ਮਾਮਲਾ ਜਾਤੀ ਤੌਰ ਤੇ ਜ਼ਲੀਲ ਕਰਨ ਦਾ: 15 ਜੂਨ ਨੂੰ ਐਸਐਸਪੀ ਜਗਰਾਓ ਤੋਂ ਕੀਤੀ ਰਿਪੋਰਟ ‘ਤਲਬ’

ਐਸਸੀ ਕਮਿਸ਼ਨ ਦੇ ਮੈਂਬਰ ਸਿਆਲਕਾ ਨੇ ਫੜ੍ਹੀ ਪੀੜਤ ਸੱਤੀ ਦੀ ਬਾਂਹ

ਮਾਮਲਾ ਜਾਤੀ ਤੌਰ ਤੇ ਜ਼ਲੀਲ ਕਰਨ ਦਾ: 15 ਜੂਨ ਨੂੰ ਐਸਐਸਪੀ ਜਗਰਾਓ ਤੋਂ ਕੀਤੀ ਰਿਪੋਰਟ ‘ਤਲਬ’
ਫੋਟੋ ਫਾਈਲ : ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਅਤੇ ਉਨਾਂ ਦੇ ਪੀਆਰਓ ਸਤਨਾਮ ਸਿੰਘ ਗਿੱਲ।

ਲੁਧਿਆਣਾ: ਵਿਦੇਸ਼ੀ ਠੱਗ ਲਾੜ੍ਹਿਆਂ ਖਿਲਾਫ ਮੌਰਚਾ ਖੋਲ੍ਹੀ ਬੈਠੀ ‘ਅਬੀਨਹੀਂ’ ਦੀ ਪ੍ਰਧਾਨ ਅਤੇ ਟੂਸੇ ਪਿੰਡ ਦੀ ਵਸਨੀਕ ਪੀੜਤ ਦਲਿਤ ਲੜਕੀ ਸਤਵਿੰਦਰ ਕੌਰ ‘ਸੱਤੀ’ ਨੇ ਖੁਦ ਨਾਲ ਹੋਏ ਅਨਿਆਏਂ ਨੂੰ ਲੈ ਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਤੱਕ ਪਹੁੰਚ ਕੀਤੀ ਹੈ।

ਸਤਵਿੰਦਰ ਕੌਰ ਸੱਤੀ ਕੌਰ ਪੁੱਤਰੀ ਸ਼ਿੰਗਾਰਾ ਸਿੰਘ ਵਾਸੀ ਟੂਸਾ ਜ਼ਿਲ੍ਹਾ ਲੁਧਿਆਣਾ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ‘ਸਿਆਲਕਾ’ ਨੂੰ ਸੋਂਪੀ ਲਿਖਤੀ ਸ਼ਿਕਾਇਤ ‘ਚ ਦੱਸਿਆ ਕਿ ਮੈਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਹਾਂ, ਅਤੇ ਵਿਦੇਸ਼ੀ ਠੱਗ੍ਹ ਲਾੜੇ੍ਹ ਤੋਂ ਪੀੜਤ ਹਾਂ, ਪੀੜਤ ਧੀਆਂ ਅਤੇ ਲਾੜ੍ਹਿਆਂ ਨੂੰ ਇਨਸਾਫ ਦਵਾਉਂਣ ਲਈ ‘ਅਬੀਹਨਹੀਂ’ ਨਾਂ ਦੀ ਜਥੇਬੰਦੀ ਦਾ ਗਠਨ ਕਰਕੇ ਠੱਗ ਲਾੜਿਆਂ ਅਤੇ ਦੋਹਰੀ ਭੂਮਿਕਾ ਨਿਭਾਉਂਣ ਵਾਲਿਆਂ ਖਿਲਾਫ ਕਨੂੰਨੀ ਚਾਰਾਜੋਈ ਕਰਦੀ ਆ ਰਹੀ ਹਾਂ,

