ਦੋਆਬਾ ਕਾਲਜ ਵਿਖੇ ਅੋਨਲਾਇਨ ਕੇਕ ਡੇਕੋਰੇਟਿੰਗ ਵਰਕਸ਼ਾਪ ਅਯੋਜਤ

ਦੋਆਬਾ ਕਾਲਜ ਵਿਖੇ ਅੋਨਲਾਇਨ ਕੇਕ ਡੇਕੋਰੇਟਿੰਗ ਵਰਕਸ਼ਾਪ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਆਨਲਾਇਨ ਵਰਕਸ਼ਾਪ ਵਿੱਚ ਸ਼ੈਫ ਰੀਨਾ ਵਿਦਿਆਰਥੀਆਂ ਨੂੰ ਕਾਰਜ ਕਰਵਾਉਂਦੀ ਹੋਈ। 

ਜਲੰਧਰ: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਵਲੋਂ ਅੋਨਲਾਇਨ ਕੇਕ ਡੇਕੋਰੇਟਿੰਗ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼ੇਫ ਰੀਨਾ-ਕਬਾਨਾ ਰਿਰੋਸਰਟ ਬਤੋਰ ਕਾਰਜਸ਼ਾਲਾ ਸੰਚਾਲਕ ਹਾਜ਼ਿਰ ਹੋਈ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਰਾਹੁਲ ਹੰਸ-ਵਿਭਾਗਮੁੱਖੀ, ਪ੍ਰਾਧਿਆਪਕਾਂ- ਪ੍ਰੋ. ਵਿਸ਼ੇਸ਼, ਪ੍ਰੋ. ਸ਼ੁਭਮ ਅਤੇ ਲੈਬ ਤਕਨੀਸ਼ਨ ਹਰਪ੍ਰੀਤ ਅਤੇ 60 ਵਿਦਿਆਰਥੀਆਂ ਨੇ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਆਪਣੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੂੰ ਸਫਲ ਐਂਟਰਪੇ੍ਰਨਿਯੋਰ ਬਨਾਉਣ ਵਿੱਚ ਉਨਾਂ ਨੂੰ ਸਦਾ ਹੋਟਲ ਉਦਯੋਗ ਨਾਲ ਸਬੰਧਤ ਇਸ ਤਰਾਂ ਦੀ ਵਰਕਸ਼ਾਪ ਅਯੋਜਤ ਕਰਦਾ ਰਹੇਗਾ ਤਾਕਿ ਕੋਵਿਡ-19 ਦੇ ਚਲਦੇ ਵਿਦਿਆਰਥੀ ਹਾਸਪਿਟੇਲਿਟੀ ਉਦਯੋਗ ਦੇ ਲਈ ਆਪਣੇ ਆਪ ਨੂੰ ਹੋਰ ਵੀ ਵਦਿਆ ਬਣਾ ਸਕਣ। ਸ਼ੈਫ ਰੀਨਾ ਨੇ ਵਿਦਿਆਰਥੀਆਂ ਨੂੰ ਬਲੈਕ ਫਾਰੇਸਟ ਕੇਕ, ਚੋਕਲੇਟ ਕੇਕ, ਗੇਟਯੂਫ੍ਰੇਜੇਜ਼ ਕੇਕ, ਮਿਕਸ ਫਰੂਟ ਕੇਕ ਅਤੇ ਪੇਸਟਰੀਜ਼ ਬਨਾਉਣਾ ਅਤੇ ਇਸਦੀ ਆਈਸਿੰਗ ਪ੍ਰਕਿਆ ਦੁਆਰਾਂ ਸਜਾਵਟ ਕਰਨ ਦੇ ਬਾਰੇ ਵੀ ਦੱਸਿਆ।