ਦੋਆਬਾ ਕਾਲਜ ਵਿੱਖੇ ਸੰਪਰਕ ਸਕਾਲਰਸ਼ਿਪ ਸਕੀਮ ਸ਼ੁਰੂ

ਦੋਆਬਾ ਕਾਲਜ ਵਿੱਖੇ ਸੰਪਰਕ ਸਕਾਲਰਸ਼ਿਪ ਸਕੀਮ ਸ਼ੁਰੂ
ਦੋਆਬਾ ਕਾਲਜ ਦੇ ਪਿ੍ਰੰਸੀਪਲ ਸੰਪਰਕ ਸਕਾਲਰਸ਼ਿਪ ਸਕੀਮ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ। 

ਜਲੰਧਰ, 22 ਮਈ 2023: ਦੋਆਬਾ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੈਸ਼ਨ 2023-24 ਦੇ ਅੰਡਰ ਗ੍ਰੇਜੂਏਟ ਕੋਰਸਾਂ ਦੇ ਵਿਦਿਆਰਥੀਆਂ ਦੇ ਲਈ ਸੰਪਰਕ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਹੈ ਜਿਸ ਵਿੱਚ 12ਵੀਂ ਦੇ ਪੀਐਸਈਬੀ, ਸੀਬੀਐਸਆਈ, ਆਈਸੀਐਸਆਈ ਅਤੇ ਹੋਰ ਸਟੇਟਾਂ ਦੇ ਬੋਰਡ ਦੇ ਵਿਦਿਆਰਥੀਆਂ ਜਿਨਾਂ ਨੇ 95 ਫੀਸਦੀ ਜਾਂ ਉਸ ਤੋਂ ਜਿਆਦਾ ਅੰਕ ਪ੍ਰਾਪਤ ਕੀਤੇ ਹੋਣ ਉਹਨਾਂ ਨੂੰ 90 ਫੀਸਦੀ ਤੱਕ ਕਾਂਸੈਸ਼ਨ, 90 ਤੋਂ 94.9 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 50 ਫੀਸਦੀ ਤਕ ਕਾਂਸੈਸ਼ਨ, 80 ਤੋਂ 89.9 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 10 ਫੀਸਦੀ ਤੱਕ ਕਾਂਸੈਸ਼ਨ, ਸਿੰਗਲ ਗਰਲ ਚਾਇਲਡ ਦੇ ਲਈ ਸੁਕਨਿਆ ਸਿੱਖਿਆ ਸਕਾਲਰਸ਼ਿਪ  ਦੇ ਅੰਤਰਗਤ 2 ਹਜ਼ਾਰ ਰੁਪਏ ਪ੍ਰਤਿ ਸਾਲ ਕਾਂਨਸੈਸ਼ਨ, ਸਸ਼ਸਤਰ ਸੇਨਾ ਬਲਾਂ ਦੇ ਬੱਚਿਆਂ ਦੇ ਲਈ ਸਸ਼ਸਤਰ ਸੇਵਾ ਸ਼ੋਰਿਆ ਸਕਲਾਰਸ਼ਿਪ 2 ਹਜ਼ਾਰ ਰੁਪਏ ਤੱਕ ਪ੍ਰਤਿ ਸਾਲ ਕਾਂਸੈਸ਼ਨ, ਪੂਰਵ ਵਿਦਿਆਰਥੀਆਂ ਦੇ ਬੱਚਿਆਂ ਅਤੇ ਭਾਈ ਭੈਣਾਂ ਦੇ ਲਈ ਦੋਆਬਾ ਧਰੋਹਰ 2 ਹਜ਼ਾਰ ਰੁਪਏ ਦੀ ਸਕਾਲਰਸ਼ਿਪ, ਪਿਤਾ ਵਿਹੀਨ ਵਿਦਿਆਰਥੀਆਂ ਦੇ ਲਈ 4 ਹਜ਼ਾਰ ਰੁਪਏ ਪ੍ਰਤਿ ਸਾਲ ਕਾਂਸੈਸ਼ਨ, ਮਾਤਾ-ਪਿਤਾ ਵਿਹੀਨ ਵਿਦਿਆਰਥੀਆਂ ਦੇ ਲਈ 5 ਹਜ਼ਾਰ ਰੁਪਏ ਪ੍ਰਤਿ ਸਾਲ ਦੀ ਸਕਲਾਰਸ਼ਿਪ, ਸੰਸਕ੍ਰਿਤ ਵਿਸ਼ੇ ਦੇ ਪ੍ਰੋਤਸਾਹਨ ਦੇ ਲਈ ਵਿਸ਼ੇਸ਼ 1500 ਰੁਪਏ ਦੀ ਪ੍ਰਤਿ ਸਾਲ ਸਕਾਲਰਸ਼ਿਪ, ਅਤੇ ਜਿਨਾਂ ਵਿਦਿਆਰਥੀਆਂ ਦਾ ਹਾਲੇ ਤੱਕ ਨਤੀਜਾ ਨਹੀਂ ਨਿਕਲਿਆ ਹੈ ਉਨਾਂ ਨੂੰ 5 ਹਜ਼ਾਰ ਰੁਪਏ ਤੱਕ ਦਾ ਵਿਸ਼ੇਸ਼ ਕਾਂਸੈਸ਼ਨ ਪ੍ਰਦਾਨ ਕੀਤੀ ਜਾਵੇਗਾ।