ਦੁਆਬਾ ਕਾਲਜ ਵਿੱਖੇ ਭਾਰਤੀ ਅਤੇ ਕੈਨੇਡਿਅਨ ਸਿੱਖਆ ਪ੍ਰਣਾਲੀ ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਸ਼੍ਰੀ ਰਿਸ਼ੀ ਨਾਗਰ ਅਤੇ ਡਾ. ਅਵਿਨਾਸ਼ ਚੰਦਰ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ।

ਦੁਆਬਾ ਕਾਲਜ ਵਿੱਖੇ ਭਾਰਤੀ ਅਤੇ ਕੈਨੇਡਿਅਨ ਸਿੱਖਆ ਪ੍ਰਣਾਲੀ ਤੇ ਸੈਮੀਨਾਰ ਅਯੋਜਤ

ਜਲੰਧਰ, 26 ਸਿਤੰਬਰ, 2022: ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਦੁਆਰਾ ਭਾਰਤੀ  ਅਤੇ ਕੈਨੇਡਿਅਨ ਸਿੱਖਿਆ ਪ੍ਰਣਾਲੀ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਰਿਸ਼ੀ ਨਾਗਰ- ਸੈਨੇਟਰ, ਯੂਨੀਵਰਸਿਟੀ ਆਫ ਕੈਲਗਿਰੀ ਅਤੇ ਨਿਊਜ਼ ਡਾਇਰੈਕਟਰ ਰੈਡ ਐਫਐਮ ਕੈਲਗਿਰੀ- ਕੈਨੇਡਾ ਅਤੇ ਕਾਲਜ ਦੇ ਪੂਰਵ ਵਿਦਿਆਰਥੀ ਬਤੌਰ ਮੁੱਖ ਬੁਲਾਰਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦਾ ਐਜੂਕੇਸ਼ਨ ਵਿਭਾਗ ਬੀਐਸਸੀ ਅਤੇ ਬੀਏਬੀਐਡ ਦੇ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਸਿੱਖਿਆ ਪੱਧਤੀ ਨਾਲ ਸੰਬੰਧਤ ਗਿਆਨਵਰਧਕ ਸੈਮੀਨਾਰ, ਵਰਕਸ਼ਾਪ ਅਤੇ ਸਿੱਖਿਅਕ ਵਿਜ਼ਿਟਸ ਕਰਵਾਉਂਦਾ ਰਹਿੰਦਾ ਹੈ ਤਾਕਿ ਉਹ ਵਦਿਆ ਟੀਚਰ ਬਣ ਸੱਕਣ। ਉਨਾਂ ਨੇ ਕਿਹਾ ਕਿ ਅੱਜ ਦਾ ਸੈਮੀਨਾਰ ਵੀ ਇਸੀ ਦਿਸ਼ਾ ਵਿੱਚ ਇੱਕ ਸਾਰਥਕ ਕਦਮ ਹੈ। ਸ਼੍ਰੀ ਰਿਸ਼ੀ ਨਾਗਰ ਨੇ ਕਿਹਾ ਕਿ ਭਾਰਤੀ ਸਿੱਖਿਆ ਪੱਧਤੀ ਵਿੱਚ ਇਨੋਵੇਸ਼ਨ ਅਤੇ ਕ੍ਰਿਏਟਿਵਿਟੀ ਤੇ ਜਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਲਈ ਇਸ ਵਿੱਚ ਨਵੀਂ ਸਿੱਖਿਆ ਨੀਤਿ 2020 ਤੇ ਤਹਿਤ ਬਦਲਾਵ ਲਿਆਇਆ ਜਾ ਰਿਹਾ ਹੈ ਤਾਕਿ ਵਿਦਿਆਰਥੀ ਨੂੰ ਰੋਜ਼ਗਾਰ ਦੇ ਜਿਆਦਾ ਮੌਕੇ ਮਿਲ ਸਕਣ ਅਤੇ ਉਨਾਂ ਆਤਮਿਕ ਵਿਕਾਸ ਹੋ ਸਕੇ। ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਹੀ ਮਾਰਗਦਰਸ਼ਨ ਦੇ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਐਜੂਕੇਸ਼ਨ ਕਾਉਂਸਲਰਸ ਦੀ ਵੀ ਬਹੁਤ ਲੋੜ ਹੈ। ਕੈਨੇਡਿਅਨ ਸਿੱਖਿਆ ਨੀਤਿ ਦੇ ਬਾਰੇ ਵਿੱਚ ਉਨਾਂ ਨੇ ਦੱਸਦੇ ਹੋਏ ਕਿਹਾ ਕਿ ਉੱਥੇ ਸਿੱਖਿਆ ਜਿਆਦਾ ਇਨੋਵੇਟਿਵ ਅਤੇ ਰੋਜ਼ਗਾਰਮੁੱਖੀ ਹੈ ਜਿਸਦੇ ਤਹਿਤ ਵਿਦਿਆਰਥੀ ਕੋਈ ਵੀ ਵਿਸ਼ੇ ਨੂੰ ਪੜ ਸਕਦੇ ਹਨ। ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ  ਮੁਸ਼ਕਲਾਂ ਦਾ ਸਾਮਣਾ ਕਰਨਾ ਪੈਂਦਾ ਹੈ ਇਸਦੇ ਲਈ ਉਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੇਸ਼ ਤੋਂ ਕੋਈ ਵੀ ਸਿਕਲ ਅੋਰੀਏਂਟੇਡ ਕੋਰਸ ਕਰਕੇ ਉੱਥੇ ਜਾਣ ਤਾਕਿ ਉਹ ਉੱਥੇ ਵਦਿਆ ਰੋਜਗਾਰ ਦੇ ਅਵਸਰ ਪ੍ਰਾਪਤ ਕਰ ਸਕਣ ਜਿਸ ਤੋਂ ਉਨਾਂ ਜੀਵਨ ਆਸਾਨ ਹੋ ਸਕੇ। ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ ਨੇ ਮੁੱਖਵਕਤਾ ਰਿਸ਼ੀ ਨਾਗਰ ਦਾ ਸੰਮਾਨ ਚਿੰਨ ਅਤੇ ਦੌਸ਼ਾਲਾ ਦੈ ਕੇ ਸੰਮਾਨਤ ਕੀਤਾ। ਵਿਦਿਆਰਥੀਆਂ ਦੇ ਪ੍ਰਸ਼ਨ ਉੱਤਰ ਕਾਲ ਵਿੱਚ ਵੱਧ ਚੱੜ ਕੇ ਹਿੱਸਾ ਲਿਆ। ਵੋਟ ਆਫ ਥੈਂਕਸ ਡਾ. ਅਵਿਨਾਸ਼ ਚੰਦਰ ਨੇ ਕੀਤਾ।