ਦੋਆਬਾ ਕਾਲਜ ਦੇ ਵਿਦਿਆਰਥੀਆਂ ਦੇ ਲਈ ਸੈਲਫ ਡਿਫੈਂਸ ਵਰਕਸ਼ਾਪ ਅਯੋਜਤ

ਦੋਆਬਾ ਕਾਲਜ ਦੇ ਵਿਦਿਆਰਥੀਆਂ ਦੇ ਲਈ ਸੈਲਫ ਡਿਫੈਂਸ ਵਰਕਸ਼ਾਪ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਦੋ—ਦਿਨਾਂ ਦੀ ਵਰਕਸ਼ਾਪ ਵਿੱਚ ਕੁੜੀਆਂ ਸੈਲਫ ਡਿਫੈਂਸ ਦੇ ਤਕਨੀਕ ਸਿੱਖਦੀ ਹੋਈ ।

ਜਲੰਧਰ, 18 ਸਤੰਬਰ, 2025: ਦੋਆਬਾ ਕਾਲਜ ਦੇ ਫਿਜਿਕਲ ਐਜੁਕੇਸ਼ਨ ਵਿਭਾਗ ਅਤੇ ਹੈਲਥ ਐਂਡ ਵੇਲਬੀਂਗ ਕਮੇਟੀ ਦੁਆਰਾ ਕਾਲਜ ਦੀ ਵਿਦਿਆਰਥੀਆਂ ਦੇ ਲਈ ਦੋ ਦਿਨਾਂ ਦੀ ਸੈਲਫ ਡਿਫੈਂਸ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸੁਨਿਲ ਕੁਮਾਰ— ਕਰਾਟੇ ਐਂਡ ਮਾਰਸ਼ਲ ਆਰਟਸ ਮਾਹਿਰ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੌਢਾ, ਪ੍ਰੋ. ਵਿਨੋਦ ਕੁਮਾਰ ਅਤੇ ਵਿਦਿਆਰਥੀਆਂ ਨੇ ਕੀਤਾ । 
 

ਇਸ ਮੌਕੇ ’ਤੇ ਸੁਨਿਲ ਕੁਮਾਰ ਨੇ ਵਿਦਿਆਰਥੀਆਂ ਨੂੰ ਕਰਾਟੇ ਦੇ ਮਾਧਿਅਮ ਰਾਹੀ ਸੈਲਫ ਡਿਫੈਂਸ ਦੇ ਵੱਖ—ਵੱਖ ਪਹਿਲੂਆਂ ਅਤੇ ਸੈਲਫ ਡਿਫੈਂਸ ਦੀ ਤਕਨੀਕਾਂ ਦੇ ਬਾਰੇ ਵੀ ਸਿਖਲਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਸਰੀਰ ਦੇ ਵੱਖ—ਵੱਖ ਅੰਗਾਂ ਜਿਵੇਂ ਕਿ ਕੋਨ੍ਹੀ, ਹਥੇਲੀ, ਪੈਰਾਂ ਦੀ ਏਡੀਆ, ਸਿਰ, ਅੱਖ, ਕੰਨ, ਪੈਰ ਦੇ ਪੰਜੇ ਅਤੇ ਗਲਾ ਆਦਿ ਦੀ ਸਹੀ ਉਪਯੋਗ ਕਰ ਉਨ੍ਹਾਂ ਨੂੰ ਇੱਕ ਹਥਿਆਰ ਦੇ ਤੌਰ ’ਤੇ ਸੈਲਫ ਡਿਫੈਂਸ ਦੇ ਇਸਤੇਮਾਲ ਕਰਨ ਦੇ ਤੌਰ ਤਰੀਕੇ ਵੀ ਸਿਖਾਏ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਆਧੁਨਿਕ ਦੌਰ ਵਿੱਚ ਜਿਥੇ ਮਾਹੌਲ ਦੇ ਅਨੁਸਾਰ ਵਿਦਿਆਰਥੀਆਂ ਵਿੱਚ ਮਾਨਸਿਕ ਡਰ ਦੀ ਭਾਵਨਾ ਉਪਜ ਰਹੀ ਹੈ, ਜਿਸ ਤੋਂ ਛੁਟਕਾਰਾ ਪਾਉਣ ਦੇ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਅੱਗੇ ਵੱਧਣ ਦੇ ਲਈ ਇੱਕ ਚੰਗਾ ਮਾਹੌਲ, ਆਜ਼ਾਦੀ, ਆਤਮ ਨਿਰਭਰਤਾ ਪ੍ਰਦਾਨ ਕੀਤੀ ਜਾਵੇ ਜਿਸ ਵਿੱਚ ਇਸ ਤਰ੍ਹਾਂ ਦੀ ਵਿਸ਼ੇਸ਼ਕਰ ਵਿਦਿਆਰਥੀਆਂ ਦੇ ਲਈ ਸੈਲਫ ਡਿਫੈਂਸ ਦੀ ਵਰਕਸ਼ਾਪ ਬਹੁਤ ਅਹਿਮ ਭੂਮਿਕਾ ਨਿਭਾ ਸਕਦੀ ਹੈ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੌਢਾ ਅਤੇ ਪ੍ਰੋ. ਵਿਨੋਦ ਕੁਮਾਰ ਨੇ ਕਾਰਜਸ਼ਾਲਾ ਸੰਚਾਲਨ ਸੁਨਿਲ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।