ਨਿਫਟ ਲੁਧਿਆਣਾ ਵੱਲੋਂ 7 ਤੋਂ 11 ਜੂਨ ਤੱਕ ਅਟਲ ਅਕੈਡਮੀ ਵੱਲੋਂ ਸਪਾਂਸਰ ਆਨਲਾਈਨ ਐਫ.ਡੀ.ਪੀ. ਦਾ ਆਯੋਜਨ

ਨਿਫਟ ਲੁਧਿਆਣਾ ਵੱਲੋਂ 7 ਤੋਂ 11 ਜੂਨ ਤੱਕ ਅਟਲ ਅਕੈਡਮੀ ਵੱਲੋਂ ਸਪਾਂਸਰ ਆਨਲਾਈਨ ਐਫ.ਡੀ.ਪੀ. ਦਾ ਆਯੋਜਨ

ਲੁਧਿਆਣਾ:

ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਨਿਫਟ) ਲੁਧਿਆਣਾ ਵੱਲੋਂ 7 ਤੋਂ 11 ਜੂਨ, 2021 ਤੱਕ ਐਪਾਰੈਲ ਡਿਜ਼ਾਈਨ (ਐਲੀਮੈਂਟਰੀ) ਵਿੱਚ ਪੰਜ ਰੋਜ਼ਾ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਐਫ.ਡੀ.ਪੀ. ਆਲ ਇੰਡੀਆ ਕਾਉਂਸਿਲ ਆਫ਼ ਟੈਕਨੀਕਲ ਐਜੂਕੇਸ਼ਨ ਟ੍ਰੇਨਿੰਗ ਐਂਡ ਲਰਨਿੰਗ (ਅਟਲ) ਅਕੈਡਮੀ ਦੁਆਰਾ ਸਪਾਂਸਰ ਕੀਤਾ ਗਿਆ ਹੈ।
 
ਨਿਫਟ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ ਟ੍ਰੇਨਿੰਗ ਐਂਡ ਲਰਨਿੰਗ (ਅਟਲ) ਅਕੈਡਮੀ ਦਾ ਉਦੇਸ਼ ਦੇਸ਼ ਵਿਚ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਵਿਚ ਸੰਸਥਾਵਾਂ ਦਾ ਸਹਿਯੋਗ ਕਰਨਾ ਅਤੇ ਪਹਿਰਾਵੇ ਦੇ ਡਿਜ਼ਾਇਨ ਸਮੇਤ ਖੇਤਰ ਵਿੱਚ ਸਿਖਲਾਈ ਰਾਹੀਂ ਖੋਜ, ਨਵੀਨਤਾ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਤ ਕਰਨ ਵਿਚ ਤਕਨੀਕੀ ਅਦਾਰਿਆਂ ਦਾ ਸਮਰਥਨ ਕਰਨਾ ਹੈ।

ਉਨ੍ਹਾਂ ਕਿਹਾ ਕਿ ਅਟੱਲ ਅਕੈਡਮੀ ਪੋਰਟਲ aicte-india.org/atal ਅਤੇ ਫੈਸ਼ਨ ਇੰਸਟੀਚਿਊਟਸ, ਪੋਲੀਟੈਕਨਿਕਸ, ਸੀ.ਬੀ.ਐਸ.ਈ. ਸਕੂਲ ਕਿੱਤਾ ਮੁਖੀ ਅਧਿਆਪਕਾਂ, ਉਦਯੋਗ ਦੇ ਲੋਕਾਂ, ਖੋਜ ਵਿਦਵਾਨਾਂ ਆਦਿ ਦੁਆਰਾ ਫੈਕਲਟੀ ਮੈਂਬਰਾਂ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਸਰਟੀਫਿਕੇਟ ਵੰਡਣ ਤੱਕ ਦਾ ਕੰਮ ਆਨਲਾਈਨ ਕੀਤਾ ਗਿਆ ਹੈ ਜੋਕਿ ਏ.ਆਈ.ਸੀ.ਟੀ.ਈ. ਅਟਲ ਵੈੱਬ ਪੋਰਟਲ https://www.aicte-india.org/atal 'ਤੇ 5 ਜੂਨ ਤੱਕ ਅਰਜ਼ੀ ਦੇ ਸਕਦੇ ਹਨ. 

