ਦੋਆਬਾ ਕਾਲਜ ਵਿੱਚ ਹਾਰਮੋਨਲ ਹੈਲਥ ’ਤੇ ਸੈਮੀਨਾਰ ਅਯੋਜਤ
ਜਲੰਧਰ, 5 ਮਾਰਚ, 2026: ਦੋਆਬਾ ਕਾਲਜ ਦੇ ਦੀਪਤੀ ਸੇਲ ਫਾਰ ਵੁਮੈਨ ਡਿਵੈਲਪਮੈਂਟ ਨੇ ਹੈਲਥ ਐਂਡ ਵੇਲ—ਬਿੰਗ ਕਮੇਟੀ ਦੇ ਸਹਿਯੋਗ ਨਾਲ ਹਾਰਮੋਨਲ ਹੈਲਥ ਵਿਸ਼ੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ।
ਇਸ ਮੌਕੇ ’ਤੇ ਡਾ. ਮੰਜੂਲਾ ਸਿੰਘਲ (ਐਮ.ਐਮ. ਹਸਪਤਾਲ, ਜਲੰਧਰ) ਬਤੌਰ ਰਿਸੋਰਸ ਪਰਸਨ ਹਾਜ਼ਰ ਹੋਈ । ਉਨ੍ਹਾਂ ਨੇ ਹਾਰਮੋਨਲ ਸਿਹਤ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਹਾਜ਼ਰ ਨੂੰ ਸਮਝਾਇਆ ਕਿ ਰੋਜ਼ਾਨਾ ਦੀ ਆਦਤਾਂ ਸਾਡੇ ਸਰੀਰ ਅਤੇ ਸਿਹਤ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ ।
ਉਨ੍ਹਾਂ ਨੇ ਦੱਸਿਆ ਕਿ ਪਲਾਸਟਿਕ ਓਵਰੀ ਸਿੰਡ੍ਰੋਮ (ਸ਼ਙOਛ) ਨੂੰ ਸਹੀ ਜੀਵਨਸ਼ੈਲੀ ਅਪਣਾ ਕੇ ਇਸਨੂੰ ਨਿਯੰਤਰਣ ਕੀਤਾ ਜਾ ਸਕਦਾ ਹੈ । ਉਨ੍ਹਾਂ ਨੇ ਕਿਹਾ ਕਿ ਪ੍ਰਤੀਦਿਨ 30—45 ਮਿੰਟ ਦੀ ਕਸਰਤ, ਸੰਤੁਲਤ ਭੋਜਨ, ਘੱਟ ਤੋਂ ਘੱਟ ਪ੍ਰੋਸੈਸਡ ਫੂਡ ਦਾ ਸੇਵਨ, ਚੰਗੀ ਨੀਂਦ ਅਤੇ ਤਨਾਅ ’ਤੇ ਨਿਯੰਤਰਨ ਕਰਨ ਨਾਲ ਅਸੰਤੁਲਨ ਨੂੰ ਠੀਕ ਕੀਤਾ ਜਾ ਸਕਦਾ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਜਾਗਰੂਕਤਾ ਨਾਲ ਆਤਮਵਿਸ਼ਵਾਸ ਵੱਧਦਾ ਹੈ ਅਤੇ ਸਿਹਤਮੰਦ ਵਿਦਿਆਰਥੀ ਹੀ ਇੱਕ ਵਧੀਆ ਰਾਸ਼ਟਰ ਦੇ ਨਿਰਮਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਸਕਦਾ ਹੈ । ਵਿਦਿਆਰਥੀਆਂ ਨੇ ਪ੍ਰਸ਼ਨ—ਉੱਤਰ ਸੈਸ਼ਨ ਵਿੱਚ ਵੱਧ ਚੜ੍ਹ ਕੇ ਭਾਗ ਲਿਆ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੌਢਾ ਅਤੇ ਪ੍ਰੋ. ਪਰਮਜੀਤ ਕੌਰ ਨੇ ਮੁੱਖ ਬੁਲਾਰੇ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।

City Air News 

