ਦੋਆਬਾ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦੇ ਸੁਫਨਿਆਂ ਦਾ ਭਾਰਤ ਵਿਸ਼ੇ ‘ਤੇ ਰਾਸ਼ਟਰ ਸੈਮੀਨਾਰ ਅਯੋਜਤ

ਦੋਆਬਾ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਆਫ ਜਰਨਾਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਅਤੇ ਸਟੂਡੈਂਟ ਕਾਊਂਸਲ ਵੱਲੋਂ ਸ਼ਹੀਦ ਭਗਤ ਸਿੰਘ ਦੇ ਸੁਫਨਿਆਂ ਦਾ ਭਾਰਤ ਵਿਸ਼ੇ ’ਤੇ ਰਾਸ਼ਟਰ ਸੈਮੀਨਾਰ ਅਯੋਜਤ ਕੀਤਾ ਗਿਆ ਜਿਸ ਵਿੱਚ ਪ੍ਰੋ. ਚਮਨ ਲਾਲ—ਪ੍ਰਸਿੱਧ ਇਤਿਹਾਸਕਾਰ ਬਤੌਰ ਮੁੱਖ ਬੁਲਾਰੇ ਅਤੇ ਚੰਦਰ ਮੋਹਨ— ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕ ਕਮੇਟੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਸੁਰਜੀਤ ਕੌਰ ਅਤੇ ਪ੍ਰੋ. ਸੋਨਿਆ ਕਾਲਰਾ— ਸੰਯੋਜਕਾਂ, ਡਾ. ਸਿਮਰਨ ਸਿੱਧੂ—ਵਿਭਾਗਾਮੁੱਖੀ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।

ਦੋਆਬਾ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦੇ ਸੁਫਨਿਆਂ ਦਾ ਭਾਰਤ ਵਿਸ਼ੇ ‘ਤੇ ਰਾਸ਼ਟਰ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਖੇ ਅਯੋਜ਼ਤ ਰਾਸ਼ਟਰ ਸੈਮੀਨਾਰ ਵਿੱਚ ਪ੍ਰੋ. ਚਮਨ ਲਾਲ, ਚੰਦਰ ਮੋਹਨ ਅਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਹਾਜਰੀ ਨੂੰ ਸੰਬੋਧਤ ਕਰਦੇ ਹੋਏ  ।  

ਜਲੰਧਰ, 23 ਮਾਰਚ, 2024: ਦੋਆਬਾ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਆਫ ਜਰਨਾਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਅਤੇ ਸਟੂਡੈਂਟ ਕਾਊਂਸਲ ਵੱਲੋਂ ਸ਼ਹੀਦ ਭਗਤ ਸਿੰਘ ਦੇ ਸੁਫਨਿਆਂ ਦਾ ਭਾਰਤ ਵਿਸ਼ੇ ’ਤੇ ਰਾਸ਼ਟਰ ਸੈਮੀਨਾਰ ਅਯੋਜਤ ਕੀਤਾ ਗਿਆ ਜਿਸ ਵਿੱਚ ਪ੍ਰੋ. ਚਮਨ ਲਾਲ—ਪ੍ਰਸਿੱਧ ਇਤਿਹਾਸਕਾਰ ਬਤੌਰ ਮੁੱਖ ਬੁਲਾਰੇ ਅਤੇ ਚੰਦਰ ਮੋਹਨ— ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕ ਕਮੇਟੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਸੁਰਜੀਤ ਕੌਰ ਅਤੇ ਪ੍ਰੋ. ਸੋਨਿਆ ਕਾਲਰਾ— ਸੰਯੋਜਕਾਂ, ਡਾ. ਸਿਮਰਨ ਸਿੱਧੂ—ਵਿਭਾਗਾਮੁੱਖੀ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਦੇ ਦੌਰ ਵਿੱਚ ਸਾਡੀ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਦੇਸ਼ ਦੇ ਪ੍ਰਤੀ ਬਲਿਦਾਨ ਅਤੇ ਸਮਰਪਨ ਦੀ ਭਾਵਨਾਂ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂਕਿ ਆਉਣ ਵਾਲੀ ਪੀੜ੍ਹੀ ਇਨ੍ਹਾਂ ਦੇ ਜੀਵਨ ਦੇ ਸੰਘਰਸ਼ ਤੋਂ ਪ੍ਰੇਰਣਾ ਲੈ ਕੇ ਦੇਸ਼ ਦੇ ਲਈ ਕੁਝ ਵੀ ਕਰਨ ਲਈ ਪਿੱਛੇ ਨਾ ਹਟਨ । ਡਾ. ਭੰਡਾਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਜੇਲ ਵਿੱਚ ਰਹਿੰਦੇ ਹੋਏ ਪੂਰੇ ਵਿਸ਼ਵ ਦੀ ਸਮਾਜਵਾਦ, ਅਰਥਸ਼ਾਸਤਰ ਅਤੇ ਦੂਜੇ ਦੇਸ਼ਾਂ ਵਿੱਚ ਸਵੰਤਰਤਾ ਦੇ ਸੰਘਰਸ਼ ਦੀ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਜੋ ਕਿ ਅੱਜ ਦੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਬਬ ਹੈ ।

