ਦੁਆਬਾ ਕਾਲਜ ਵਿੱਖੇ ਡਰੱਗ ਡੀਅਡੀਕਸ਼ਨ ’ਤੇ ਸੈਮੀਨਾਰ ਅਯੋਜਤ

ਜਲੰਧਰ, 2 ਮਾਰਚ, 2023: ਐਨਜੀਓ ਸਤਯਮੇਵ ਜਯਤੇ ਸੋਸਾਇਟੀ ਅਤੇ ਦੁਆਬਾ ਕਾਲਜ ਦੁਆਰਾ ਡਰਗ ਡੀਅਡਿਕਸ਼ਨ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਪੂਰਵ ਨਾਮਵਰ ਵਿਦਿਆਰਥੀ- ਪੰਕਜ ਸਰਪਾਲ- ਪ੍ਰੇਜੀਡੇਂਟ- ਸਤਯਮੇਵ ਜਯਤੇ ਸੋਸਾਇਟੀ, ਕਪਿਲ ਭਾਟਿਆ- ਚੇਅਰਮੇਨ ਬਤੌਰ ਵਕਤਾ ਅਤੇ ਗਗਨ ਅਰੋੜਾ- ਵਾਇਸ ਪ੍ਰੇਜਿਡੇਂਟ, ਪੁਨੀਤ ਠੁਕਰਾਲ- ਜਵਾਇੰਟ ਸੈਕ੍ਰੇਟਰੀ, ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ- ਇਵੇਂਟ ਕੋਰਡੀਨੇਟਰ, ਪ੍ਰਾਧਿਆਪਕਾਂ ਅਤੇ 90 ਵਿਦਿਆਰਥੀਆਂ ਨੇ ਕੀਤਾ।
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪਿ੍ਰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਐਨਜੀਓ ਸਤਯਮੇਵ ਜਯਤੇ ਸੋਸਾਇਟੀ ਜਿਸ ਵਿੱਚ ਕਾਲਜ ਦੇ ਪੂਰਵ ਹੋਣਹਾਰ ਅਤੇ ਨਾਮਵਰ ਵਿਦਿਆਰਥੀ- ਉਦਯੋਗਪਤੀ ਅਤੇ ਸਰਕਾਰ ਅਫ਼ਸਰ ਪਿਛਲੇ ਕੲੀਂ ਸਾਲਾਂ ਤੋਂ ਜਲੰਧਰ ਵਿੱਚ ਜਨਮਾਨਸ ਨੂੰ ਨਸ਼ੇ ਦੇ ਖਿਲਾਫ ਜਾਗਰੁਕ ਕਰ ਰਹੇ ਹਨ ਅਤੇ ਡਰਗ ਡੀ-ਅਡਿਕਸ਼ਨ ਦੇ ਖੇਤਰ ਵਿੱਚ ਵੀ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਡਾ. ਭੰਡਾਰੀ ਨੇ ਕਿਹਾ ਕਿ ਵਿਦਿਆਰਥੀ ਦੇ ਜੀਵਨ ਤੋਂ ਸਿੱਖ ਲੈ ਕੇ ਇਨਾਂ ਦੇ ਨਕੱਸ਼ੇ ਕਦਮ ਤੇ ਚਲ ਕੇ ਮਹਿਨਤ, ਈਮਾਨਦਾਰੀ ਅਤੇ ਲੱਗਨ ਨਾਲ ਕਾਰਜ ਕਰ ਕੇ ਜੀਵਨ ਵਿੱਚ ਸਫਲ ਉਦੱਮੀ ਬਖੂਬੀ ਬਨ ਸਕਦੇ ਹਨ।
ਪ੍ਰੋ. ਸੰਦੀਪ ਚਾਹਲ ਨੇ ਸਵਾਗਤ ਕਰਦੇ ਹੋਏ ਕਿਹਾ ਕਿ ਕਾਲਜ ਦੇ ਪੂਰਵ ਵਿਦਿਆਰਥੀ ਪੰਕਜ ਸਰਪਾਲ- ਈਪੀਐਫ ਵਿਭਾਗ ਅਫ਼ਸਰ, ਕਪਿਲ ਭਾਟਿਆ- ਇਨਫੋਰਸਮੇਂਟ ਡਾਇਰੈਕਟੋਰੇਟ ਅਫ਼ਸਰ, ਗਗਨ ਅਰੋੜਾ- ਨਾਮਵ ਉਦਯੋਗਪਤੀ- ਓਮ ਟ੍ਰੇਟਿੰਗ ਕੰਪਨੀ, ਪੁਨੀਤ ਠੁਕਰਾਲ- ਰਾਸ਼ਟਰੀ ਟੇਬਲ ਟੇਨਿਸ ਪਲੇਅਰ ਅਤੇ ਉਦਯੋਗਪਤੀ ਹਾਜ਼ਿਰ ਵਿਦਿਆਰਥੀਆਂ ਦੇ ਲਈ ਪ੍ਰੇਰਣਾਂ ਦਾ ਸੋਤਰ ਹਨ।
ਪੰਕਜ ਸਰਪਾਲ ਨੇ ਡਰਗ ਡੀ-ਅਡਿਕਸ਼ਨ ਵਿਸ਼ੇ ਤੇ ਬੋਲਦੇ ਹੋਏ ਕਿਹਾ ਕਿ ਭਾਰਤ ਸਰਕਾਰ ਨੇ ਡਾਟਾ ਬੇਸ ਦੇ ਅਨੁਸਾਰ ਦੇਸ਼ ਵਿੱਚ 13 ਤੋਂ 16 ਸਾਲ ਦੀ ਉੱਮਰ ਦੇ ਨੋਜਵਾਨ ਸ਼ਰਾਬ ਦੀ ਲਤ ਤੋਂ ਗ੍ਰਸਤ ਹਨ ਅਤੇ ਸਰਕਾਰ ਨੇ 2019 ਵਿੱਚ ਈ-ਸਿਗਰੇਟ ਅਤੇ ਹੁੱਕਾ ਬਾਰਸ ਤੇ ਪ੍ਰਤਿਬੰਧ ਲਗਾਇਆ ਸੀ ਤਾਕਿ ਯੁਵਾਵਾਂ ਨੂੰ ਇਸ ਬੁਰੀ ਲਤ ਤੋਂ ਦੂਰ ਰਖਿਆ ਜਾ ਸਕੇ। ਇਸੀ ਤਰਾਂ 2021 ਨੂੰ ਪੰਜਾਬ ਪਲਿਸ ਦੀ ਰਿਪੋਰਟ ਦੇ ਅਨੁਸਾਰ ਪ੍ਰਦੇਸ਼ ਵਿੱਚ 18 ਫੀਸਦੀ ਰੋਡ ਐਕਸੀਡੇਂਟਸ ਨਸ਼ੇ ਵਿੱਚ ਡ੍ਰਾਇਵਿੰਗ ਕਰਨ ਨਾਲ ਹੁੰਦੇ ਹਨ ਅਤੇ ਪੰਜਾਬ ਪੁਲਿਸ ਦੀ ਰਿਪੋਰਟ ਦੇ ਅਨੁਸਾਰ ਪ੍ਰਦੇਸ਼ ਵਿੱਚ 18 ਫੀਸਦੀ ਪੜੇ ਲਿੱਖੇ ਜਨ ਮਾਨਸ ਨਸ਼ੇ ਵਿੱਚ ਲਿਪਤ ਹਨ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪੰਜਾਬ ਵਿੱਚ ਡਰਗ ਡੀ-ਅਡਿਕਸ਼ਨ ਵਿੱਚ ਹਰ ਜ਼ਿਲੇ ਵਿੱਚ ਨਸ਼ਾ ਛੁੜਾਓ ਕੇਂਦਰ ਖੋਲੇ ਹਨ ਜਿਨਾਂ ਵਿੱਚ 37 ਉੱਕਤ ਕੇਂਦਰ ਜਲੰਧਰ ਵਿੱਚ ਮੌਜੂਦ ਹਨ ਜਿਸ ਵਿਚੱ ਨਸ਼ੇ ਤੋਂ ਗ੍ਰਸਤ ਲੋਕਾਂ ਨੂੰ ਦਵਾਇਆਂ ਅਤੇ ਕਾਉਂਸਿਲੰਗ ਦਿੱਤੀ ਜਾਂਦੀ ਹੈ। ਉਨਾਂ ਨੇ ਕਿਹਾ ਕਿ ਸਤਯਮੇਵ ਜਯਤੇ ਸੋਸਾਇਟੀ ਸਕੂਲਾਂ ਅਤੇ ਕਾਲਜਾਂ ਵਿੱਚ ਨਸ਼ੇ ਦੇ ਖਿਲਾਫ ਅਭਿਆਨ ਚਲਾ ਕੇ ਪੰਜਾਬ ਦੇ ਨੋਜਵਾਨਾਂ ਨੂੰ ਇਸ ਲਤ ਤੋਂ ਦੂਰ ਰਹਿਨ ਦੇ ਬਹੁਤ ਯਤਨ ਕੀਤੇ ਜਾ ਸਕਦੇ ਹਨ। ਸ਼੍ਰੀ ਭਾਟਿਆ ਨੇ ਨਸ਼ੇ ਦੀ ਵੱਖ ਵੱਖ ਕਿਸਮਾਂ ਜਿਵੇਂ ਕਿ ਅਲਕੋਹਲ, ਓਪਿਯੋਡਸ, ਸੈਡਿਟਿਵਸ, ਟੋਬੈਕੋ, ਕੈਨੇਬਿਕਸ ਅਤੇ ਬਾਕੀ ਨਾਰਕੋਟਿਕ ਦਵਾਇਆਂ ਦੇ ਗਲਤ ਇਸਤੇਮਾਲ ਕਰਨ ਤੇ ਚਰਚਾ ਕੀਤੀ ਅਤੇ ਇਸ ਵਿੱਚ ਦੂਰ ਰਹਿਨ ਦੇ ਤੋਰ ਤਰੀਕੇ ਦੇ ਬਾਰੇ ਵੀ ਦੱਸਿਆ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰੋ. ਸੰਦੀਪ ਚਾਹਲ ਨੇ ਕਾਲਜ ਦੇ ਇਨਾਂ ਨਾਮਵਰ ਪੂਰਵ ਵਿਦਿਆਰਥੀਆਂ- ਪੰਕਜ ਸਰਪਾਲ, ਗਗਨ ਅਰੋੜਾ, ਕਪਿਲ ਭਾਟਿਆ ਅਤੇ ਪੁਨੀਤ ਠੁਕਰਾਲ ਨੂੰ ਸੰਮਾਨ ਚਿੰਨ ਦੇ ਕੇ ਸੰਮਾਨਿਤ ਕੀਤਾ। ਡਾ. ਸ਼ਿਵਿਕਾ ਦੱਤਾ ਨੇ ਮੰਚ ਸੰਚਾਲਨ ਬਖੂਬੀ ਕੀਤਾ।