ਪੀਸੀਸੀਟੀਯੂ ਨੇ ਉੱਚ ਸਿੱਖਿਆ ਮੰਤਰੀ ਨੂੰ ਆਪਣੀਆਂ ਮੰਗਾਂ ਦਾ ਮੈਮੋਰੈਂਡ ਦਿੱਤਾ

ਪੀਸੀਸੀਟੀਯੂ ਨੇ ਉੱਚ ਸਿੱਖਿਆ ਮੰਤਰੀ ਨੂੰ ਆਪਣੀਆਂ ਮੰਗਾਂ ਦਾ ਮੈਮੋਰੈਂਡ ਦਿੱਤਾ
ਉੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗ ਪੱਤਰ ਦਿੰਦਿਆਂ ਹੋਇਆ ਪੀਸੀਸੀਟੀਯੂ ਦੇ ਪ੍ਰਧਾਨ ਡਾ. ਵਿਨੈ ਸੋਫਟ ਅਤੇ ਸ਼ਿਸ਼ਟ ਮੰਡਲ । 

ਜਲੰਧਰ, 21 ਅਪ੍ਰੈਲ, 2022: ਡਾ. ਵਿਨੈ ਸੋਫਟ –ਪ੍ਰਧਾਨ ਪੀਸੀਸੀਟੀਯੂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਐਂਡ ਚੰਡੀਗੜ੍ਹ ਕਾਲੇਜ ਟੀਚਰ ਯੂਨੀਅਨ ਦੇ ਪ੍ਰਤੀਨਿਧੀ ਮੰਡਲ – ਪ੍ਰੋ. ਸੁਖਦੇਵ ਸਿੰਘ ਰੰਧਾਵਾ – ਜਨਰਲ ਸੈਕ੍ਰੇਟਰੀ, ਡਾ. ਵਿਨੈ ਸੋਫਟ – ਪ੍ਰਧਾਨ, ਪ੍ਰੋ. ਰਜਿੰਦਰ ਕੁਮਾਰ – ਏਰੀਆ ਸੈਕ੍ਰੇਟਰੀ, ਪ੍ਰੋ. ਬਹਾਦੁਰ ਸਿੰਘ- ਜਿਲਾ ਪ੍ਰਧਾਨ ਅਤੇ ਪ੍ਰੋ. ਤਾਰਾ ਸਿੰਘ ਨੇ ਉੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਸੈਕ੍ਰੇਟੀਰੇਟ  ਚੰਡੀਗੜ੍ਹ  ਨਾਲ ਗੱਲਬਾਤ ਕਰ ਕਾਲੇਜ ਅਤੇ ਯੂਨਿਵਰਸਿਟੀ ਦੇ ਪ੍ਰਾਧਿਆਪਕਾਂ ਦੀ ਕਾਫੀ ਦੇਰ ਤੋਂ ਚਲੀ ਆ ਰਹੀਆਂ ਮੰਗਾਂ  ਦੀ ਚਰਚਾ ਕੀਤੀ ਅਤੇ ਉਨ੍ਹਾਂ ਨੇ ਪੀਸੀਸੀਟੀਯੂ ਵੱਲੋਂ ਇਨ੍ਹਾਂ ਮੰਗਾਂ ਦਾ ਮੈਮੋਰੈਂਡਰ ਦਿੱਤਾ ।  ਉੱਚ ਸਿੱਖਿਆ ਮੰਤਰੀ ਨੇ ਪੀਸੀਸੀਟੀਯੂ ਨੇ ਸ਼ਿਸ਼ਟ ਮੰਡਲ ਤੋਂ ਇਨ੍ਹਾਂ ਸਾਰੀਆਂ ਮੰਗਾਂ-ਪੈਂਸ਼ਨ, ਸੱਤਵਾਂ ਪੇ ਕਮੀਸ਼ਨ ਲਾਗੂ ਕਰਨਾ, ਯੂਜੀਸੀ ਤੋਂ ਡੀ-ਲਿਕਿੰਗ ਮੁੱਦੇ ਤੇ ਅਤੇ ਸੈਲਰੀ ਗ੍ਰਾਂਟ ਰੈਗੁਲਰ ਕਰਨ ਆਦਿ ਦੇ ਮਸੱਲਿਆ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਆਸ਼ਵਾਸ਼ਨ ਦਿੱਤਾ ।