ਦੋਆਬਾ ਕਾਲਜ ਵਿਖੇ “ਮੇਰੀ ਸੇਹਤ ਮੇਰੀ ਪ੍ਰਾਥਮਿਕਤਾ” ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ “ਮੇਰੀ ਸੇਹਤ ਮੇਰੀ ਪ੍ਰਾਥਮਿਕਤਾ” ਤੇ ਸੈਮੀਨਾਰ ਅਯੋਜਤ
ਦੁਆਬਾ ਕਾਲਜ ਵਿੱਚ ਅਯੋਜਤ ਸੰਗੋਸ਼ਠੀ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਮੰਜੁਲਾ ਸਿੰਘਲਾ ਅਤੇ ਪ੍ਰੋ. ਇਰਾ ਸ਼ਰਮਾ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ। 

ਜਲੰਧਰ, 25 ਸਿਤੰਬਰ, 2023: ਦੋਆਬਾ ਕਾਲਜ ਦੀ ਵੁਮੇਨ ਡਿਵੈਲਪਮੇਂਟ ਐਂਡ ਪਿ੍ਰਵੇਂਸ਼ਨ ਆਫ ਸੈਕਸ਼ੁਅਲ ਸੈਲ ਅਤੇ ਹੇਲਥ ਐਂਡ ਵੇਲਬੀਂਗ ਦੇ ਸਹਿਜਗ ਨਾਲ ਮੇਰੀ ਸੇਹਤ ਮੇਰੀ ਪ੍ਰਾਥਮਿਕਤਾ ਵਿਸ਼ੇ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਮੰਜੁਲਾ ਸਿੰਘਲ, ਪ੍ਰਸਿੱਧ ਗਾਇਨੇਕੋਲੋਜਿਸਟ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪਰਦੀਪ ਭੰਡਾਰੀ, ਪ੍ਰੋ. ਇਰਾ ਸ਼ਰਮਾ- ਕੋਰਡੀਨੇਟਰ, ਪ੍ਰੋ. ਗਰਿਮਾ ਚੋਡਾ, ਡਾ. ਸੁਰੇਸ਼ ਮਾਗੋ ਪ੍ਰਾਧਿਾਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਸਾਡੇ ਵੇਦਾਂ ਵਿੱਚ ਮਹਿਲਾਵਾਂ ਨੂੰ ਹਮੇਸ਼ਾ ਦੇਵੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਉਨਾਂ ਦੀ ਸਮਸਤ ਵਿਸ਼ਵ ਅਤੇ ਮਾਨਵ ਦੇ ਜੀਵਨ ਵਿੱਚ ਸਦਾ ਹੀ ਇਕ ਅਹਿਮ ਭੂਮਿਕਾ ਰਹੀ ਹੈ। ਉਨਾਂ ਨੇ ਕਿਹਾ ਕਿ ਵਰਤਮਾਨ ਦੌਰ ਵਿੱਚ ਮਹਿਲਾ ਸਿੱਖਿਆ ਅਤੇ ਮਹਿਲਾਵਾਂ ਦੀ ਸੇਹਤ ਦੇ ਸੰਬੰਧਤ ਸਮਸਿਆਵਾਂ ਦੇ ਬਾਰੇ ਵਿੱਚ ਜਾਗਰੂਕਤਾ ਅਤਿ ਮਹੱਤਵਪੂਰਨ ਹੈ ਕਿਉਂਕਿ ਉਹ ਹੀ ਘਰ ਅਤੇ ਸਮਾਜ ਨੂੰ ਬਖੂਬੀ ਚਲਾਂਦੀ ਹੈ। 

ਡਾ. ਮੰਜੁਲਾ ਸਿੰਘਲ ਨੇ ਮਹਿਲਾਵਾਂ ਦੇ ਜੀਵਨ ਵਿੱਚ ਸ਼ਰੀਰਿਕ, ਭਾਵਨਾਤਮਕ ਅਤੇ ਮਾਨਸਿਕ ਬਦਲਾਵਾਂ ਦੇ ਬਾਰੇ ਵਿਸਤਾਰ ਨਾਲ ਚਰਚਾ ਕਰਦੇ ਹੋਏ ਵਿਡਿਓ ਪ੍ਰੇਜੇਂਟੇਸ਼ਨ ਦੇ ਦੁਆਰਾ ਮਹਿਲਾ ਦੀ ਫਿਜ਼ਿਓਲੋਜੀ ਅਤੇ ਏਨਾਟਮੀ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਿਸਦੇ ਤਹਿਤ ਉਨਾਂ ਨੇ ਉਸ ਵਿੱਚ ਮਾਸਿਕਧਰਮ ਨਾਲ ਸੰਬੰਧਤ ਵਿਕਾਰਾਂ, ਮੇਂਸਟੁਰਲ ਹਾਈਜ਼ੀਨ, ਮਿਨੋਰਗਿਆ, ਡਾਇਸਿਮਨੋਰਿਆ ਅਤੇ ਪ੍ਰੀ-ਮੇਂਸਟੁਰਲ ਸਿੰਡਰੋਮ ਬਿਮਾਰੀਆਂ ਦੇ ਲੱਛਨਾਂ ਅਤੇ ਇਲਾਜ ਨਾਲ ਸੰਬੰਧਤ ਗੱਲਾਂ ਦੱਸਿਆਂ।

ਪ੍ਰਸ਼ਨੋਤਕਾਲ ਵਿੱਚ ਵਿਦਿਆਰਥਣਾਂ ਨੇ ਡਾ.ਮੰਜੁਲਾ ਤੋਂ ਸਵਾਲ ਪੁੱਛ ਕੇ ਆਪਣੀ ਜਿਗਿਆਸਾ ਨੂੰ ਸ਼ਾਂਤ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਇਰਾ ਸ਼ਰਮਾ, ਪ੍ਰੋ. ਗਰਿਮਾ ਚੋਡਾ ਅਤੇ ਪ੍ਰੋ. ਸੁਰੇਸ਼ ਮਾਗੋ ਨੇ ਡਾ. ਮੰਜੁਲਾ ਸਿੰਘਲਾ ਨੂੰ ਸੰਮਾਨ ਚਿੰਨ ਦੇ ਕੇ ਸੰਮਾਨਤ ਕੀਤਾ। ਪ੍ਰੋ. ਇਰਾ ਸ਼ਰਮਾ ਨੇ ਵੋਟ ਆਫ ਥੈਂਕਸ ਕੀਤਾ। ਪ੍ਰੋ. ਪਿ੍ਰਆ ਚੋਪੜਾ ਨੇ ਮੰਚ ਸੰਚਾਲਨ ਬਖੂਬੀ ਕੀਤਾ।