ਸ਼ਿਕਾਇਤ ਕਰਤਾ ਧਿਰ ਸੱਤੀ ਨੇ ਦੱਸਿਆ ਕਿ ਮੈਂਨੂੰ ਬਦਨਾਮ ਕਰਨ ਲਈ ਕੁਝ ਉੱਚ ਜਾਤੀ ਦੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਮੇਰੀ ਫੋਟੋ ਗਲਤ ਢੰਗ ਨਾਲ ਐਡੀਟਿੰਗ ਕਰਕੇ ਵਾਈਰਲ ਕੀਤੀ ਗਈ ਸੀ, ਮੈਂ ਸਥਾਨਕ ਪੁਲੀਸ ਤੱਕ ਪਹੁੰਚ ਕਰਨ ਤੋਂ ਤੋਂ ਇਲਾਵਾ ਚੰਡੀਗੜ੍ਹ ਵੀ ਦਰਖਾਸ਼ਤਾ ਭੇਜੀਆਂ ਸਨ,ਪਰ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਹੋਈ। ਪ੍ਰਸਾਸ਼ਨ ਵਲੋਂ ਮੈਨੂੰ ਅਣਸੁਣਿਆਂ ਅਤੇ ਅਣਦੇਖਿਆ ਕਰਨ ਦੀ ਵਜ੍ਹਾ ਕਰਕੇ ਹੀ ਮਿਤੀ 24 ਜੁਲਾਈ 2020 ਨੂੰ ਮੇਰੇ ਪਿੰਡ ਟੂਸੇ ਦੇ ਹੀ ਉੱਚ ਜਾਤੀ ਦੇ ਕੁਝ ਲੋਕਾਂ ਨੇ ਅਬੀਨਹੀਂ ਦੇ ਪ੍ਰਧਾਨ ਦੀ ਕੁੱਟਮਾਰ ਕੀਤੀ ਅਤੇ ਮੈਨੂੰ ਜ਼ਲੀਲ ਕੀਤਾ ਗਿਆ ਸੀ।ਮੈਂ ਘਟਨਾ ਵਾਪਰਣ ਤੋਂ ਬਾਦ ਐਸਐਸਪੀ ਜਗਰਾਓ ਦਫਤਰ ਤੱਕ ਪਹੁੰਚ ਕੀਤੀ ਸੀ,ਪਰ ਮੇਰੇ ਵਿਰੋਧੀ ਇਸ ਵਾਰ ਫਿਰ ਮੇਰੀ ਸ਼ਿਕਾਇਤ ਨੂੰ ‘ਦੱਬਣ’ ‘ਚ ਸਫਲ ਹੋ ਗਏ ਹਨ।ਪੀੜਤ ਲੜਕੀ ਨੇ ਕਮਿਸ਼ਨ ਨੂੰ ਮਿਲਣ ਤੋਂ ਬਾਦ ਪ੍ਰੈਸ ਨੂੰ ਦੱਸਿਆ ਕਿ ਮੈਂ ਵੱਟਅੱਪ ਤੇ ਇੱਕ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਭੇਜੀ ਸੀ। ਅੱਜ ਮੈਂ ਡਾ ਸਿਆਲਕਾ ਨੂੰ ਮਿਲਕੇ ਆਪਣੇ ਨਾਲ ਹੋਈ ਜ਼ਿਆਦਤੀ ਬਾਰੇ ਕਮਿਸ਼ਨ ਨੂੰ ਸੂਚਿਤ ਕਰਦਿਆਂ ਇਨਸਾਫ ਦੀ ਮੰਗਕੀਤੀ ਹੈ।

ਡਾ ਤਰਸੇਮ ਸਿੰਘ ਸਿਆਲਕਾ ਨੇ ਸਤਵਿੰਦਰ ਕੌਰ ‘ਸੱਤੀ’ ਦੀ ਸ਼ਿਕਾਇਤ ਤੇ ਲਿਆਂ ਨੋਟਿਸ:
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਨੇ ਪ੍ਰੈਸ ਨੂੰ ਦੱਸਿਆ ਕਿ ਅੱਜ ਕਮਿਸ਼ਨ ਕੋਲ ਇੱਕ ਅਜਿਹੀ ਸ਼ਿਕਾਇਤ ਪਹੁੰਚੀ ਹੈ ਜਿਸ ‘ਚ ਜਗਰਾਓ ਪੁਲੀਸ ਦੀ ਭੁਮਿਕਾ ਤੇ ਪੀੜਤਾ ਨੇ ਉਂਗਲ ਚੁੱਕੀ ਹੈ। ਸਿਆਲਕਾ ਨੇ ਦੱਸਿਆ ਕਿ ਮੇਰੇ ਪੀਆਰਓ ਸ੍ਰ ਸਤਨਾਮ ਸਿੰਘ ਗਿੱਲ ਤੱਕ ਪਹੁੰਚ ਕਰਕੇ ਸੱਤੀ ਨੇ ਕਮਿਸ਼ਨ ਦੇ ਦਖਲ ਦੀ ਸੰਭਾਵਨਾ ਪੈਦਾ ਕਰਕੇ ਪੁਲੀਸ ਦੇ ਅਧਿਕਾਂਰਾਂ ਨੂੰ ਨਾਕਾਮ ਕਰਦੇ ਆ ਰਹੇ ਕੁਝ ਅਖੌਤੀ ਸਿਆਸਤਦਾਨਾ ਨੂੰ ਬੇਪਰਦਾ ਕਰਾਉਂਣ ਅਤੇ ਦੋਸ਼ੀਆਂ ਨੂੰ ਕਟਿਹਰੇ ‘ਚ ਖੜਾ ਕਰਨ ਲਈ ਕਮਿਸ਼ਨ ਦੀਆਂ ਸੇਵਾਂਵਾਂ ਪ੍ਰਾਪਤ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਸ ਦਾ ਨੋਟਿਸ ਲੈਂਦੇ ਹੋਏ, 15 ਜੂਨ 2021 ਤੱਕ ਐਸਐਸਪੀ ਜਗਰਾਓ ਪਾਸੋਂ ਸ਼ਿਕਾਇਤ ਕਰਤਾ ਧਿਰ ਦੀ ਸ਼ਿਕਾਇਤ ਤੇ ਕੀਤੀ ਹੁਣ ਤੱਕ ਵਿਭਾਗੀ ਕਾਰਵਾਈ ਦੀ ਸਟੇਟਸ ਰਿਪੋਰਟ ‘ਤਲਬ’ ਕਰ ਲਈ ਹੈ।ਉਨ੍ਹਾ ਨੇ ਦੱਸਿਆ ਕਿ ਐਸਐਸਪੀ ਵੱਲੋਂ ਭੇਜੀ ਜਾਣ ਵਾਲੀ ਸਿੱਟਾ ਰਿਪੋਰਟ ਤੋਂ ਬਾਅਦ ਕਮਿਸ਼ਨ ਸ਼ਿਕਾਇਤ ਕਰਤਾ ਦੇ ਬਿਆਨਾ ਨੂੰ ਅਮਲ ‘ਚ ਲਿਆਉਂਣ ਲਈ ਐਸਐਸਪੀ ਜਗਰਾਓ ਨੂੰ ਲਿਖੇਗਾ।