ਦੋਆਬਾ ਕਾਲਜ ਵਿੱਖੇ ਨਾਰੀ ਸਸ਼ਕਤੀਕਰਨ ਅਤੇ ਭਾਸ਼ਣ ਮੁਕਾਬਲੇ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਖੇ ਨਾਰੀ ਸਸ਼ਕਤੀਕਰਨ ਅਤੇ ਭਾਸ਼ਣ ਮੁਕਾਬਲੇ ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਆਕਰਸ਼ੀ ਜੈਨ ਹਾਜਰ ਨੂੰ ਸੰਬੋਧਤ ਕਰਦੇ ਹੋਏ । ਨਾਲ ਜੇਤੂ ਵਿਦਆਰਥੀਆਂ ਦੇ ਨਾਲ ਅਲਫਾ ਮਹੇਂਦਰੂ ਫਾਂਉਡੇਸ਼ਨ ਦੇ ਅਧਿਕਾਰੀ । 

ਜਲੰਧਰ, 16 ਸਤੰਬਰ, 2025: ਦੋਆਬਾ ਕਾਲਜ ਦੇ ਮਹਿਲਾ ਵਿਕਾਸ ਸੈੱਲ ਦੀਪਤੀ ਅਤੇ ਐਨਜੀਓ ਅਲਫਾ ਮਹੇਂਦਰੂ ਫਾਉਂਡੇਸ਼ਨ ਵੱਲੋਂ ਨਾਰੀ ਸਸ਼ਕਤੀਕਰਨ ਵਿਸ਼ੇ ’ਤੇ ਸੈਮੀਨਾਰ ਅਤੇ ਭਾਸ਼ਣ ਮੁਕਾਬਲੇ ਦਾ ਅਯੋਜਨ ਕੀਤਾ ਗਿਆ। ਆਕਰਸ਼ੀ ਜੈਨ, ਏਡੀਸੀਪੀ, ਜਲੰਧਰ, ਪ੍ਰਿੰ ਡਾ ਪੂਜਾ ਪਰਾਸ਼ਰ, ਪ੍ਰਿੰ ਡਾ ਨਵਜੋਤ ਕੌਰ, ਸਵਰਾਜ ਗਰੋਵਰ ਬਤੌਰ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ ਡਾ ਪ੍ਰਦੀਪ ਭੰਡਾਰੀ, ਰਮੇਸ਼ ਮਹੇਂਦਰੂ, ਪ੍ਰੋ ਈਰਾ ਪਰਾਸ਼ਰ, ਪ੍ਰੋ ਗਰਿਮਾ, ਪ੍ਰਾਧਿਆਪਕਾਂ ਅਤੇ ਵਿਿਦਆਰਥੀਆਂ ਨੇ ਕੀਤਾ । 
    ਆਕਰਸ਼ੀ ਜੈਨ ਨੇ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਨੂੰ ਸਮਾਨਤਾ ਦੇ ਅਧਿਕਾਰ ਦੇ ਨਾਲ^ਨਾਲ ਆਪਣੀ ਜਿੰਮੇਵਾਰੀਆਂ ਨੂੰ ਸਮਝਨਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਸਾਰੀ ਲੜਕੀਆਂ ਨੂੰ ਸਮਾਨ ਨਿਰਮਾਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ । ਡਾ ਪੂਜਾ ਪਰਾਸ਼ਰ ਅਤੇ ਡਾ ਨਵਜੋਤ ਕੌਰ ਨੇ ਵੀ ਨਾਰੀ ਸਸ਼ਕਤੀਕਰਨ ’ਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਅੱਜ ਦੇ ਦੌਰ ਵਿੱਚ ਨਾਰੀ ਇੱਕ ਵਧੀਆ ਸਮਾਜ ਦੇ ਨਿਰਮਾਣ ਵਿੱਚ ਸਾਕਾਰਾਤਮਕ ਭੂਮਿਕਾ ਨਿਭਾ ਰਹੀ ਹੈ । ਉਨ੍ਹਾਂ ਨੇ ਭਰੂਣ ਹੱਤਿਆ ਅਤੇ ਦਾਜ ਪ੍ਰਥਾ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ।     
