ਦੁਆਬਾ ਕਾਲਜ ਵਿੱਖੇ ਹੋਟਲ ਇੰਡਸਟਰੀ ਵਿੱਚ ਪਲੈਸਮੇਂਟ ਤੇ ਸੈਮੀਨਾਰ ਅਯੋਜਤ

ਦੁਆਬਾ ਕਾਲਜ ਵਿੱਖੇ ਹੋਟਲ ਇੰਡਸਟਰੀ ਵਿੱਚ ਪਲੈਸਮੇਂਟ ਤੇ ਸੈਮੀਨਾਰ ਅਯੋਜਤ
ਦੁਆਬਾ ਕਾਲਜ ਵਿੱਚ ਸ਼੍ਰੀ ਦਵਿੰਦਰ ਕੁਮਾਰ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ। 

ਜਲੰਧਰ, 23 ਨਵੰਬਰ, 2022: ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਅਤੇ ਪਲੈਸਮੇਂਟ ਇੰਟਰਫੈਸ ਸੈਲ ਦੁਆਰਾ ਕੈਰਿਅਰ ਗਾਇਡੈਂਸ ਹੇਤੂ ਵਿਦਿਆਰਥੀਆਂ ਦੇ ਲਈ ਟ੍ਰੇਨਿੰਗ ਅਤੇ ਪਲੈਸਮੇਂਟ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਦਵਿੰਦਰ ਕੁਮਾਰ- ਕੈਪਸਟੋਨ ਐਜੂਕੇਸ਼ਨ, ਮੁੰਮਬਈ ਬਤੌਰ ਮੁੱਖ ਵੱਕਤਾ ਹਾਜ਼ਿਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਰਾਜੇਸ਼ ਕੁਮਾਰ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਦਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਪੰਜਾਬ, ਦਿੱਲੀ, ਹੈਦਰਾਬਾਦ, ਬੈਂਗਲੁਰੂ, ਦੁਬਈ, ਸਿੰਗਾਪੁਰ, ਕੈਨੇਡਾ, ਆਸਟ੍ਰੈਲਿਆ ਅਤੇ ਮਾਰਿਸ਼ਿਅਸ ਆਦਿ ਵਿੱਚ ਵੱਖ ਵੱਖ ਹੋਟਲਾਂ ਵਿੱਚ ਕਰਵਾਏ ਜਾਣ ਵਾਲੇ ਵੱਖ ਵੱਖ ਪ੍ਰਕਾਰ ਦੇ ਇੰਟਰਨਸ਼ਿਪ ਪ੍ਰੋਗਰਾਮਾਂ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦਾ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਆਗੂ ਵਿਭਾਗਾਂ ਵਿੱਚ ਇੱਕ ਹੈ ਕਿਉਂਕਿ ਇਹ ਸਾਰਾ ਸਾਲ ਵਿਦਿਆਰਥੀਆਂ ਨੂੰ ਵੱਖ ਵੱਖ ਹੋਟਲਾਂ ਅਤੇ ਟੂਰੀਜ਼ਮ ਉਦਯੋਗ ਵਿੱਚ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਸੈਮੀਨਾਰਾਂ ਦਾ ਅਯੋਜਨ ਕਰਦਾ ਰਹਿੰਦਾ ਹੈ ਤਾਕਿ ਵਿਦਿਆਰਥੀ ਦੇਸ਼ ਅਤੇ ਵਿਦੇਸ਼ ਦੇ ਹੋਟਲ ਉਦਯੋਗਾਂ ਵਿੱਚ ਵਦਿਆ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਣ।