ਦੋਆਬਾ ਕਾਲਜ ਵਿੱਖੇ ਸਿਹਤਮੰਦ ਔਰਤ ਸਿਹਤਮੰਦ ਸਮਾਜ—ਔਰਤਾਂ ਦੀ ਸਿਹਤ ਅਤੇ ਭਲਾਈ ਵਿਸ਼ੇ ’ਤੇ ਸੈਮੀਨਾਰ ਅਯੋਜਤ

ਜਲੰਧਰ () 11 ਸਤੰਬਰ 2025, ਦੋਆਬਾ ਕਾਲਜ ਦੇ ਮਹਿਲਾ ਵਿਕਾਸ ਸੈੱਲ ਦੀਪਤੀ ਅਤੇ ਸਿਹਤ ਅਤੇ ਤੰਦਰੁਸਤੀ ਕਮੇਟੀ ਦੁਆਰਾ ਸਹਿਤਮੰਦ ਔਰਤਾਂ ਸਿਹਤਮੰਦ ਸਮਾਜ— ਔਰਤਾਂ ਦੀ ਸਿਹਤ ਅਤੇ ਭਲਾਈ ਵਿਸ਼ੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ । ਜਿਸ ਵਿੱਚ ਡਾ. ਐਮ.ਐਸ. ਭੂਟਾਨੀ—ਪ੍ਰਧਾਨ, ਡਾ. ਪੂਜਾ ਕਪੂਰ— ਸਕੱਤਰ —ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਇਸ ਸੈਮੀਨਾਰ ਦਾ ਉਦੇਸ਼ ਔਰਤਾਂ ਦੀ ਸਿਹਤ ਸਬੰਧੀ ਮੁੱਦਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਇੱਕ ਸਹਿਤਮੰਦ ਸਮਾਜ ਦੇ ਲਈ ਇੱਕ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ ।
ਡਾ. ਐਮ.ਐਸ. ਭੂਟਾਨੀ ਅਤੇ ਡਾ. ਪੂਜਾ ਕਪੂਰ ਨੇ ਹਾਜ਼ਰ ਨੂੰ ਆਪਣੇ ਬਹੁਮੁੱਲ ਵਿਚਾਰਾਂ ਨਾਲ ਸਤਨ ਕੈਂਸਰ, ਪੋਲਿਓ, ਚਿਕਨਪੋਕਸ ਅਤੇ ਸਰਵਾਇਕਲ ਕੈਂਸਰ ਜਿਹੀ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਸੰਤੁਲਤ ਆਹਾਰ, ਚੰਗੀ ਨੀ਼ਦ, ਰੋਜ਼ਾਨਾ ਕਸਰਤ ਅਤੇ ਸਮੇਂ ’ਤੇ ਟੀਕਾਕਰਨ ਦੀ ਮਹੱਤਵਪੂਰਨ ਭੂਮਿਕਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਸਰਵਾਇਕਲ ਟੀਕਿਆਂ ਨਾਲ ਸੰਬੰਧਤ ਕਈ ਮਿੱਥਾਂ ਨੂੰ ਵੀ ਦੂਰ ਕੀਤਾ ।
ਡਾ. ਪੂਜਾ ਕਪੂਰ ਨੇ ਆਪਣੇ ਸੰਬੋਧਨ ਵਿੱਚ ਸਰਵਾਇਕਲ ਕੈਂਸਰ ਦੇ ਲੱਛਣਾਂ ਦੇ ਬਾਰੇ ਦੱਸਿਆ ਅਤੇ ਐਚਪੀਵੀ ਅਤੇ ਇਸਦੇ ਟੀਕਾਕਰਨ ਬਾਰੇ ਜਾਗਰੂਕਤਾ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਤਿੰਨਾ ਖੁਰਾਕਾਂ ਵਾਲੇ ਟੀਕਾਕਰਨ ਸ਼ਡਿਊਲ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਹਾਰਮੋਨਲ ਅਸੰਤੁਲਨ ਅਤੇ ਭਾਈਚਾਰ ਸਿਹਤ ਦੀ ਰੱਖਿਆ ਵਿੱਚ ਝੁੰਡ ਪ੍ਰਤੀਰੋਧਕ ਸ਼ਕਤੀ ਦੀ ਮਹੱਤਤਾ ਵਰਗੇ ਮੁੱਦਿਆਂ ’ਤੇ ਵੀ ਚਰਚਾ ਕੀਤੀ ।
ਇਹ ਇੰਟਰਐਕਟਿਵ ਸੈਸ਼ਨ ਬਹੁਤ ਜਾਣਕਾਰੀ ਭਰਪੂਰ ਸੀ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਨੂੰ ਲਾਭ ਪਹੁੰਚਾਇਆ ਕਿਉਂਕਿ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ ਸੀ ਅਤੇ ਸੰਵੇਦਨਸ਼ੀਲ ਸਿਹਤ ਮੁੱਦਿਆਂ ’ਤੇ ਵਿਗਿਆਨਕ ਜਾਗਰੂਕਤਾ ਫੈਲਾਈ ਗਈ ।
ਸੈਮੀਨਾਰ ਦਾ ਸਮਾਪਨ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਈਰਾ ਸ਼ਰਮਾ— ਸੰਯੋਜਕ ਦੀਪਤੀ, ਪ੍ਰੋ. ਕੇ.ਕੇ. ਯਾਦਵ, ਪ੍ਰੋ. ਗਰਿਮਾ ਚੌਢਾ ਨੇ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਹਾਜਰ ਵਿੱਚ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰਸ਼ਨ—ਉੱਤਰ ਵਿੱਚ ਸਵਾਲ ਪੁੱਛ ਕੇ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕੀਤਾ ।