ਦੋਆਬਾ ਕਾਲਜ ਵਿਖੇ ਰੁੱਖ ਲਗਾਓ, ਰੁੱਖ ਬਚਾਓ ਮੁਹਿੰਮ ਅਰੰਭ

ਦੋਆਬਾ ਕਾਲਜ ਵਿਖੇ ਰੁੱਖ ਲਗਾਓ, ਰੁੱਖ ਬਚਾਓ ਮੁਹਿੰਮ ਅਰੰਭ

ਜਲੰਧਰ, 8 ਜੂਨ, 2024: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਅਤੇ ਈਕੋ ਕਲੱਬ ਵੱਲੋਂ ਵਰਲਡ ਇਨਵਾਇਰਮੈਂਟ ਡੇ ਨੂੰ ਸਮਰਪਿਤ ਕਾਲਜ ਵਿਖੇ ਰੁੱਖ ਲਗਾਓ, ਰੁੱਖ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਪ੍ਰਿੰ ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਡਾ. ਅਰਸ਼ਦੀਪ ਸਿੰਘ—ਸੰਯੋਜਕ ਐਨਐਸਐਸ, ਡਾ. ਸ਼ਿਵਿਕਾ ਦਾਤਾ—ਸੰਯੋਜਕ ਈਕੋ ਕਲੱਬ, ਡਾ. ਰਾਕੇਸ਼ ਕੁਮਾਰ ਅਤੇ ਵਿਦਿਆਰਥੀਆਂ ਨੇ ਕੀਤਾ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਧਰਤੀ ਮਾਂ ਦੇ ਰੱਖਿਆ ਕਰਨ ਲਈ ਵਾਤਾਵਰਣ ਨੂੰ ਬਚਾਉਣ ਲਈ ਸਮੂਹਿਕ ਸਾਰਥਕ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ । ਡਾ. ਭੰਡਾਰੀ ਨੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਵਿੱਚ ਪਾਣੀ ਅਤੇ ਬਿਜਲੀ ਦੀ ਬੱਚਤ ਕਰਨ ਦਾ ਮੁੱਖ ਮੰਤਰ ਦਿੰਦਿਆ ਕਿਹਾ ਕਿ ਸਾਨੂੰ ਆਪਣੇ ਕੁਦਰਤੀ ਸੋਮਿਆਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਵੱਖ ਵੱਖ ਦਰੱਖਤ ਜਿਵੇਂ ਕਿ ਚਕਰਾਸਿਆ, ਬਹੇੜਾ, ਨੀਮ, ਅਲਸਟੋਨਿਆ ਅਤੇ ਮੋਰਿੰਗਾ ਦਾ ਬੂਟਾ ਕਾਲਜ ਕੈਂਪਸ ਵਿੱਚ ਲਗਾਇਆ ਗਿਆ ।

ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕ ਅਤੇ ਵਿਦਿਆਰਥੀ ਵਰਲੱਡ ਇਨਵਾਇਰਮੈਂਟ ਡੇ ਮਨਾਉਂਦੇ ਹੋਏ ।