ਪ੍ਰਾਈਵੇਟ ਸਕੂਲਾਂ ‘ਚ ਕੋਟੇ ਦੀਆਂ ਸੀਟਾਂ ਕਰਾਂਗੇ  ਬਹਾਲ : ਸਿਆਲਕਾ

ਘਾਣੇਵਾਲ ਵਿਖੇ ਬਾਬਾ ਸਾਹਿਬ ਦੇ ਪ੍ਰੋਗਰਾਮ ‘ਚ ਕੀਤੀ ਸ਼ਮੂਲੀਅਤ

ਪ੍ਰਾਈਵੇਟ ਸਕੂਲਾਂ ‘ਚ ਕੋਟੇ ਦੀਆਂ ਸੀਟਾਂ ਕਰਾਂਗੇ  ਬਹਾਲ : ਸਿਆਲਕਾ
ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਪਿੰਡ ਘਾਣੇਵਾਲ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ।

ਲੁਧਿਆਣਾ/ਜਗਰਾਓ: ਸ਼੍ਰੀ ਗੁਰੁ ਰਵੀਦਾਸ ਫੈਡਰੇਸ਼ਨ (ਰਜਿ) ਪਿੰਡ ਘਾਣੇਵਾਲ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਮਨਾਇਆ ਗਿਆ।

ਇਸ ਮੌਕੇ ਫੈਡਰੇਸ਼ਨ ਦੇ ਸੱਦੇ ਤੇ ਉਚੇਚੇ ਤੌਰ ‘ਤੇ ਪੁੱਜੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ‘ਸਿਆਲਕਾ’ ਨੇ ਬਾਬਾ ਸਾਹਿਬ ਦੀ ਤਸਵੀਰ ਤੇ ਫੁੱਲ੍ਹ ਭੇਂਟ ਕਰਨ ੳੇਪਰੰਤ ਬਾਬਾ ਸਾਹਿਬ ਦੀ ਦੇਣ ਨੂੰ ਯਾਦ ਕੀਤਾ।

ਇਸ ਸਮਾਗਮ ‘ਚ ਪਹੁੰਚੇ ਮਿਸ਼ਨਰੀਆਂ ਨੂੰ ਸੰਬੋਧਨ ਕਰਦਿਆਂ ਡਾ ਤਰਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਅੱਜ ਇਸ ਦਿਹਾੜੇ ਤੇ ਸਾਨੂੰ ਸਾਰਿਆਂ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਬਾਬਾ ਸਾਹਿਬ ਦੀਆਂ ਸਿਖਿਆਂਵਾਂ ਤੇ ਚੱਲਣ ਲਈ ਅਹਿਦ ਲੈਣਾ ਚਾਹੀਦਾ ਹੈ।

ਡਾ ਸਿਆਲਕਾ ਨੇ ਕਿਹਾ ਕਿ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਦਲਿਤ ਹਲਕਿਆਂ ‘ਚ ਅਨੁਸੂਚਿਤ ਜਾਤੀਆਂ ਅਤੇ ਕਮਜੋਰ ਵਰਗ ਦਿਆਂ ਲੋਕਾਂ ਨੂੰ ਸਮਾਜਿਕ, ਰਾਜਨੀਤਕ ਅਤੇ ਆਰਥਿਕ ਸਮਾਨਤਾ ਦਾ ਦਰਜਾ ਮਿਲ ਸਕੇ।

ਉਨਾਂ ਨੇ ਇਸ ਮੌਕੇ ਕਿਹਾ ਕਿ ਕਮਿਸ਼ਨ ਸੂਬੇ ਦੀਆਂ ਜੇਲ੍ਹਾ ਵਿੱਚ ਨਜ਼ਰਬੰਦ ਸਜਾਂਵਾਂ ਭੁਗਤਣ ਦੇ ਬਾਵਜੂਦ ਵੀ ਜੇਲ੍ਹਾ ‘ਚ ਨਜ਼ਰਬੰਦ ਵਿਅਕਤੀਆਂ ਨੂੰ ‘ਰਿਹਾਅ’ ਕਰਵਾਉਂਣ ਲਈ ਬਤੌਰ ਮੈਂਬਰ ਸਾਡੇ ਵੱਲੋਂ ਜੇਲ੍ਹਾਂ ਦਾ ਦੌਰਾ ਕਰਕੇ ਵੱਖ ਵੱਖ ਕੇਸਾਂ ਸਬੰਧੀ ਵੇਰਵੇ ਇਕੱਤਰ ਕੀਤੇ ਜਾਣਗੇ।