ਪ੍ਰੋ. ਚਮਨ ਲਾਲ ਨੇ ਆਪਣੇ ਸੰਬੋਧਨ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਜੀਵਨਸ਼ੈਲੀ ਅਤੇ ਜੀਵਨਯਾਪਨ ਦੇ ਸੰਘਰਸ਼ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਭਗਤ ਸਿੰਘ ਦੀ ਸ਼ਖਸੀਅਤ ਅਤੇ ਕਿਰਦਾਰ ਬਣਾਉਣ ਲਈ ਉਨ੍ਹਾਂ ਦੇ ਪਰਿਵਾਰ, ਦਵਾਰਕਾ ਦਾਸ ਲਾਇਬ੍ਰੇਰੀ ਅਤੇ ਨੈਸ਼ਨਲ ਕਾਲਜ ਲਾਹੌਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਭਗਤ ਸਿੰਘ ਦੀ 135 ਲਿਖਿਤ ਸਾਮਗਰੀ ਜਿਸ ਵਿੱਚ ਪਰਿਵਾਰ, ਪ੍ਰਸ਼ਾਸਨ ਅਤੇ ਆਪਣੇ ਵੱਡੀਆਂ ਨੂੰ ਲਿਖੀਆਂ ਗਈਆਂ 60 ਚਿੱਠੀਆਂ ਅਤੇ ਪੋਸਟਕਾਰਡ ਸ਼ਾਮਲ ਹਨ, ਮੌਜੂਦ ਹਨ । ਪ੍ਰੋ. ਚਮਨ ਲਾਲ ਨੇ ਨੈਸ਼ਨਲ ਅਕਾਈਜ਼ ਵੱਲੋਂ ਪ੍ਰਕਾਸ਼ਤ ਭਗਤ ਸਿੰਘ ਦੇ ਆਪਣੀ ਹੱਥੀ ਲਿਖੇ ਕੁੱਝ ਪੱਤਰ ਵੀ ਦਿਖਾਏ ।

ਚੰਦਰ ਮੋਹਨ ਨੇ ਪ੍ਰੋ. ਚਮਨ ਲਾਲ ਵੱਲੋਂ ਸ਼ਹੀਦ ਭਗਤ ਸਿੰਘ ਜੀ ਨਾਲ ਸੰਬੰਧਤ ਸਾਰੇ ਮਹੱਤਵਪੂਰਨ ਦਸਤਾਵੇਜਾਂ ਦੇ ਬਾਰੇ ਸਾਰੀ ਜਾਣਕਾਰੀਆਂ ਨੂੰ ਬੜੇ ਹੀ ਸੁਚੱਜੇ ਤਰੀਕੇ ਨਾਲ ਸੰਭਾਲ ਕੇ ਰੱਖਣ, ਖੋਜਬੀਨ ਕਰਨ ਅਤੇ ਉਨ੍ਹਾਂ ਦੇ ਜੀਵਨ ਤੇ ਲਿਖੀ ਕਿਤਾਬ ਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅੱਜ ਦੇ ਦੌਰ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੁੰਦੀ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਬਹੁਤ ਹੀ ਨਿਡਰ, ਦੇਸ਼ ਦੇ ਪ੍ਰਤੀ ਬਹੁਤ ਜਿਆਦਾ ਸਮਰਪਿਤ ਇੱਕ ਆਦਰਸ਼ਵਾਦੀ, ਪੜ੍ਹੇ—ਲਿਖੇ ਕ੍ਰਾਂਤੀਕਾਰੀ ਸਨ ।

ਇਸ ਮੌਕੇ ਤੇ ਹਾਜਰ ਹੋਏ ਮਹਿਮਾਨਾਂ ਵੱਲੋਂ ਪ੍ਰੋ. ਚਮਨ ਲਾਲ ਅਤੇ ਮਾਇਲ.ਡੀ.ਏਡਸ ਵੱਲੋਂ ਲਿਖੀ ਗਈ ਕਿਤਾਬ— ਪੋਲਿਟਿਕਲ ਰਾਇਟਿੰਗਸ ਆਫ ਭਗਤ ਸਿੰਘ ਨੂੰ ਰਿਲੀਜ਼ ਕੀਤਾ ਗਿਆ । ਪੋ੍ਰ. ਹਰੀਸ਼ ਪੁਰੀ ਇਤਿਹਾਸਕਾਰ ਅਤੇ ਰਾਜਨੀਤਕ ਮਾਹਰ ਨੇ ਇਸ ਸੈਮੀਨਾਰ ਨਾਲ ਆਨ ਲਾਇਨ ਜੁੜਦੀਆਂ ਹੋਇਆ ਪ੍ਰੋ. ਚਮਨ ਲਾਲ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਮੌਜੂਦ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਜੀਵਨ ਨਾਲ ਜੁੜੀ ਇਸ ਵਿੱਚ ਛੱਤੀ ਜਾਣਕਾਰੀ ਤੋਂ ਪ੍ਰੇਰਣਾ ਲੈਣ ਲਈ ਉਤਬਾਹਿਤ ਕੀਤਾ ਗਿਆ ।

ਇਸ ਮੌਕੇ ਤੇ ਵਿਦਿਆਰਥਣਾਂ ਵੰਸ਼ਿਕਾ ਅਤੇ ਕੋਮਲ ਨੇ ਦੇਸ਼ ਭਗਤੀ ਦੇ ਗੀਤ ਗਾਏ । ਡਾ. ਸਿਮਰਨ ਸਿੱਧੂ ਨੇ ਸਾਰੀਆਂ ਦਾ ਧੰਨਵਾਦ ਕੀਤਾ ।