ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ  ਪ੍ਰੋ. ਰਾਜੇਸ਼ ਨੇ ਮੁੱਖ ਬੁਲਾਰੇ ਨੂੰ ਸੰਮਾਨ ਚਿੰਨ ਦੇ ਕੇ ਸੰਮਾਨਤ ਕੀਤਾ।

ਇਸ ਮੌਕੇ ਤੇ ਹੋਟਲ ਮੈਨੇਜਮੇਂਟ ਵਿਭਾਗ ਦੇ ਪ੍ਰੋ.  ਪ੍ਰਦੀਪ, ਪ੍ਰੋ. ਜਗਮੀਤ ਸਿੰਘ, ਪ੍ਰੋ. ਹਰਪ੍ਰੀਤ ਅਤੇ ਲੈਬ ਤਕਨੀਸ਼ਿਅਨ ਹਰਪ੍ਰੀਤ ਮੌਜੂਦ ਸਨ।