    ਸਵਰਾਜ ਗੋਵਰ, ਪ੍ਰਸਿੰਧ ਸਮਾਜਸੇਵਿਕਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਾਰੀ ਸਸ਼ਕਤੀਕਰਨ ਘੁੰਮਣ-ਫਿਰਣ ਅਤੇ ਮਨਪਸੰਦ ਕੱਪੜੇ ਪਹਿਨਣ ਤੱਕ ਹੀ ਸੀਮਤ ਨਹੀਂ ਹੈ ਬਲਕਿ ਸਮਾਜ ਵਿੱਚ ਸਮਾਨ ਭਾਗੀਦਾਰੀ ਅਤੇ ਜਿੰਮੇਵਾਰੀ ਨਿਭਾਉਣ ਵਿੱਚ ਵੀ ਸ਼ਾਮਿਲ ਹੈ । ਜਿਸ ਦੇ ਲਈ ਨਾਰੀ ਨੂੰ ਮਿਹਨਤ ਕਰਕੇ ਸਮਰਥ ਅਤੇ ਕਾਬਲ ਬਨਣਾ ਚਾਹੀਦਾ ਹੈ । ਰਮੇਸ਼ ਮਹੇਂਦਰੂ ਨੇ ਇਸ ਜਾਣਕਾਰੀ ਭਰਪੂਰ ਸੈਮੀਨਾਰ ਵਿੱਚ ਭਾਗ ਲੈਣ ਲਈ ਸਾਰੀਆਂ ਦਾ ਧੰਨਵਾਦ ਕੀਤਾ । 
    ਇਸ ਮੌਕੇ ’ਤੇ ਕਾਲਜ ਦੇ ਅਨਮੋਲ, ਸਿਮਰਨ, ਦੇਵਸਯ, ਅਮ੍ਰਿਤਾ, ਖੁਸ਼ੀ, ਕੰਚਨ, ਇਸ਼ਿਤਾ, ਭੂਮਿਕਾ, ਮਿਨਲ, ਨਿਹਾਰਿਕਾ, ਰੋਹਨ, ਕ੍ਰੀਤਿਕਾ ਨੇ ਨਾਰੀ ਸਸ਼ਕਤੀਕਰਨ ਭਾਸ਼ਣ ਪ੍ਰਤੀਯੋਗਿਤਾ ਵਿੱਚ ਭਾਗ ਲੈ ਕੇ ਆਪਣੇ ਵਿਚਾਰ ਪ੍ਰਕਟ ਕੀਤੇ । ਭਾਸ਼ਣ ਮੁਕਾਬਲੇ ਵਿੱਚ ਮਿਨਲ ਨੇ ਪਹਿਲਾ, ਭੂਮਿਕਾ ਨੇ ਦੂਜਾ ਅਤੇ ਕ੍ਰੀਤਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੇਵਸਯ ਨੂੰ ਯਾਦਗਾਰੀ ਚਿੰਨ੍ਹ ਦਾ ਪੁਰਸਕਾਰ ਦਿੱਤਾ ਗਿਆ।
    ਪ੍ਰਿੰ ਡਾ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਨਾਰੀ ਸਸ਼ਕਤੀਕਰਨ ਵਰਗੇ ਅਹਿਮ ਵਿਿਸ਼ਆਂ ’ਤੇ ਇਸ ਤਰ੍ਹਾਂ ਦੀ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ ਕਿਉਂਕਿ ਲੈੰਗਿਕ ਸਮਾਨਤਾ ਅੱਜ ਦੇ ਸਮੇਂ ਦੀ ਮੰਗ ਹੈ । ਕਿਸੇ ਵੀ ਸਮਾਜ ਅਤੇ ਦੇਸ਼ ਦਾ ਸੰਪੂਰਨ ਵਿਕਾਸ ਲੈੰਗਿਕ ਸਮਾਨਤਾ ’ਤੇ ਹੀ ਆਧਾਰਿਤ ਹੈ । 
    ਪ੍ਰਿੰ ਡਾ ਪ੍ਰਦੀਪ ਭੰਡਾਰੀ ਅਤੇ ਪਤਵੰਤਿਆਂ ਨੇ ਜੇਤੂ ਵਿਦਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਜੱਜਾਂ ਦੀ ਭੂਮਿਕਾ ਪ੍ਰੋ ਆਬਰੂ ਸ਼ਰਮਾ, ਪ੍ਰੋ ਗੁਰਸਿਮਰਨ ਸਿੰਘ ਅਤੇ ਜਯਪਾਲ ਸ਼ਰਮਾ ਨੇ ਨਿਭਾਈ । ਇਸ ਮੌਕੇ ’ਤੇ ਡਾ ਸਿਮਰਨ ਸਿੱਧੂ, ਡਾ ਸ਼ਿਵਕਾ ਦੱਤਾ, ਪ੍ਰੋ ਸਾਕਸ਼ੀ ਅਤੇ ਪ੍ਰੋ ਪ੍ਰਵੀਨ ਹਾਜ਼ਰ ਸਨ ।