ਉਨਾਂ੍ਹ ਨੇ ਕਿਹਾ ਕਿ ਕਮਿਸ਼ਨ ਨਰਸਰੀ ਤੋਂ 6ਵੀਂ ਤੱਕ ਦੇ ਗਰੀਬ ਅਤੇ ਕਮਜੋਰ ਵਰਗ ਦੇ ਬੱਚਿਆਂ ਨੂੰ ਮਿਆਰੀ ਤੇ ਲਾਜ਼ਮੀਂ ਸਿਖਿਆ ਮੁਫਤ ਪ੍ਰਾਈਵੇਟ ਸਕੂਲਾਂ ਤੋਂ ਪ੍ਰਾਪਤ ਹੋਵੇ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ।

ਇਸ ਮੌਕੇ ਆਯੋਜਿਤ ਕੀਤੇ ਗਏ ਸਨਮਾਨ ਸਮਾਰੋਹ ‘ਚ ਫੈਡਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਡਾ ਤਰਸੇਮ ਸਿੰਘ ਸਿਆਲਕਾ ਨੂੰ ਦੌਸ਼ਾਲਾ ਅਤੇ ਤਸਵੀਰ ਨਾਲ ਸਨਮਾਨਿਤ ਕੀਤਾ ਗਿਆ।

ੳਪੁਰੰਤ ਉਘੀਂ ਸਮਾਜ ਸੇਵਕਾ ਬੀਬਾ ਹਰਵਿੰਦਰ ਕੌਰ ਸਿੱਧੂ, ਤਹਿਸੀਲਦਾਰ ਜੀਵਨ ਗਰਗ,ਬਾਬਾ ਗੁਲਜ਼ਾਰ ਸਿੰਘ, ਸਰਪੰਚ ਘਾਣੇਵਾਲ ਬੀਬੀ ਕੰਵਲਜੀਤ ਕੌਰ, ਸਰਪੰਚ ਸ੍ਰ ਗਰਵਿੰਦਰ ਸਿੰਘ,ਸ੍ਰ ਬਲਜਿੰਦਰ ਸਿੰਘ, ਤਹਿਸੀਲ ਭਲਾਈ ਅਫਸਰ ਗੌਰਵ ਸੋਨੀ, ਸ੍ਰ ਜਸਵੀਰ ਸਿੰਘ,ਕਰਤਇੰਦਰ ਸਿੰਘ,ਸਰਪੰਚ ਅਲਬੇਲ ਸਿੰਘ, ਜਤਿੰਦਰ ਸਿੰਘ ਮਾਲਾਪੁਰ,ਡਾ ਅਵਤਾਰ ਸਿੰਘ ਈਸੇਵਾਲ, ਅਵਤਾਰ ਸਿੰਘ ਈਸੇਵਾਲ,ਸ੍ਰ ਗੁਲਜਾਰ ਸਿੰਘ, ਲਖਵਿੰਦਰ ਸਿੰਘ, ਮੇਵਾ ਸਿੰਘ, ਗੁਰਮੁੱਖ ਸਿੰਘ ਬੰਡੇਲ ਪ੍ਰਧਾਨ ਸ਼੍ਰੀ ਗੁਰੁ ਰਵੀਦਾਸ ਫੈਡਰੇਸ਼ਨ ਰਜਿ, ਨਿੱਜੀ ਸਹਾਇਕ ਡਾ ਟੀਐਸ ਸਿਆਲਕਾ ਸ੍ਰ ਸਤਨਾਮ ਸਿੰਘ ਗਿੱਲ, ਐਸਐਚਓ ਪ੍ਰੇਮ ਸਿੰਘ ਭੰਗੂ ਆਦਿ ਨੇ ਵੀ ਮੰਚ ਤੋਂ ਸੰਬੋਧਨ ਕੀਤਾ।