ਦੋਆਬਾ ਕਾਲਜ ਵਿੱਚ ਇਨਕਮ ਟੈਕਸ ਰਿਟਰਨ ਈ—ਫਾਇਲਿੰਗ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਚ ਇਨਕਮ ਟੈਕਸ ਰਿਟਰਨ ਈ—ਫਾਇਲਿੰਗ ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਨਿਤਿਨ ਅਰੋੜਾ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ।

ਜਲੰਧਰ, 11 ਅਕਤੂਬਰ, 2025: ਦੋਆਬਾ ਕਾਲਜ ਵਿੱਚ ਪੋਸਟ ਗ੍ਰੈਜੂਏਟ ਕਾਮਰਸ ਐਂਡ ਬਿਜਨੈਸ ਮੈਨੇਜਮੈਂਟ ਵਿਭਾਗ ਦੁਆਰਾ ਇਨਕਮ ਟੈਕਸ ਰਿਟਰਨ ਈ—ਫਾਇਲਿੰਗ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਨਿਤਿਨ ਅਰੋੜਾ—ਪ੍ਰਸਿੱਧ ਸੀਏ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਨਰੇਸ਼ ਮਲਹੋਤਰਾ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ । 
     ਨਿਤਿਨ ਅਰੋੜਾ ਨੇ ਹਾਜ਼ਰ ਨੂੰ ਇਨਕਮ ਟੈਕਸ ਰਿਟਰਨ ਭਰਨ ਦੀ ਓਨਲਾਇਨ ਪ੍ਰਕ੍ਰਿਆ ਨੂੰ ਵਿਸਥਾਰਪੂਰਵਕ ਸਿਖਾਇਆ । ਇਸ ਦੌਰਾਨ ਉਨ੍ਹਾਂ ਨੇ ਵੱਖ—ਵੱਖ ਵਰਗ ਦੇ ਲੋਕਾਂ ਦੇ ਲਈ ਇਸਤੇਮਾਲ ਹੋਣ ਵਾਲੀ ਆਈਟੀਆਰ ਫਾਰਸ ਦੀ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਨੂੰ ਭਰਦੇ ਸਮੇਂ ਆਮ ਤੌਰ ’ਤੇ ਹੋਣ ਵਾਲੀ ਗ਼ਲਤੀਆਂ ਦੇ ਬਾਰੇ ਵੀ ਦੱਸਿਆ । ਇਸ ਤੋਂ ਬਾਅਦ ਉਨ੍ਹਾਂ ਨੇ ਇਨਕਮ ਟੈਕਸ ਡਿਪਾਰਟਮੈਂਟ ਦੀ ਵੇਬਸਾਇਟ ਖੋਲ ਕੇ ਉਸਦੇ ਵੱਖ—ਵੱਖ ਮੌਡੂਲਜ਼ ਦੀ ਵੀ ਸਾਰੀਆਂ ਨੂੰ ਟੇ੍ਰਨਿੰਗ ਦਿੱਤੀ । ਵਿਦਿਆਰਥੀਆਂ ਨੇ ਪ੍ਰਸ਼ਨ—ਉੱਤਰ ਕਾਲ ਵਿੱਚ ਸਵਾਲ ਪੁੱਛ ਕੇ ਆਪਣੀ ਉੁਤਸੁਕਤਾ ਨੂੰ ਸੰਤੁਸ਼ਟ ਕੀਤਾ । 
     ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਖ਼ਾਸਕਰ ਕਾਮਰਸ ਦੇ ਵਿਦਿਆਰਥੀਆਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਇਸਤੇਮਾਲ ਕੀਤੇ ਜਾਣ ਵਾਲੀ ਵੱਖ—ਵੱਖ ਡਿਜ਼ੀਟਲ ਪਲੇਟਫਾਰਮ ਦੀ ਜਾਣਕਾਰੀ ਲੈਣ ਤਾਕਿ ਉਸਦਾ ਬਖੂਬੀ ਇਸਤੇਮਾਲ ਹੋ ਸਕੇ । ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆ ਵਿੱਚ ਹੁਨਰ ਵਿਕਾਸ ਵੱਲ ਇਹ ਇੱਕ ਸਾਰਥਕ ਯਤਨ ਹੈ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਨਰੇਸ਼ ਮਲਹੋਤਰਾ ਨੇ ਸੀਏ ਨਿਤਿਨ ਅਰੋੜਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।