ਦੋਆਬਾ ਕਾਲਜ ਵਿਖੇ ਸਵਯਮ ਪੋਰਟਲ ਦੇ ਈ—ਕੰਟੈਂਟ ਦੀ ਗੁਣਵੱਤਾ ਵਧਾਉਣ ’ਤੇ ਸੈਮੀਨਾਰ ਅਯੋਜਤ
ਜਲੰਧਰ, 9 ਅਕਤੂਬਰ, 2024 ਦੋਆਬਾ ਕਾਲਜ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈਲ ਦੁਆਰਾ ਸਵਯਮ ਪੋਰਟਲ ਦੇ ਈ—ਕੰਟੈਂਟ ਦੀ ਗੁਣਵੱਤਾ ਵਧਾਉਣ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਮਨਪ੍ਰੀਤ ਸਿੰਘ ਬੁੜੈਲ—ਰਿਸਰਚ ਅਫਸਰ (ਈਐਮਆਰਸੀ), ਪੰਜਾਬੀ ਯੂਨਿਵਰਸਿਟੀ, ਪਟਿਆਲਾ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਡਾ. ਰਾਜੀਵ ਖੋਸਲਾ—ਸੰਯੋਜਕ ਆਈਕਿਊਏਸੀ, ਡਾ. ਸੁਰਿੰਦਰ ਸ਼ਰਮਾ, ਪ੍ਰੋ. ਨਵੀਨ ਜੋਸ਼ੀ ਅਤੇ ਪ੍ਰਾਧਿਆਪਕਾਂ ਨੇ ਕੀਤਾ ।
ਮਨਪ੍ਰੀਤ ਸਿੰਘ ਨੇ ਪੀਪੀਟੀ ਪ੍ਰੈਜੇਨਟੇਸ਼ਨ ਦੁਆਰਾ ਮੂਕ, ਸਵਯਮ, ਸਵਯਮ ਪਲੱਸ ਅਤੇ ਸਵਯਮ ਪ੍ਰਭਾ ਦੇ ਵੱਖ—ਵੱਖ ਫੀਚਰਸ, ਬ੍ਰਾਡਕਾਸਟ ਚੈਨਲਸ, ਲਰਨਰ ਸੈਂਟ੍ਰੀਕ ਅਪਰੋਚ ਅਤੇ ਐਕਟਿਵ ਐਂਡ ਪੈਸਿਵ ਲਰਨਿਗ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਨੇ ਇਸਦੇ ਨਾਲ ਹੀ ਫੋਰ ਕਵਾਡਰੰਟ ਅਪਰੋਚ ਤਕਨੀਕ ਅਤੇ ਕੰਟੈਂਟ ਡਿਲਵਰੀ ਸਟ੍ਰੈਟਿਜੀਸ ਦੇ ਬਾਰੇ ਵੀ ਦੱਸਿਆ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਆਪਣੀ ਐਜੰਸੀਆਂ ਦੇ ਮਾਧਿਅਮ ਰਾਹੀਂ ਵਧੀਆ ਈ—ਕੰਟੈਂਟ ਬਣਾਉਣ ਦੇ ਲਈ ਗ੍ਰਾਂਟ ਉਪਲਬੱਧ ਕਰਵਾਉਂਦੀ ਹੈ ਤਾਕਿ ਵਿਦਿਆਰਥੀਆਂ ਨੂੰ ਖੇਤਰ ਭਾਸ਼ਾਵਾਂ ਵਿੱਚ ਹਰ ਵਿਸ਼ੇ ’ਤੇ ਵਧੀਆ ਪਠਨ ਸਾਮਗਰੀ ਮਿਲ ਸਕੇ । ਇਸ ਨਾਲ ਸਾਰੇ ਵਿਦਿਆਰਥੀ ਭਾਸ਼ਾ ’ਤੇ ਨਿਰਭਰ ਕੀਤੇ ਬਿਨਾਂ, ਕਿਸੇ ਵੀ ਵਿਸ਼ੇ ਦੇ ਗਿਆਨ ਨੂੰ ਚੰਗੇ ਤਰੀਕੇ ਨਾਲ ਹਾਸਿਲ ਕਰ ਸਕਦੇ ਹਨ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਈ—ਕੰਟੈਂਟ ਮਟੀਰਿਅਲ ਦੁਆਰਾ ਪ੍ਰਾਧਿਆਪਕ ਆਪਣੇ ਵਿਦਿਆਰਥੀਆਂ ਨੂੰ ਗੁਣਵੱਤਾ ’ਤੇ ਆਧਾਰਿਤ ਸਬਜੈਕਟ ਮਟੀਰਿਅਲ ਆਸਾਨੀ ਨਾਲ ਮੁਹੱਇਆ ਕਰਵਾ ਸਕਦੇ ਹਨ । ਡਾ. ਭੰਡਾਰੀ ਨੇ ਕਿਹਾ ਕਿ ਇਸ ਤਕਨੀਕ ਦੁਆਰਾ ਪ੍ਰਾਧਿਆਪਕ ਵਿਦਿਆਰਥੀ ਤੱਕ ਡਿਜੀਟਲ ਐਜੂਕੇਸ਼ਨ ਦਾ ਸਹੀ ਪ੍ਰਸਾਰ ਕਰ ਸਕਦੇ ਹਨ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਾਂ ਨੇ ਮੁੱਖ ਬੁਲਾਰੇ ਮਨਪ੍ਰੀਤ ਸਿੰਘ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।