ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਗਿਆ

ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ,ਮਾਡਲ ਗ੍ਰਾਮ ਲੁਧਿਆਣਾ, ਵਿਖੇ ਅੱਜ ਅਸਿਸਟੈਂਟ ਡਾਇਰੈਕਟਰ,  ਯੁਵਕ ਸੇਵਾਵਾਂ ਵਿਭਾਗ, ਦਵਿੰਦਰ ਸਿੰਘ ਲੋਟੇ ਦੇ ਮਾਰਗ ਦਰਸ਼ਨ ਅਧੀਨ ਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਗਿਆ ।

ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਗਿਆ

ਲੁਧਿਆਣਾ: ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ,ਮਾਡਲ ਗ੍ਰਾਮ ਲੁਧਿਆਣਾ, ਵਿਖੇ ਅੱਜ ਅਸਿਸਟੈਂਟ ਡਾਇਰੈਕਟਰ,  ਯੁਵਕ ਸੇਵਾਵਾਂ ਵਿਭਾਗ, ਦਵਿੰਦਰ ਸਿੰਘ ਲੋਟੇ ਦੇ ਮਾਰਗ ਦਰਸ਼ਨ ਅਧੀਨ ਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਗਿਆ ।

 ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਪ੍ਰੋਗਰਾਮ ਅਫਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਹਾੜੇ ਉੱਪਰ ਇਹ ਦਿਵਸ ਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ ।ਉਹਨਾਂ ਦਾ ਜਨਮ ਅੱਜ ਦੇ ਦਿਨ 1863 ਕਲਕੱਤਾ ਵਿਖੇ ਹੋਇਆ ਸੀ । ਉਨ੍ਹਾਂ ਦਾ ਪੂਰਾ ਨਾਂਅ ਨਰਿੰਦਰ ਨਾਥ ਦੱਤਾ ਸੀ ਆਰੀਆ ਸਮਾਜ ਅੰਦੋਲਨ ਨੂੰ ਉਹਨਾਂ ਨੇ ਸਿਖਰ ਤੇ ਪਹੁੰਚਾਇਆ । ਅਮਰੀਕਾ ਦੇ ਸ਼ਿਕਾਗੋ ਵਿਖੇ ਉਹਨਾਂ ਵੱਲੋਂ ਦਿੱਤਾ ਗਿਆ ਭਾਸ਼ਣ ਅੱਜ ਵੀ ਯਾਦਗਾਰ ਬਣਿਆ ਹੋਇਆ ਹੈ । ਉਹਨਾਂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ  ਭਾਰਤ ਦੇ ਨੌਜਵਾਨ ਵਰਗ ਲਈ ਅੱਜ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਕੌਮੀ ਸੇਵਾ ਯੋਜਨਾ ਇਕਾਈ ਦੇ ਵਲੰਟੀਅਰਜ਼ ਨੇ ਅੱਜ ਉਨ੍ਹਾਂ ਦੀਆਂ ਸਿੱਖਿਆਵਾਂ ਉਪਰ ਇਕ ਲੇਖ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਆਪਣੇ ਵਿਚਾਰ ਵੀ ਪੇਸ਼ ਕੀਤੇ।
ਪ੍ਰਿੰਸੀਪਲ ਕਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੁਆਮੀ ਵਿਵੇਕਾਨੰਦ ਜੀ ਦੀਆਂ ਸਿੱਖਿਆਵਾਂ ਉਪਰ ਚਲਣ ਲਈ ਪ੍ਰੇਰਿਤ ਕੀਤਾ ।ਸ੍ਰੀ ਮਨੋਜ ਕੁਮਾਰ ਜੀ ਨੇ ਉਹਨਾਂ ਦੀ ਜੀਵਨੀ ਸਬੰਧੀ ਵਲੰਟੀਅਰਜ਼ ਨੂੰ ਜਾਗਰੂਕ ਕੀਤਾ ।

ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਸ੍ਰੀ ਮਨੋਜ ਕੁਮਾਰ, ਪਰਮਬੀਰ ਸਿੰਘ ,ਮੈਡਮ ਹਰਪ੍ਰੀਤ ਕੌਰ ਆਦਿ ਨੇ ਆਪਣਾ ਪੂਰਾ ਯੋਗਦਾਨ ਪਾਇਆ।