ਉਨ੍ਹਾਂ ਕਿਹਾ ਕਿ ਨਿਫਟ ਵਿੱਚ ਸੀਟਾਂ ਸੀਮਤ ਹਨ ਅਤੇ ਆਨ ਲਾਈਨ ਪ੍ਰੋਗਰਾਮ ਦੀ ਅਰਜ਼ੀ ਦੀ ਹੱਦ ਸਿਰਫ 200 ਹੈ ਅਤੇ ਸੀਟਾਂ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਹੀ ਉਪਲੱਬਧ ਹੋਣਗੀਆਂ।

ਜੋ ਲੋਕ ਇਸ ਐਫ.ਡੀ.ਪੀ. ਨੂੰ ਪੂਰਾ ਕਰਦੇ ਹਨ ਉਹ ਨਵੰਬਰ 2021 ਵਿਚ ਨਿਰਧਾਰਤ ਕੀਤੇ ਜਾਣ ਵਾਲੇ ਐਪਾਰੈਲ ਡਿਜ਼ਾਈਨ 'ਤੇ ਐਡਵਾਂਸ ਐਫ.ਡੀ.ਪੀ. ਲਈ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਰਸ ਵਿਚ ਜਾਣ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ।

ਪ੍ਰਮੁੱਖ ਅਦਾਰਿਆਂ ਜਿਵੇਂ ਕਿ ਆਈ.ਆਈ.ਟੀ, ਐਨ.ਆਈ.ਟੀ, ਐਨ.ਆਈ.ਐਫ.ਟੀ. ਅਤੇ ਐਨ.ਆਈ.ਆਈ.ਐਫ.ਆਈ.ਟੀ, ਉਦਯੋਗ ਦੇ ਅਹੁੱਦੇਦਾਰ, ਅਤੇ ਸਾਬਕਾ ਨੌਕਰਸ਼ਾਹ ਐਫ.ਡੀ.ਪੀ. ਦੇ ਦੌਰਾਨ ਸੈਸ਼ਨਾਂ ਨੂੰ ਸਰੋਤ ਵਿਅਕਤੀ ਵਜੋਂ ਪੇਸ਼ ਕਰਨਗੇ।

ਹਰਪ੍ਰੀਤ ਸਿੰਘ, ਕੋਆਰਡੀਨੇਟਰ, ਅਟਲ ਐਡ.ਡੀ.ਪੀ. ਅਤੇ ਕੋਰਸ ਕੋਆਰਡੀਨੇਟਰ, ਫੈਸ਼ਨ ਡਿਜ਼ਾਈਨ ਨਿਟਸ ਵਿਭਾਗ ਨੇ ਦੱਸਿਆ ਕਿ ਨਿਫਟ, ਲੁਧਿਆਣਾ ਨੇ ਪ੍ਰੋਗਰਾਮ ਲਈ ਅਰਜ਼ੀਆਂ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਪੰਜਾਬ ਰਾਜ ਦੇ ਟੈਕਸਟਾਈਲ/ਗਾਰਮੈਂਟ/ਫੈਸ਼ਨ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਹੈ ਤਾਂ ਜੋ ਉਹ ਐਫ.ਡੀ.ਪੀ. ਵਿਚ ਸ਼ਾਮਲ ਹੋਣ ਲਈ ਅੱਗੇ ਆਉਣ ਅਤੇ ਆਪਣੇ ਵਪਾਰ ਵਿੱਚ ਹੋਰ ਸੁਧਾਰ ਲਿਆਉਣ।